ਯੁੱਧ ਮਾਹਿਰਾਂ ਵਲੋਂ ਪਹਿਲੇ ਵਿਸ਼ਵ ਯੁੱਧ ਦੇ ਨਾਇਕਾਂ ਦੀ ਯਾਦ ਵਿਚ ਜੰਗੀ ਸਮਾਰਕ ਬਣਾਉਣ ਦੀ ਮੰਗ
Published : Dec 8, 2018, 3:37 pm IST
Updated : Dec 8, 2018, 3:37 pm IST
SHARE ARTICLE
ਐਮ.ਐਲ.ਐਫ਼
ਐਮ.ਐਲ.ਐਫ਼

ਪਹਿਲੇ ਵਿਸ਼ਵ ਯੁੱਧ ਦੇ ਨਾਇਕਾਂ ਵਲੋਂ ਕੀਤੇ ਬਲਿਦਾਨ ਨੂੰ ਸਮਰਪਿਤ ਜੰਗੀ ਸਮਾਰਕ...

ਚੰਡੀਗੜ (ਸ.ਸ.ਸ) : ਪਹਿਲੇ ਵਿਸ਼ਵ ਯੁੱਧ ਦੇ ਨਾਇਕਾਂ ਵਲੋਂ ਕੀਤੇ ਬਲਿਦਾਨ ਨੂੰ ਸਮਰਪਿਤ ਜੰਗੀ ਸਮਾਰਕ ਬਣਾਉਣ ਦੀ ਮੰਗ ਕਰਨ ਲਈ ਯੁੱਧ ਮਾਹਿਰ ਸ਼ਨੀਵਾਰ ਨੂੰ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ) ਪਲੇਟਫਾਰਮ 'ਤੇ ਇਕੱਠੇ ਹੋਏ। ਪ੍ਰਸਿੱਧ ਮੀਡੀਆ ਸਖਸ਼ੀਅਤ ਬਰਖਾ ਦੱਤ ਵਲੋਂ ਸੰਚਾਲਿਤ 'ਕੰਟਰੀਬਿਊਸ਼ਨ ਆਫ ਇੰਡੀਆ ਟੂਵਾਰਡ ਦ ਫਸਟ ਵਰਲਡ ਬਾਰ' ਵਿਸ਼ੇ 'ਤੇ ਵਿਚਾਰ ਚਰਚਾ ਦੌਰਾਨ ਉਹਨਾਂ ਕਿਹਾ ਕਿ ਬਹਾਦਰ ਭਾਰਤੀਆਂ, ਖਾਸ ਤੌਰ 'ਤੇ ਪੰਜਾਬੀਆਂ ਦੇ ਅਣਡਿੱਠੇ ਯੋਗਦਾਨ ਦਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ।  

ਐਮ.ਐਲ.ਐਫ਼ਐਮ.ਐਲ.ਐਫ਼

ਪੈਨਲਿਸਟਾਂ ਵਿਚ ਸਕੁਆਡਰਨ ਲੀਡਰ ਰਾਣਾ ਛੀਨਾ, ਪ੍ਰੋ. ਡੇਵਿਡ ਓਮਿਸੀ, ਪ੍ਰੋ. ਅੰਜੂ ਸੂਰੀ ਤੋਂ ਇਲਾਵਾ ਡਾ. ਸੰਤੰਨੂ ਦਾਸ ਅਤੇ ਲੈਫਟੀਨੈਂਟ ਜਨਰਲ ਐਨ.ਐੱਸ. ਬਰਾੜ ਸ਼ਾਮਲ ਸਨ ਜੋ ਕਿ ਇਕ ਗੰਭੀਰ ਚਰਚਾ ਵਿਚ ਰੁੱਝੇ ਹੋਏ ਸਨ, ਜਿਸ ਵਿਚ 1914-19 18 ਜੰਗ ਦੌਰਾਨ ਸਿਪਾਹੀਆਂ ਅਤੇ ਪਰਿਵਾਰਾਂ ਦੀ ਸਮਾਜਿਕ ਅਤੇ ਭਾਵਾਨਾਤਮਕ ਹਾਲਤ ਨੂੰ ਦਰਸਾਇਆ ਗਿਆ। ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ, ਜੋ ਖੁਦ ਇਕ ਪ੍ਰਸਿੱਧ ਫੌਜੀ ਇਤਿਹਾਸਕਾਰ ਹਨ, ਬਿਮਾਰ ਹੋਣ ਕਾਰਨ ਇਸ ਸੈਸ਼ਨ ਵਿਚ ਹਿੱਸਾ ਨਾ ਲੈ ਸਕੇ। 

ਐਮ.ਐਲ.ਐਫ਼ਐਮ.ਐਲ.ਐਫ਼

ਚਰਚਾ ਵਿਚ ਹਿੱਸਾ ਲੈਂਦਿਆਂ, ਸਕੁਆਡਰਨ ਲੀਡਰ ਰਾਣਾ ਛੀਨਾ ਨੇ ਨਾਰੰਗੀ ਮੈਰੀਗੋਲਡ ਨੂੰ ਸ਼ਹੀਦ ਨਾਇਕਾਂ ਦੀ ਯਾਦ ਨੂੰ ਸਮਰਪਿਤ ਇਕ ਯਾਦਗਾਰੀ ਫੁੱਲ ਵਜੋਂ ਮੰਨੇ ਜਾਣ ਦਾ ਸੁਝਾਅ ਦਿੱਤਾ, ਠੀਕ ਉਸੇ ਤਰਜ਼ ਉਤੇ ਜਿਵੇਂ ਕਿ ਬ੍ਰਿਟਿਸ਼ ਸਰਕਾਰ ਨੇ ਲਾਲ ਰੰਗ ਦੇ ਪੌਪੀ ਫੁੱਲ ਨੂੰ ਚੁਣਿਆ ਹੈ। ਇਸ ਸੁਝਾਅ ਨੂੰ ਸਾਰੇ ਪੈਨਲਿਸਟਾਂ ਨੇ ਸਹਿਮਤੀ ਦਿੱਤੀ ਅਤੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਅਧਿਕਾਰਤ ਤੌਰ 'ਤੇ ਇਕ ਪ੍ਰਸਤਾਵ ਭੇਜਣ ਦਾ ਫੈਸਲਾ ਕੀਤਾ। ਜਿਨਾਂ ਪੰਜਾਬੀਆਂ ਨੇ ਅੰਗਰੇਜ਼ੀ ਸ਼ਾਸਨ ਦੇ ਹੁਕਮ ਕਰਕੇ ਜੰਗ ਲੜੀ ਉਨਾਂ ਨਾਲ ਸਬੰਧਤ ਇਤਿਹਾਸ ਨੂੰ ਜ਼ੁਬਾਨੀ ਰੂਪ ਵਿੱਚ  ਉਜਾਗਰ ਕਰਦਿਆਂ ਆਕਸਫੋਰਡ ਯੂਨੀਵਰਸਿਟੀ ਦੇ ਮਸ਼ਹੂਰ ਇਤਿਹਾਸਕਾਰ ਨੇ 1914-1918 ਦੌਰਾਨ  ਪੰਜਾਬੀਆਂ ਦੇ  ਜ਼ਬਰਦਸਤ ਅਤੇ ਅਮੀਰ ਸਾਹਿਤਕ ਵਿਰਸੇ ਸਬੰਧੀ ਵਿਚਾਰ ਸਾਂਝੇ ਕੀਤੇ।ਉਨਾਂ ਇਹ ਵੀ ਕਿਹਾ ਪੰਜਾਂ ਦਰਿਆਵਾਂ ਦੀ ਧਰਤੀ ਵਿੱਚ ਅਨੇਕਾਂ ਹੀ ਕਹਾਣੀਆਂ,ਕਵਿਤਾਵਾਂ, ਕਿੱਸੇ, ਦਾਸਤਾਨਾਂ, ਦੁਆਵਾਂ ਸਮੋਈਆਂ ਹੋਈਆਂ ਹਨ। 

