
ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਕੋਰੋਨਾ ਪਾਜ਼ੇਟਿਵ
ਨਵੀਂ ਦਿੱਲੀ, 7 ਨਵੰਬਰ : ਕੇਰਲ ਦੇ ਰਾਜਪਾਲ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ 'ਚ ਹੀ ਖ਼ੁਦ ਨੂੰ ਇਕਾਂਵਾਸ ਕਰ ਲਿਆ ਹੈ। ਉਨ੍ਹਾਂ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿਤੀ ਹੈ। ਮੁਹੰਮਦ ਖ਼ਾਨ ਨੇ ਕਿਹਾ ਕਿ ਜਾਂਚ ਦੌਰਾਨ ਮੇਰੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ। ਮੈਂ ਘਰ 'ਚ ਹੀ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਮੇਰੇ ਸੰਪਰਕ 'ਚ ਆਏ ਲੋਕ ਪ੍ਰੋਟੋਕੋਲ ਦੀ ਪਾਲਣਾ ਕਰਨ। ਰਾਜਪਾਲ ਆਰਿਫ਼ ਤੋਂ ਪਹਿਲਾਂ ਕਈ ਨੇਤਾ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਮੋਤੀਲਾਲ ਵੋਰਾ, ਅਹਿਮਦ ਪਟੇਲ, ਅਭਿਸ਼ੇਕ ਮਨੂੰ ਸਿੰਘਵੀ, ਪੀ.ਐੱਲ. ਪੂਨੀਆ, ਤਰੁਣ ਗੋਗੋਈ, ਆਰ.ਪੀ.ਐੱਨ. ਸਿੰਘ ਅਤੇ ਪਾਰਟੀ ਦੇ ਕੁੱਝ ਹੋਰ ਨੇਤਾ ਪਿਛਲੇ ਮਹੀਨਿਆਂ 'ਚ ਕੋਰੋਨਾ ਪਾਜ਼ੇਟਿਵ ਪਏ ਗਏ ਹਨ। (ਪੀਟੀਆਈ)
image