
Dasuha News : ਹਾਦਸੇ ਵਿਚ ਐਂਬੂਲੈਂਸ ਸਵਾਰ ਇੱਕ ਔਰਤ ਦੀ ਹੋਈ ਮੌਤ, 5 ਜ਼ਖਮੀ, ਜਿਨ੍ਹਾਂ ’ਚੋਂ 3 ਨੂੰ ਲੁਧਿਆਣਾ ਕੀਤਾ ਰੈਫਰ
Dasuha News : ਜੰਮੂ ਤੋਂ ਮਰੀਜ਼ ਨੂੰ ਲੈ ਕੇ ਲੁਧਿਆਣਾ ਜਾ ਰਹੀ ਐਂਬੂਲੈਂਸ ਦਸੂਹਾ 'ਚ ਖੜ੍ਹੇ ਟਰੱਕ ਨਾਲ ਟਕਰਾਅ ਗਈ। ਹਾਦਸੇ ਵਿਚ ਐਂਬੂਲੈਂਸ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖਮੀ ਹੋ ਗਈ, ਜਿਨ੍ਹਾਂ ਵਿਚੋਂ 3 ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਤੜਕੇ 3 ਵਜੇ ਦੇ ਕਰੀਬ ਐਂਬੂਲੈਂਸ ਦੀ ਟਰੱਕ ਨਾਲ ਟੱਕਰ ਹੋ ਗਈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਐਂਬੂਲੈਂਸ 'ਚ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੁਕੇਰੀਆਂ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਦਕਿ ਹਾਦਸੇ ਵਿਚ ਜ਼ਕਮੀ ਹੋਏ ਅਮਿਤ ਅਤੇ 2 ਹੋਰਾਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। ਐਂਬੂਲੈਂਸ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਮੁਕੇਰੀਆਂ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ। ਇਹ ਹਾਦਸਾ ਰਾਸ਼ਟਰੀ ਰਾਜ ਮਾਰਗ 'ਤੇ ਅੱਡਾ ਟੱਕਰ ਸਾਹਿਬ ਨੇੜੇ ਵਾਪਰਿਆ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਐਂਬੂਲੈਂਸ ਵਿਚ ਸਵਾਰ ਸੁਨੀਲ ਅਤੇ ਡਰਾਈਵਰ ਅਰੁਣ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਜੰਮੂ ਦੇ ਬਖਸ਼ੀ ਨਗਰ ਹਸਪਤਾਲ ਤੋਂ ਮਰੀਜ਼ ਨੂੰ ਲੈ ਕੇ ਲੁਧਿਆਣਾ ਲਈ ਰਵਾਨਾ ਹੋਏ ਸਨ। ਇਸ ਦੌਰਾਨ ਜਦੋਂ ਅਸੀਂ ਸਵੇਰੇ 3 ਵਜੇ ਦੇ ਕਰੀਬ ਅੱਡਾ ਟੱਕਰ ਸਾਹਿਬ ਨੇੜੇ ਪਹੁੰਚੇ ਤਾਂ ਐਂਬੂਲੈਂਸ ਬੇਕਾਬੂ ਹੋ ਕੇ ਖੜ੍ਹੇ ਟਰੱਕ ਦੇ ਪਿੱਛੇ ਜਾ ਟਕਰਾਈ। ਇਸ ਹਾਦਸੇ ਵਿਚ ਡਰਾਈਵਰ ਨਾਲ ਬੈਠਾ ਅਮਿਤ ਕੁਮਾਰ ਬੁਰੀ ਤਰ੍ਹਾਂ ਫਸ ਗਿਆ ਅਤੇ ਪਿੱਛੇ ਬੈਠੇ ਵਿਅਕਤੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਇਲਾਕੇ ਦੀ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਜਿਸ ਵੱਲੋਂ ਗੰਭੀਰ ਜ਼ਖਮੀ ਅਮਿਤ ਅਤੇ ਹੋਰਨਾਂ ਨੂੰ ਐਂਬੂਲੈਂਸ ਵਿਚੋਂ ਬਾਹਰ ਕੱਢ ਕੇ ਦਸੂਹਾ ਅਤੇ ਮੁਕੇਰੀਆਂ ਦੇ ਹਸਪਤਾਲਾਂ ਵਿਚ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਦਸੂਹਾ ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਇਸ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
(For more news apart from A patient ambulance collided with a parked truck on the National Highway of Punjab, there was a scream. News in Punjabi, stay tuned to Rozana Spokesman)