ਉਹਨਾਂ ਅੱਗੇ ਕਿਹਾ ਕਿ ਸਥਾਨਕ ਵਾਸੀ , ਜਿਨਾਂ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 6.4 ਫੀਸਦੀ ਅਤੇ ਮਹਿਲਾਵਾਂ ਦੀ 1 ਫੀਸਦੀ ਤੋਂ ਵੀ ਘੱਟ ਸੀ, ਭਾਵੇਂ ਕਹਿਣ ਨੂੰ ਜ਼ਿਆਦਾ ਪੜੇ ਲਿਖੇ ਨਹੀਂ ਸਨ ਪਰ ਉਨਾਂ ਦੀ ਸਾਹਿਤਕ ਸੂਝ ਬਹੁਤ ਸੀ।ਉਹਨਾਂ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕੀਤੇ ਜਾਣ ਵਿੱਚ ਅਣਗਹਿਲੀ ਹੋਣਾ ਇਸ ਵਿਸ਼ੇ ਸਬੰਧੀ ਸਾਹਿਤ ਦੀ ਘਾਟ ਕਰਕੇ ਨਹੀਂ ਸੀ ਸਗੋਂ ਇਹ ਸਭ ਜਾਣ ਬੁੱਝ ਕੇ ਭੁਲਾਇਆ ਗਿਆ। ਪਹਿਲੇ ਵਿਸ਼਼ਵ ਯੁੱਧ ਦੇ ਸ਼ੁਰੂ ਹੋਣ ਤੱਕ ਦੇ ਹਾਲਾਤਾਂ ਅਤੇ ਪੰਜਾਬੀਆਂ ਨੂੰ ਇਸ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਚਾਨਣਾ ਪਾਉਂਦੇ ਹੋਏ ਪ੍ਰੋ. ਡੇਵਿਡ ਓਮਿਸੀ, ਜਿਨਾਂ ਨੇ ਸਿਪਾਹੀਆਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦਾ ਬਹੁਤ ਗਹਿਰਾਈ ਨਾਲ ਅਧਿਐਨ ਕੀਤਾ ਹੈ, ਨੇ ਕਿਹਾ ਕਿ ਇਨਾਂ ਚਿੱਠੀਆਂ ਤੋਂ ਸਿਪਾਹੀਆਂ ਵੱਲੋਂ ਹੰਢਾਈਆਂ ਗਈਆਂ ਤੰਗੀਆਂ ਅਤੇ ਤੁਰਸ਼ੀਆਂ ਦੀ ਝਲਕ ਪੈਂਦੀ ਹੈ।

ਸਿਪਾਹੀਆਂ  ਵੱਲੋਂ ਅਜਿਹੀ ਜੰਗ ਲੜਨ ਜੋ ਕਿ ਉਨਾਂ ਦੀ ਆਪਣੀ ਨਹੀਂ ਸੀ, ਦੀ ਭਾਵਨਾ ਬਾਰੇ ਲੈਫਟੀਨੈਂਟ ਜਨਰਲ ਬਰਾੜ ਨੇ ਕਿਹਾ ਕਿ ਇਸ ਪਿੱਛੇ ਇੱਜ਼ਤ, ਅਣਖ, ਪਰਿਵਾਰ ਦੀ ਪਰੰਪਰਾ,ਰੈਜੀਮੈਂਟ ਦਾ ਮਾਣ ਅਤੇ ਵਫਾਦਾਰੀ ਦੀ ਭਾਵਨਾ ਦਾ ਵੱਡਾ ਹੱਥ ਸੀ।ਉਨਾ ਵੱਲੋਂ ਸਿਪਾਹੀਆਂ ਨੂੰ ਸਿਪਾਹੀ ਦੀ ਥਾਂ ਤੇ ਧਾੜਵੀ ਮੰਨਣ ਦੀ ਧਾਰਨਾ ਨੂੰ ਰੱਦ ਕਰਦੇ ਹੋਏ ਕਿਹਾ ਕਿ ਇੱਕ ਸਿਪਾਹੀ ਹਮੇਸ਼ਾ ਹੁਕਮ ਮੰਨਦਾ ਹੈ ਅਤੇ ਕਿਸੇ ਸਿਆਸੀ ਜਾਂ ਸਾਮਰਾਜਵਾਦੀ ਹਕੂਮਤ ਨਾਲ ਉਸਦਾ ਕੋਈ ਸਬੰਧ ਨਹੀਂ ਹੰਦਾ। ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਅੰਜੂ ਸੂਰੀ ਨੇ ਨੌਜਵਾਨਾਂ ਵਿਚ ਇਸ ਪ੍ਰਭਾਵੀ ਸੰਦੇਸ਼ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਮਿਲਟਰੀ ਇਤਿਹਾਸ ਅਤੇ ਭਾਰਤੀ ਰਾਜਨੀਤਿਕ ਬਿਰਤਾਂਤਾਂ ਨੂੰ ਸਮਕਾਲੀ ਬਣਾਉਣ ਸਬੰਧੀ ਠੋਸ ਯਤਨਾਂ ਕੀਤੇ ਜਾਣ ਦਾ ਸੁਝਾਅ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement