ਸਾਨੂੰ ਕਿਸਾਨੀ ਬਿੱਲਾਂ ਦੇ ਲੜਨ ਵਾਲੀ ਹਰ ਧਿਰ ਦਾ ਸਮਰਥਣ ਕਰਨਾ ਚਾਹੀਦਾ ਹੈ
ਸ਼ੰਭੂ, ਹਰਦੀਪ ਸਿੰਘ ਭੋਗਲ: ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਸੰਘਰਸ਼ ਦੇ ਚਰਚੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜੋਰਾਂ ‘ਤੇ ਹਨ, ਇਸੇ ਦੌਰਾਨ ਸੰਭੂ ਮੋਰਚਾ ਵੀ ਅਹਿਮ ਸਥਾਨ ਰੱਖਦਾ ਹੈ.। ਇਸ ਮੋਰਚੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਪਰਮਿੰਦਰ ਸਿਘ ਢੀਂਡਸਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ । ਇਸੇ ਕਰਕੇ ਲੋਕ ਸਿਆਸੀ ਪਾਰਟੀਆਂ ਨਾਲ ਤੁਰਨ ਨੂੰ ਤਿਆਰ ਨਹੀਂ ਹਨ । ਖੇਤੀ ਬਿੱਲਾਂ ਦੇ ਖਿਲਾਫ ਚੱਲ ਰਿਹਾ ਸੰਘਰਸ਼ ਕਿਸਾਨਾਂ ਦੇ ਝੰਡੇ ਹੇਠ ਹੀ ਲੜਿਆ ਜਾਣਾ ਚਾਹੀਦਾ ਹੈ ।
ਸਿਆਸੀ ਪਾਰਟੀਆ ਅਤੇ ਹਰ ਵਰਗ ਦੇ ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ । ਤਾਂ ਹੀ ਮੋਰਚਾ ਜਿੱਤਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਨੂੰ ਝਕਾਉਣ ਲਈ ਦੇਸ਼ ਦੇ ਕਿਸਾਨਾਂ ਨੂੰ ਕਾਲੇ ਕਾਨੂੰਨਾਂ ਦੇ ਬਾਰੇ ਪੂਰੀ ਜਾਣਕਾਰੀ ਦੇ ਕੇ ਕਿਸਾਨਾਂ ਨੂੰ ਲਾਮਵੰਦ ਕਰਨਾ ਹੋਵੇਗਾ, ਸਰਕਾਰ ਤੇ ਸਿਆਸੀ ਦਬਾਅ ਪਾਉਣ ਲਈ ਕਿਸਾਨਾਂ ਅਤੇ ਸਿਆਸੀ ਪਾਰਟੀਆਂ ਮਿਲ ਕੇ ਸੰਘਰਸ਼ ਕਰਨਾ ਹੋਵੇਗਾ। 26-27 ਨਵੰਬਰ ਨੂੰ ਦਿੱਲੀ ਵਿਚ ਦੇਸ਼ ਵਿਆਪੀ ਲੱਗ ਰਿਹਾ ਕਿਸਾਨਾਂ ਦਾ ਧਰਨਾ ਦੇਸ਼ ਦੇ ਕਿਸਾਨਾਂ ਦੀ ਏਕਤਾ ਅਤੇ ਸੰਘਰਸ਼ ਦੀ ਤਾਕਤ ਨੂੰ ਸਪੱਸ਼ਟ ਕਰੇਗਾ ।
ਉਨ੍ਹਾਂ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿ ਬਿਹਾਰ ਚੋਣਾਂ ਮੌਕੇ ਮੋਦੀ ਨੇ ਸਪੱਸ਼ਟ ਕੀਤਾ ਸੀ ਕਿ ਪਹਿਲਾਂ ਦੇ ਕਾਨੂੰਨਾਂ ਦੀ ਤਰ੍ਹਾਂ ਕੇਂਦਰ ਪਿਛੇ ਹੱਟਣ ਵਾਲਾ ਨਹੀਂ ਹੈ। ਸਿਆਸੀ ਪਾਰਟੀਆਂ ਨੂੰ ਕੇਂਦਰ ਸਰਕਾਰ ਦਾ ਖਿਲਾਫ ਦਿੱਲੀ ਵਿਚ ਲੰਮਾ ਸੰਘਰਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਇੱਕ ਗੱਲ ਨੂੰ ਸਮਝਣਾ ਹੋਵੇਗਾ ਕਿ ਇਹ ਮਸਲਾ ਕਿਸਾਨਾਂ ਨਾਲ ਬੈਠ ਕੇ ਹੀ ਹੱਲ ਹੋਵੇਗਾ ।ਉਨ੍ਹਾਂ ਕਿਹਾ ਕਿ ਜਦੋ ਅਸੀਂ ਬਿੱਲ ਪਾਸ ਕੀਤਾ ਸੀ ਤਾਂ ਅਸੀਂ ਇਹ ਵੀ ਫੈਸਲਾ ਕੀਤਾ ਸੀ ਸਾਰੀਆ ਸਿਆਸੀ ਧਿਰਾਂ ਇਕੱਠੇ ਸੰਘਰਸ਼ ਲੜਾਗੇ ਪਰ ਗਵਾਰਨਰ ਦੇ ਘਰ ਵਿਚੋ ਬਾਹਰ ਆਉਂਦੇ ਹੀ ਸਾਰੇ ਆਪਣੀ-ਆਪਣੀ ਬੋਲੀ ਬੋਲਣ ਲੱਗ ਪਏ ।
ਰਾਸ਼ਟਰਪਤੀ ਨੂੰ ਮਿਲਣ ਦੇ ਮਸਲੇ ਨੂੰ ਸਿਆਸੀ ਮਸਲਾ ਬਣਾ ਲਿਆ । ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨੀ ਬਿੱਲਾਂ ‘ਤੇ ਲੜਨ ਵਾਲੀ ਹਰ ਧਿਰ ਦਾ ਸਮਰਥਣ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ‘ਚੋਂ ਸਿਆਸੀ ਲਾਹਾ ਲੈਣ ਦੇ ਖਿਆਲ ਛੱਡ ਦੇਣ, ਜਿਹੜੀਆਂ ਸਿਆਸੀ ਪਾਰਟੀਆਂ 2020 ਦੀਆ ਚੋਣਾਂ ਇਸ ਮੁੱਦੇ ਨੂੰ ਲੈ ਕੇ ਚੋਣਾਂ ਜਿੱਤਣੀਆਂ ਚਾਹੁੰਦੀਆਂ ਉਹ ਇਹ ਖ਼ਿਆਲ ਦੇਖਣੇ ਬੰਦ ਕਰ ਦੇਣ ਕਿਉਂਕਿ ਇਹ ਮੁੱਦਾ ਹੁਣ ਲੋਕਾਂ ਦਾ ਬਣ ਗਿਆ ਹੈ ਇਸ ਦਾ ਫਾਇਦਾ ਅਤੇ ਨੁਕਸਾਨ ਲੋਕਾਂ ਦਾ ਹੀ ਹੈ।