
ਵਾਰਡ ਨੰਬਰ 2 'ਚ ਇੰਟਰਲਾਕਿੰਗ ਟਾਈਲਾਂ ਦਾ ਕੰਮ ਸ਼ੁਰੂ ਕਰਵਾਇਆ
ਮੰਡੀ ਗੋਬਿੰਦਗੜ੍ਹ, 7 ਨਵੰਬਰ (ਸਵਰਨਜੀਤ ਸਿੰਘ ਸੇਠੀ): ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 2 ਸੁੱਖਾ ਸਿੰਘ ਕਾਲੋਨੀ ਵਿਖੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਦੇ ਮੁਹੱਲਾ ਪ੍ਰਧਾਨ ਜਸਪਾਲ ਜੱਸਾ ਸ਼ਰਮਾ ਦੀ ਅਗਵਾਈ ਹੇਠ ਬਾਬਾ ਪੀਰ ਨਜ਼ਦੀਕ ਇੰਟਰਲਾਕਿੰਗ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਜੱਸਾ ਸ਼ਰਮਾ ਨੇ ਕਿਹਾ ਕਿ ਮੁਹੱਲਾ ਨਿਵਾਸੀਆਂ ਦੀ ਇਹ ਮੰਗ ਲੰਮੇ ਸਮੇਂ ਤੋਂ ਲਮਕ ਰਹੀ ਸੀ, ਜਿਸ ਨੂੰ ਹਲਕਾ ਵਿਧਾਇਕ ਗੈਰੀ ਬੜਿੰਗ ਨੇ ਪੂਰਾ ਕਰਕੇ ਸਥਾਨਕ ਵਾਸੀਆਂ ਨੂੰ ਰਾਹਤ ਮਹਿਸੂਸ ਕਰਵਾਈ ਹੈ |
ਉਨ੍ਹਾਂ ਕਿਹਾ ਕਿ ਵਿਧਾਇਕ ਗੈਰੀ ਬੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਦੀ ਅਗਵਾਈ ਵਿਚ ਹੋਰ ਵੀ ਵਾਰਡਾਂ ਵਿਚ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਕਰਵਾਏ ਜਾ ਰਹੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ |
ਇਸ ਮੌਕੇ ਬਲਦੇਵ ਸ਼ਰਮਾ, ਯਸ਼ਪਾਲ ਸ਼ਰਮਾ, ਹੈਪੀ ਕਪਲਿਸ਼, ਸੌਦਾਗਰ ਸਿੰਘ ਗਿੱਲ, ਧਰਮਿੰਦਰ ਸਿੰਘ ਬੰਟੀ, ਅਮਨਦੀਪ, ਸੁਰਜੀਤ ਸਿੰਘ, ਰਾਮ ਗੋਪਾਲ, ਹਰਪ੍ਰੀਤ ਸਿੰਘ, ਯੋਧ ਸਿੰਘ, ਰਾਮ ਪ੍ਰਸ਼ਾਦ ਫੋਰਮੈਨ, ਜਰਨੈਲ ਕੌਰ, ਰਾਜਵੰਤ ਕੌਰ, ਰਣਦੀਪ ਸਿੰਘ, ਸੁਖਦੀਪ ਕੌਰ, ਜੋਗਿੰਦਰ ਕੌਰ, ਬੂਟਾ ਸਿੰਘ, ਮਨਜੀਤ ਕੌਰ ਆਦਿ ਹਾਜ਼ਰ ਸਨ |
4
ਫ਼ੋਟੋ ਕੈਪਸ਼ਨ: -ਫ਼ੋਟੋ: ਸੇਠੀ