
''ਕਿਸਾਨਾਂ ਅੰਦੋਲਨ ਦੀ ਸਿਆਸੀ ਪਾਰਟੀਆਂ ਤੋਂ ਦੂਰੀ ਦਰਸਾਉਂਦੀ ਹੈ ਕਿ ਹੁਣ ਉਹ ਕਿਸਾਨਾਂ ਦਾ ਵਿਸ਼ਵਾਸ਼ ਗਵਾ ਚੁੱਕੇ ਹਨ।''
ਮਰਨ ਵਾਲੇ ਕਿਸਾਨਾਂ 80% ਪੰਜਾਬ ਦੇ ਮਾਲਵਾ ਖੇਤਰ ਤੋਂ ਸਨ
ਚੰਡੀਗੜ੍ਹ : ਪਟਿਆਲਾ ਦੀ ਪੰਜਾਬ ਯੂਨਿਵਰਸਿਟੀ ਦੇ ਦੋ ਅਰਥਸ਼ਾਸਤਰੀਆਂ ਵਲੋਂ ਕੀਤੇ ਗਏ ਅਧਿਐਨ ਵਿਚ ਪਤਾ ਲੱਗਾ ਹੈ ਕਿ ਕਿਸਾਨ ਅੰਦੋਲਨ 'ਚ ਮਾਰੇ ਗਏ ਕਿਸਾਨਾਂ ਕੋਲ ਔਸਤ 2.94 ਏਕੜ ਤੋਂ ਵੱਧ ਜ਼ਮੀਨ ਨਹੀਂ ਸੀ। ਇਹ ਅੰਕੜਾ ਉਨ੍ਹਾਂ ਦਾਵਿਆਂ ਨੂੰ ਖਾਰਜ ਕਰਦਾ ਹੈ ਕਿ ਕਿਸਾਨ ਅੰਦੋਲਨ ਵਿਚ ਜ਼ਿਆਦਾਤਰ 'ਵੱਡੇ ਕਿਸਾਨ' ਹਨ। ਅਧਿਐਨ ਦੇ ਅਨੁਸਾਰ, ਪਿਛਲੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਥਿਤ ਤੌਰ 'ਤੇ ਲਗਭਗ 600 ਕਿਸਾਨਾਂ ਦੀ ਮੌਤ ਹੋਈ ਹੈ।
ਪੰਜਾਬੀ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੇ ਸਾਬਕਾ ਪ੍ਰੋਫ਼ੈਸਰ ਲਖਵਿੰਦਰ ਸਿੰਘ ਅਤੇ ਬਠਿੰਡਾ ਵਿਚ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਵਿਚ ਸਮਾਜਿਕ ਦੇ ਸਹਾਇਕ ਪ੍ਰੋਫ਼ੈਸਰ ਬਲਦੇਵ ਸਿੰਘ ਸ਼ੇਰਗਿਲ ਦੁਆਰਾ ਤਿਆਰ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ, 'ਜੇਕਰ ਮਰਨ ਵਾਲੇ ਬੇਜ਼ਮੀਨੇ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਖੇਤ ਦੇ ਭੂਖੰਡ ਦਾ ਔਸਤ ਆਕਾਰ 2.26 ਏਕੜ ਹੋ ਜਾਂਦਾ ਹੈ।'
Punjabi University Patiala
ਸਿੰਘ ਦੇ ਅਨੁਸਾਰ, ਇਹ ਖੋਜ ਪਿਛਲੇ 11 ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਮਾਰੇ ਗਏ 600 ਕਿਸਾਨਾਂ ਵਿਚੋਂ 460 ਕਿਸਾਨ ਅੰਕੜਿਆਂ 'ਤੇ ਆਧਾਰਿਤ ਹੈ। ਉਨ੍ਹਾਂ ਦੱਸਿਆ ਕਿ ਖੋਜ ਦੇ ਸਮੇਂ ਮ੍ਰਿਤਕਾਂ ਦੇ ਦੇ ਪਰਿਵਾਰਕ ਮੈਂਬਰਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕੀਤਾ ਗਿਆ ਸੀ। ਇਸ ਅਧਿਐਨ ਤੋਂ ਪੁਸ਼ਟੀ ਹੋਈ ਹੈ ਕਿ ਅੰਦੋਲਨ ਵਿਚ ਜ਼ਿਆਦਾਤਰ ਛੋਟੇ ਅਤੇ ਸਰਹੱਦੀ ਕਿਸਾਨ ਅਤੇ ਬੇਜ਼ਮੀਨੇ ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ। ਦੱਸ ਦੇਈਏ ਕਿ ਇਨ੍ਹਾਂ ਵਿਚ ਸਭ ਤੋਂ ਵੱਧ ਪੀੜਿਤ ਪੰਜਾਬ ਦਾ ਮਾਲਵਾ ਖੇਤਰ ਹੈ।
ਪੰਜਾਬ ਵਿਚ 23 ਜ਼ਿਲ੍ਹੇ ਹਨ ਜਿਨ੍ਹਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਮਾਲਵਾ ਵਿਚ 15 ਜ਼ਿਲ੍ਹੇ ਜਦੋਂ ਕਿ ਦੋਆਬਾ ਅਤੇ ਮਾਝੇ ਵਿਚ ਚਾਰ-ਚਾਰ ਜ਼ਿਲ੍ਹੇ ਹਨ। ਅਧਿਐਨ ਦੇ ਅਨੁਸਾਰ, ਮਰਨ ਵਾਲੇ ਕਿਸਾਨਾਂ 80 ਫ਼ੀ ਸਦੀ ਪੰਜਾਬ ਦੇ ਮਾਲਵਾ ਖੇਤਰ ਤੋਂ ਸਨ। ਉਥੇ ਹੀ ਦੋਆਬਾ ਅਤੇ ਮਾਝਾ ਖੇਤਰ ਤੋਂ 12.83 ਫ਼ੀ ਸਦੀ ਅਤੇ 7.39 ਫ਼ੀ ਸਦੀ ਸਨ। ਰਿਪੋਰਟ ਅਨੁਸਾਰ, ਕਿਸਾਨ ਅੰਦੋਲਨ ਦੌਰਾਨ ਹੋਈਆਂ ਮੌਤਾਂ 'ਚ ਮੌਸਮ ਦੀ ਨੇ ਕਾਫੀ ਵੱਡੀ ਭੂਮਿਕਾ ਰਹੀ ਹੈ। ਇਸ ਤੋਂ ਇਲਾਵਾ ਕਾਫ਼ੀ ਭੋਜਨ ਨਾ ਮਿਲਣ ਦੇ ਚਲਦੇ ਕਮਜ਼ੋਰ ਇਮਿਊਨਿਟੀ ਵੀ ਮੌਤ ਦਾ ਇੱਕ ਕਾਰਨ ਦੱਸਿਆ ਗਿਆ ਹੈ।
Farmers Protest
ਉਸ ਨੇ ਕਿਹਾ ਕਿ ਲੰਬੇ ਸਮੇਂ ਤੱਕ ਬਾਰਿਸ਼, ਲੂ ਅਤੇ ਕੜਾਕੇ ਦੀ ਠੰਡ ਦਾ ਮਨੁੱਖੀ ਸਰੀਰ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਅਧਿਐਨ ਵਿਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਿਸਾਨ ਅੰਦੋਲਨ 'ਚ ਹੋਰ ਵੀ ਮੌਤਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਕਾਰਨ ਵੀ ਕਿਸਾਨਾਂ ਦੀ ਮੌਤ ਵਿਚ ਇਜ਼ਾਫਾ ਹੋ ਸਕਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਅੰਦੋਲਨ ਵਿਚ ਮ੍ਰਿਤਕ ਕਿਸਾਨਾਂ ਦੀ ਔਸਤ ਉਮਰ ਕਰੀਬ 57 ਸਾਲ ਦੀ ਸੀ। ਇਨ੍ਹਾਂ ਵਿਚੋਂ ਕਈ ਗ਼ਰੀਬ ਕਿਸਾਨ ਕਰਜ਼ਾਈ ਸਨ ਅਤੇ ਪਰਿਵਾਰ ਦੀ ਹਾਲਤ ਵੀ ਤਰਸਯੋਗ ਹੈ।
ਖੋਜ ਦੇ ਅਨੁਸਾਰ, ਕਈ ਸਮਾਜ ਸੇਵੀ ਸੰਸਥਾਵਾਂ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਸਰਕਾਰ ਨੇ ਗ਼ਰੀਬ ਪ੍ਰਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਅਤੇ ਮ੍ਰਿਤਕਾਂ ਦੇ ਪ੍ਰਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਪਰ ਅਧਿਐਨ ਵਿਚ ਕਿਹਾ ਗਿਆ ਹੈ ਕਿ ਇਹ ਕਾਫੀ ਨਹੀਂ ਹੈ। ਹਾਲਾਂਕਿ ਸਰਕਾਰ ਅਤੇ ਐਨਜੀਓ ਦੁਆਰਾ ਚੁੱਕੇ ਗਏ ਕਦਮਾਂ ਦੇ ਕਿਸਾਨ ਅੰਦੋਲਨ 'ਤੇ ਚੰਗੇ ਪ੍ਰਭਾਵ ਹਨ।
Farmers Protest
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਨੇ ਗਾਂਧੀਵਾਦੀ ਸਿਧਾਂਤਾਂ ਅਤੇ ਉੱਚ ਪੱਧਰੀ ਚੇਤਨਾ ਦਾ ਪਾਲਣ ਕੀਤਾ ਹੈ। ਰਾਸ਼ਟਰੀ ਪੱਧਰ 'ਤੇ ਇਸ ਅੰਦੋਲਨ ਨੇ ਆਮ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਸਰਕਾਰੀ ਫੈਸਲਿਆਂ ਦੇ ਵਿਰੁੱਧ ਨਿਡਰ ਹੋ ਕੇ ਵਿਚਾਰ ਪ੍ਰਗਟ ਕੀਤੇ ਹਨ।
ਉਨ੍ਹਾਂ ਨੇ ਕਿਹਾ, ''ਕਿਸਾਨਾਂ ਦੇ ਅੰਦੋਲਨ ਨੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੀ ਹੈ ਅਤੇ ਉਨ੍ਹਾਂ ਨਾਲ ਕਦੇ ਵੀ ਸਟੇਜ ਸਾਂਝੀ ਨਹੀਂ ਕੀਤੀ। ਇਹ ਨਾ ਸਿਰਫ਼ ਕਿਸਾਨੀ ਲੀਡਰਸ਼ਿਪ ਦੀ ਯੋਗਤਾ ਨੂੰ ਸਪਸ਼ਟ ਰੂਪ ਵਿਚ ਦਰਸਾਉਂਦਾ ਹੈ ਸਗੋਂ ਸਿਆਸੀ ਲੀਡਰਸ਼ਿਪ ਨੂੰ ਇਹ ਵੀ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਹੁਣ ਕਿਸਾਨਾਂ ਦਾ ਵਿਸ਼ਵਾਸ਼ ਗਵਾ ਚੁੱਕੇ ਹਨ।''