DHFL ਦੀ ਜਾਂਚ 'ਚ ਇੱਕ ਲੱਖ ਲੋਕਾਂ ਦੀ ਫਸ ਸਕਦੀ ਹੈ FD
Published : Nov 1, 2019, 10:06 am IST
Updated : Nov 1, 2019, 10:06 am IST
SHARE ARTICLE
DHFL
DHFL

ਦੀਵਾਨ ਹਾਊਸਿੰਗ ਫ਼ਾਈਨਾਂਸ ਕਾਰਪੋਰੇਸ਼ਨ (DHFL) ਵਿਰੁੱਧ ਇਸ ਵੇਲੇ ਗੰਭੀਰ ਧੋਖਾਧੜੀਆਂ ਦੀ ਜਾਂਚ ਦਾ ਹੁਕਮ ਦਿੱਤਾ ਜਾ ਸਕਦਾ ਹੈ।

ਨਵੀਂ ਦਿੱਲੀ : ਦੀਵਾਨ ਹਾਊਸਿੰਗ ਫ਼ਾਈਨਾਂਸ ਕਾਰਪੋਰੇਸ਼ਨ (DHFL) ਵਿਰੁੱਧ ਇਸ ਵੇਲੇ ਗੰਭੀਰ ਧੋਖਾਧੜੀਆਂ ਦੀ ਜਾਂਚ ਦਾ ਹੁਕਮ ਦਿੱਤਾ ਜਾ ਸਕਦਾ ਹੈ। ਇਸ ਕੰਪਨੀ ਉੱਤੇ ’ਤੇ ਗੰਭੀਰ ਕਿਸਮ ਦੀਆਂ ਵਿੱਤੀ ਬੇਨਿਯਮੀਆਂ ਕਰਨ ਦੇ ਦੋਸ਼ ਹਨ। SFIO ਵੱਲੋਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਜਾ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇ ਕਿਤੇ ਇੰਝ ਹੋ ਗਿਆ, ਤਾਂ DHFL ’ਚ ਇੱਕ ਲੱਖ ਲੋਕਾਂ ਦੀ FD (ਫ਼ਿਕਸਡ ਡਿਪਾਜ਼ਿਟ) ਫਸ ਸਕਦੀ ਹੈ। ਕੰਪਨੀਜ਼ ਰਜਿਸਟਰਾਰ ਦੇ ਮੁੰਬਈ ਸਥਿਤ ਦਫ਼ਤਰ ਨੇ DHFL ਬਾਰੇ ਆਪਣੀ ਰਿਪੋਰਟ ਹਾਲੇ ਕੁਝ ਦਿਨ ਪਹਿਲਾਂ ਹੀ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ।

DHFLDHFL

ਸੂਤਰਾਂ ਮੁਤਾਬਕ DHFL 'ਚ ਬੇਨਿਯਮੀਆਂ ਦਾ ਮਾਮਲਾ SFIO ਹਵਾਲੇ ਕਰਨ ਦੇ ਕਈ ਕਾਰਨ ਹਨ। ਰਿਪੋਰਟ ਵਿੱਚ ਧਨ ਦੇ ਗ਼ਬਨ ਤੇ ਬਹੁਤ ਸਾਰਾ ਪੈਸਾ ਇੱਧਰ ਤੋਂ ਉੱਧਰ ਕਰਨ ਦੇ ਸੰਕੇਤ ਮਿਲੇ ਹਨ। DHFL ਨੇ ਨਿਬੇੜਾ ਯੋਜਨਾ ਪੇਸ਼ ਕੀਤੀ ਸੀ। ਉਸ ਮੁਤਾਬਕ ਕੰਪਨੀ ਉੱਤੇ ਨਾੱਨ–ਕਨਵਰਟੀਬਲ ਡੀਬੈਂਚਰ ਦੇ 41,431 ਕਰੋੜ ਰੁਪਏ ਬਕਾਇਆ ਹਨ। ਬੈਂਕਾਂ ਦਾ 27,527 ਕਰੋੜ ਰੁਪਏ, 6188 ਕਰੋੜ ਰੁਪਏ ਦੀ FD, 2747 ਕਰੋੜ ਰੁਪਏ ਦੀ ਐਕਸਟਰਨਲ ਕਮਰਸ਼ੀਅਲ ਬਾਰੋਇੰਗ (ECB), ਨੈਸ਼ਨਲ ਹਾਊਸਿੰਗ ਬੈਂਕ (NHB) ਦੇ 2350 ਕਰੋੜ ਰੁਪਏ, ਉੱਪ ਕਰਜ਼ੇ ਤੇ ਪਰਪੈਚੁਅਲ ਕਰਜ਼ੇ ਕ੍ਰਮਵਾਰ 2267 ਕਰੋੜ ਰੁਪਏ ਤੇ 1263 ਕਰੋੜ ਰੁਪਏ ਤੇ ਕਮਰਸ਼ੀਅਲ ਪੇਪਰ 100 ਕਰੋੜ ਰੁਪਏ ਦੇ ਹਨ।

DHFLDHFL

ਇੰਝ ਕੰਪਨੀ ਵੱਲ 83,873 ਕਰੋੜ ਰੁਪਏ ਬਕਾਇਆ ਹਨ। ਬੈਂਕਾਂ ਸਮੇਤ ਹੋਰ ਬਕਾਏਦਾਰਾਂ ਨੇ ਇੱਕ ਨਿਬੇੜਾ ਯੋਜਨਾ ਪੇਸ਼ ਕੀਤੀ ਹੈ, ਜਿਸ ਅਧੀਨ 10 ਸਾਲਾਂ ਵਿੱਚ ਲੋਕਾਂ ਦੀ ਰਕਮ ਬਿਨ੍ਹਾਂ ਵਿਆਜ ਦੇ ਵਾਪਸ ਕੀਤੀ ਜਾ ਸਕਦੀ ਹੈ। ਇਸ ਵਿੱਚ FD ਵਾਲੇ ਖਪਤਕਾਰ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੇਵਾ–ਮੁਕਤ ਲੋਕ ਹਨ, ਪਹਿਲੀ ਤਰਜੀਹ ਵਿੱਚ ਹਨ।

DHFLDHFL

ਕੇਪੀਐਮਜੀ ਨੇ ਪਿਛਲੇ ਹਫ਼ਤੇ ਹੀ ਆਪਣੀ ਫ਼ਾਰੈਂਸਿਕ ਆੱਡਿਟ ਰਿਪੋਰਟ ਸੌਂਪੀ ਹੈ। ਇਸ ਵਿੱਚ ਬਹੁਤ ਹੈਰਾਨਕੁੰਨ ਖ਼ੁਲਾਸੇ ਹੋਏ ਹਨ। ਰਿਪੋਰਟ ਮੁਤਾਬਕ DHFL ਨੇ 25 ਅਜਿਹੀਆਂ ਕੰਪਨੀਆਂ ਨੂੰ 14,000 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਹੈ, ਜਿਨ੍ਹਾਂ ਦਾ ਮੁਨਾਫ਼ਾ ਸਿਰਫ਼ 1 ਲੱਖ ਰੁਪਏ ਸੀ। ਇਸ ਤੋਂ ਇਲਾਵਾ DHFL ਦੇ ਪ੍ਰੋਮੋਟਰਜ਼ ਨੇ ਲਗਭਗ 20,000 ਕਰੋੜ ਰੁਪਏ ਦਾ ਬੈਂਕ ਕਰਜ਼ਾ ਆਪਣੀਆਂ ਖ਼ੁਦ ਦੀਆਂ ਯੂਨਿਟਾਂ ਵਿੱਚ ਟ੍ਰਾਂਸਫ਼ਰ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement