
ਜਲ ਪ੍ਰਬੰਧਨ 'ਚ ਕਾਰੋਬਾਰ ਦੀ ਵੱਡੀ ਸੰਭਾਵਨਾ
ਸੀਆਈਆਈ ਐਗਰੋਟੈਕ ਇੰਡੀਆ 'ਚੋਂ ਨਿਕਲਿਆ ਸਿੱਟਾ
ਚੰਡੀਗੜ੍ਹ, 7 ਨਵੰਬਰ (ਸੁਰਜੀਤ ਸਿੰਘ ਸੱਤੀ): ਪਿਛਲੇ ਦੋ ਦਹਾਕਿਆਂ ਤੋਂ ਧਰਤੀ ਹੇਠਲੇ ਪਾਣੀ ਦੀ ਕਮੀ ਇਕ ਅਜਿਹਾ ਮੁੱਦਾ ਹੈ ਜਿਸ ਬਾਰੇ ਭਾਰਤੀ ਵਿਦਿਆਰਥੀ ਅਪਣੀਆਂ ਪਾਠ ਪੁਸਤਕਾਂ ਤੋਂ ਸਿੱਖ ਰਹੇ ਹਨ | ਹਰ ਬੀਤਦੇ ਸਾਲ ਦੇ ਨਾਲ, ਮਸਲਾ (ਬਜਾਇ ਪਾਣੀ) ਹੋਰ ਤਿੱਖਾ ਹੁੰਦਾ ਜਾ ਰਿਹਾ ਹੈ | ਇਹ ਗੱਲ ਸੀਆਈਆਈ ਐਗਰੋ ਟੈੱਕ ਇੰਡੀਆ 2022 ਦੇ ਮੌਕੇ ਤੇ 'ਵਾਟਰ ਐਂਡ ਸਸਟੇਨੇਬਲ ਨੈਚੁਰਲ ਰਿਸੋਰਸ ਮੈਨੇਜਮੈਂਟ' ਸੈਮੀਨਾਰ ਵਿਚੋਂ ਨਿਕਲ ਕੇ ਆਈ |
ਭਵਦੀਪ ਸਰਦਾਨਾ, ਚੇਅਰਮੈਨ, ਸੀਆਈਆਈ ਐਨਆਰ ਰੀਜ਼ਨਲ ਕਮੇਟੀ ਔਨ ਵਾਟਰ ਅਤੇ ਸੀਨੀਅਰ ਵੀਪੀ ਅਤੇ ਸੀਈਓ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਿਡ ਨੇ ਕਿਹਾ, ''ਜਲ ਸ਼ਕਤੀ ਮੰਤਰਾਲੇ ਦੀ ਇਕ ਰਿਪੋਰਟ ਅਨੁਸਾਰ, ਅਸੀਂ ਧਰਤੀ ਹੇਠਲੇ ਪਾਣੀ ਦੇ ਮਹੱਤਵਪੂਰਣ ਸਰੋਤ ਨੂੰ ਭਿਆਨਕ ਰੂਪ ਵਿਚ ਗੁਆ ਰਹੇ ਹਾਂ | ਪਾਣੀ ਦੀ ਰੀਸਾਈਕਲਿੰਗ ਅਤੇ ਪਾਣੀ ਦੀ ਮੁੜ ਵਰਤੋਂ ਟਿਕਾਊ ਜਲ ਸਰੋਤ ਪ੍ਰਬੰਧਨ ਲਈ ਜ਼ਰੂਰੀ ਹੈ | ਅਸੀਂ ਨਵੀਆਂ ਇਕਾਈਆਂ ਵਿਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ | ਸੀਆਈਆਈ ਪਾਣੀ ਦੇ ਤਣਾਅ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਪਾਣੀ ਦੀ ਸੰਭਾਲ ਲਈ ਰਾਜ ਸਰਕਾਰਾਂ ਨਾਲ ਕੰਮ ਕਰ ਰਿਹਾ ਹੈ |'' ਅੰਜਨੀ ਪ੍ਰਸਾਦ, ਐੱਮ.ਡੀ., ਆਰਕਰੋਮਾ ਇੰਡੀਆ, ਨੇ ਕਿਹਾ ''ਜਲ ਖੇਤਰ ਨੂੰ ਕੇਪੀਆਈਜ਼ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਸਥਿਰਤਾ ਮੁੱਖ ਟੀਚਾ ਹੈ | ਜ਼ਮੀਨ ਦੀ ਵਧੀਆ ਵਰਤੋਂ ਕਿਵੇਂ ਕਰਨੀ ਹੈ ਅਤੇ ਕੇਪੀਆਈ ਨੂੰ ਅਮਲ ਵਿਚ ਲਿਆਉਣਾ ਮੁੱਖ ਸਵਾਲ ਹੈ |''
ਇੰਡੋ-ਜਰਮਨ ਚੈਂਬਰ ਆਫ਼ ਕਾਮਰਸ ਦੇ ਸਸਟੇਨਮਾਰਕੇਟਸ ਦੇ ਮੁਖੀ ਇੰਦਰਾਸ ਘੋਸ਼ ਨੇ ਕਿਹਾ, ''ਪਾਣੀ ਦੇ ਪ੍ਰਬੰਧਨ ਦੀ ਲਾਗਤ 700 ਬਿਲੀਅਨ ਯੂਰੋ ਦੇ ਬਰਾਬਰ ਹੈ | ਤੁਸੀਂ ਪਾਣੀ ਦਾ ਪ੍ਰਬੰਧਨ ਕਿਵੇਂ ਕਰਦੇ ਹੋ ਇਹ ਮਹੱਤਵਪੂਰਨ ਹੈ | ਜਰਮਨੀ ਵਿਚ, ਇਕ ਨਵਾਂ ਕਾਨੂੰਨ 1 ਜਨਵਰੀ, 2023 ਤੋਂ ਲਾਗੂ ਹੋਣ ਵਾਲਾ ਹੈ, ਇਸ ਵਿਚ 3,000 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੀਆਂ ਕੰਪਨੀਆਂ ਨਦੀਆਂ ਵਿਚ ਗੰਦਾ ਪਾਣੀ ਨਾ ਛੱਡਣ ਦੀ ਤਜਵੀਜ਼ ਹੈ | ਯੂਰਪੀ ਸੰਘ ਵੀ ਅਜਿਹੇ ਕਾਨੂੰਨ 'ਤੇ ਚਲਦਾ ਹੈ | ਰੁਝਾਨ ਸਪੱਸ਼ਟ ਹੈ, ਅਸੀਂ ਵਿੱਤੀ ਕੇਪੀਆਈਜ਼ ਤੋਂ ਗ਼ੈਰ-ਵਿੱਤੀ ਕੇਪੀਆਈਜ਼ ਵੱਲ ਵਧ ਰਹੇ ਹਾਂ |''
ਸੁਰਿੰਦਰ ਮਖੀਜਾ, ਸੀਨੀਅਰ ਮੀਤ ਪ੍ਰਧਾਨ, ਜੈਨ ਇਰੀਗੇਸ਼ਨ, ਨੇ ਕਿਹਾ ''ਸਾਡੇ ਦੇਸ਼ ਵਿਚ, ਬੋਰਵੈੱਲ ਦਾ ਸਭਿਆਚਾਰ 1970 ਵਿਚ ਸ਼ੁਰੂ ਹੋਇਆ ਸੀ ਤੇ ਹੁਣ ਧਰਤੀ ਹੇਠਲਾ ਪਾਣੀ ਉਪਲਭਦ ਨਹੀਂ ਹੈ |''