ਡਾਟਾ ਵੇਚਣ ‘ਤੇ ਇਟਲੀ ਨੇ ਫੇਸਬੁੱਕ ‘ਤੇ ਠੋਕਿਆ 81 ਕਰੋੜ ਜ਼ੁਰਮਾਨਾ
Published : Dec 8, 2018, 7:05 pm IST
Updated : Dec 8, 2018, 7:06 pm IST
SHARE ARTICLE
Facebook
Facebook

ਇਟਲੀ ਦੇ ਇਕ ਰੈਗੁਲੇਟਰ ਨੇ ਯੂਜ਼ਰਸ ਡਾਟਾ ਵੇਚਣ ਦੇ ਮਾਮਲੇ ਵਿਚ ਫੇਸਬੁੱਕ ਉਤੇ ਇਕ ਕਰੋੜ ਯੂਰੋ (ਲਗਭੱਗ 81 ਕਰੋੜ ਰੁਪਏ) ਦਾ ਜ਼ੁਰਮਾਨਾ...

ਲੰਦਨ (ਭਾਸ਼ਾ) : ਇਟਲੀ ਦੇ ਇਕ ਰੈਗੁਲੇਟਰ ਨੇ ਯੂਜ਼ਰਸ ਡਾਟਾ ਵੇਚਣ ਦੇ ਮਾਮਲੇ ਵਿਚ ਫੇਸਬੁੱਕ ਉਤੇ ਇਕ ਕਰੋੜ ਯੂਰੋ (ਲਗਭੱਗ 81 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ਇਸ ਸੋਸ਼ਲ ਨੈਟਵਰਕਿੰਗ ਸਾਈਟ ਨੇ ਯੂਜ਼ਰਸ ਨੂੰ ਜਾਣਕਾਰੀ ਦਿਤੇ ਬਿਨਾਂ ਹੀ ਉਨ੍ਹਾਂ  ਦੇ ਡਾਟੇ ਨੂੰ ਵੇਚ ਦਿਤਾ ਸੀ। ਰੈਗੁਲੇਟਰ ਨੇ ਫੇਸਬੁੱਕ ਨੂੰ ਇਹ ਹੁਕਮ ਵੀ ਦਿਤਾ ਹੈ ਕਿ ਉਹ ਅਪਣੀ ਵੈੱਬਸਾਈਟ ਅਤੇ ਐਪ ਉਤੇ ਯੂਜ਼ਰਸ ਤੋਂ ਸਰਵਜਨਿਕ ਤੌਰ ‘ਤੇ ਮਾਫ਼ੀ ਮੰਗੇ।

FacebookFacebookਸਥਾਨਿਕ ਮੀਡੀਆ ਵਿਚ ਸ਼ਨਿਚਰਵਾਰ ਨੂੰ ਆਈ ਖ਼ਬਰ ਦੇ ਮੁਤਾਬਕ, ਇਟਲੀ ਦੇ ਖ਼ਪਤਕਾਰ ਅਤੇ ਬਾਜ਼ਾਰ ਰੈਗੁਲੇਟਰ ਨੇ ਇਹ ਫ਼ੈਸਲਾ ਸੁਣਾਇਆ ਹੈ। ਇਸ ਫ਼ੈਸਲੇ ਉਤੇ ਫੇਸਬੁੱਕ ਦੇ ਬੁਲਾਰੇ ਨੇ ਕਿਹਾ, ਅਸੀ ਫ਼ੈਸਲੇ ਦੀ ਸਮੀਖਿਆ ਕਰ ਰਹੇ ਹਾਂ। ਸਾਨੂੰ ਇਹ ਉਮੀਦ ਹੈ ਕਿ ਅਸੀ ਉਨ੍ਹਾਂ ਦੇ ਨਾਲ ਮਿਲ ਕੇ ਮਾਮਲੇ ਨੂੰ ਹੱਲ ਕਰ ਲਵਾਂਗੇ।

User's dataUser's dataਅਸੀਂ ਲੋਕਾਂ ਦੀ ਜਾਣਕਾਰੀ ਲਈ ਇਸ ਸਾਲ ਅਪਣੇ ਨਿਯਮਾਂ ਅਤੇ ਨੀਤੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਅਸੀ ਕਿਸ ਤਰ੍ਹਾਂ ਨਾਲ ਯੂਜ਼ਰਸ ਡਾਟੇ ਦਾ ਇਸਤੇਮਾਲ ਕਰਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਅਸੀਂ ਨਿਜਤਾ ਨੂੰ ਲੈ ਕੇ ਕਈ ਉਪਾਅ ਕੀਤੇ ਹਨ। ਤੁਸੀ ਫੇਸਬੁੱਕ ਉਤੇ ਅਪਣੀ ਨਿਜੀ ਜਾਣਕਾਰੀ ਨੂੰ ਅਪਣੇ ਆਪ ਵੀ ਨਿਯੰਤਰਿਤ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement