ਮੈਂ ਸਿੱਖ ਕੌਮ ਦੀ ਸੇਵਾ ਦੇ ਲਈ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਸੀ -ਜਗਤਾਰ ਸਿੰਘ ਤਾਰਾ
Published : Nov 8, 2021, 10:05 pm IST
Updated : Nov 8, 2021, 10:05 pm IST
SHARE ARTICLE
Jagtar Singh Tara
Jagtar Singh Tara

ਬੁੜੈਲ ਜੇਲ੍ਹ ਬ੍ਰੇਕ ਮਾਮਲਾ : ਜਗਤਾਰ ਸਿੰਘ ਤਾਰਾ ਦੇ ਖ਼ਿਲਾਫ਼ ਕੇਸ ਖਤਮ

 ਚੰਡੀਗੜ੍ਹ: 17 ਸਾਲ ਪਹਿਲਾਂ ਬੁੜੈਲ ਜੇਲ੍ਹ ਵਿਚ 94 ਫੁੱਟ ਲੰਬੀ ਸੁਰੰਗ ਪੁੱਟ ਕੇ ਫ਼ਰਾਰ ਹੋਏ ਜਗਤਾਰ ਸਿੰਘ ਤਾਰਾ ਦੇ ਖ਼ਿਲਾਫ਼ ਜੇਲ੍ਹ ਬਰੇਕ ਕੇਸ ਖ਼ਤਮ ਹੋ ਗਿਆ ਹੈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਡਾ. ਅਮਨਇੰਦਰ ਸਿੰਘ ਦੀ ਕੋਰਟ ਨੇ ਤਾਰਾ ਨੂੰ ਆਈਪੀਸੀ ਦੀ ਧਾਰਾ 120ਬੀ ਅਤੇ 224 ਦੇ ਤਹਿਤ ਦੋਸ਼ੀ ਕਰਾਰ ਦੇ ਦਿੱਤਾ। ਹਾਲਾਂਕਿ ਇਨ੍ਹਾਂ ਧਾਰਾਵਾਂ ਵਿੱਚ ਜਿੰਨੀ ਸਜ਼ਾ ਬਣਦੀ ਹੈ ਉਸ ਤੋਂ ਜ਼ਿਆਦਾ ਉਹ ਜੇਲ੍ਹ ਵਿੱਚ ਪਹਿਲਾਂ ਹੀ ਕੱਟ ਚੁੱਕਾ ਹੈ। ਇਸ ਲਈ ਉਸ ਦੀ ਸਜ਼ਾ ਕੋਰਟ ਨੇ ਅੰਡਰਗੌਨ ਕਰ ਦਿੱਤੀ। ਤਾਰਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਤਿੰਨ ਸਾਲ ਪਹਿਲਾਂ ਉਮਰ ਕੈਦ ਦੀ ਸਜ਼ਾ ਹੋ ਗਈ ਸੀ।  

Jagtar Singh TaraJagtar Singh Tara

ਸੋਮਵਾਰ ਨੂੰ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਉਸਦੇ ਹੱਥ ਨਾਲ ਲਿਖਿਆ ਇੱਕ ਕਬੂਲਨਾਮਾ ਕੋਰਟ ਵਿਚ ਪੇਸ਼ ਕੀਤਾ। ਕਬੂਲਨਾਮੇ ਵਿਚ ਤਾਰਾ ਨੇ ਮੰਨਿਆ ਹੈ ਕਿ ਉਹ ਆਪਣੇ ਸਾਥੀਆਂ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ ਦੇ ਨਾਲ ਬੁੜੈਲ ਜੇਲ੍ਹ ਤੋਂ ਸੁਰੰਗ ਪੁੱਟ ਕੇ ਫ਼ਰਾਰ ਹੋ ਗਿਆ ਸੀ। ਤਾਰਾ ਨੇ ਕਿਹਾ ਕਿ ਉਸ ਨੂੰ ਪੁਲਿਸ ਅਤੇ ਦੇਸ਼ ਦੀ ਕਾਨੂੰਨ ਵਿਵਸਥਾ ਤੋਂ ਭਰੋਸਾ ਨਹੀਂ ਰਿਹਾ ਸੀ।  

Jagtar Singh TaraJagtar Singh Tara

ਨਵੰਬਰ 1984 ਵਿੱਚ ਦਿੱਲੀ ਸਹਿਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। 90 ਦੇ ਦਹਾਕੇ ਵਿਚ ਕਈ ਬੇਕਸੂਰ ਨੌਜੁਆਨਾਂ ਦਾ ਪੁਲਿਸ ਨੇ ਫੇਕ ਐਨਕਾਊਂਟਰ ਕੀਤਾ ਪਰ ਅੱਜ ਤੱਕ ਜ਼ਿੰਮੇਵਾਰ ਅਫ਼ਸਰਾਂ 'ਤੇ ਕੋਈ ਕਾਰਵਾਈ ਨਹੀਂ ਹੋਈ।  ਇਸ ਲਈ ਉਹ ਸਿੱਖ ਕੌਮ ਦੀ ਸੇਵਾ ਦੇ ਲਈ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦੇ ਸੀ।  ਉਸ ਸਮੇਂ ਹਵਾਰਾ ਅਤੇ ਭਿਓਰਾ ਵੀ ਬੇਅੰਤ ਸਿੰਘ ਹੱਤਿਆ ਕਾਂਡ ਵਿੱਚ ਜੇਲ੍ਹ ਵਿੱਚ ਹੀ ਸੀ।

jagtar singh taraJagtar Singh Tara

ਹਵਾਰਾ ਅਤੇ ਭਿਓਰਾ ਨੂੰ ਤਾਂ ਜੇਲ੍ਹ ਤੋਂ ਭੱਜਣ ਦੇ ਕੁਝ ਮਹੀਨੇ ਬਾਅਦ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।  ਪਰ ਤਾਰਾ  ਪੁਲਿਸ ਦੇ ਹੱਥ ਨਹੀਂ ਆਇਆ ਸੀ। ਤਾਰਾ ਥਾਈਲੈਂਡ ਭੱਜ ਗਿਆ ਸੀ ਪਰ 2015 ਵਿੱਚ ਉਸ ਨੂੰ ਪੁਲਿਸ ਨੇ ਥਾਈਲੈਂਡ ਤੋਂ ਗ੍ਰਿਫਤਾਰ ਕਰ ਲਿਆ।  ਜਿਸ ਤੋਂ ਬਾਅਦ ਉਸ 'ਤੇ ਬੇਅੰਤ ਸਿੰਘ ਹੱਤਿਆ ਕਾਂਡ ਅਤੇ ਜੇਲ੍ਹਬ੍ਰੇਕ ਦਾ ਵੀ ਕੇਸ ਚੱਲਿਆ। ਜੇਲ੍ਹਬ੍ਰੇਕ ਵਿਚ 30 ਸਤੰਬਰ 2021 ਨੂੰ ਕੋਰਟ ਨੇ ਉਸ 'ਤੇ ਚਾਰਜ ਫਰੇਮ ਕਰ ਦਿੱਤੇ ਸੀ ਪਰ ਇਸ ਕੇਸ ਦਾ ਟਰਾਇਲ ਨਹੀਂ ਚੱਲਿਆ।  ਇਸ ਤੋਂ ਪਹਿਲਾਂ ਹੀ ਤਾਰਾ ਨੇ ਕੋਰਟ ਵਿਚ ਕਬੂਲਨਾਮਾ ਦੇ ਦਿੱਤਾ ਅਤੇ ਜੱਜ ਨੇ ਕੇਸ ਖਤਮ ਕਰ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement