ਫੇਸਬੁੱਕ ਤੋਂ ਇਸ ਤਰ੍ਹਾ ਕਰੋ ਫਟਾਫਟ ਵੀਡੀਉ ਡਾਉਨਲੋਡ
Published : Jun 10, 2018, 4:46 pm IST
Updated : Jun 10, 2018, 4:46 pm IST
SHARE ARTICLE
facebook
facebook

ਦੁਨੀਆ ਵਿਚ ਸਭ ਤੋਂ ਜ਼ਿਆਦਾ ਐਕਟਿਵ ਯੂਜਰ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਅਤੇ ਹਰ ਰੋਜ ਇਸ ਉਤੇ ਹਜ਼ਾਰਾਂ ਲੋਕ ਸਾਈਨਅਪ ਕਰਦੇ ਹਨ। .....

ਦੁਨੀਆ ਵਿਚ ਸਭ ਤੋਂ ਜ਼ਿਆਦਾ ਐਕਟਿਵ ਯੂਜਰ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਅਤੇ ਹਰ ਰੋਜ ਇਸ ਉਤੇ ਹਜ਼ਾਰਾਂ ਲੋਕ ਸਾਈਨਅਪ ਕਰਦੇ ਹਨ। ਫੇਸਬੁਕ ਨੂੰ ਮੁੱਖ ਤੌਰ ਉਤੇ ਨਵੇਂ ਦੋਸਤਾਂ ਨੂੰ ਬਣਾਉਣ, ਮੌਜੂਦਾ ਦੋਸਤਾਂ ਨਾਲ ਗੱਲਾਂ ਕਰਨਾ, ਮੇਸੇਜ ਸ਼ੇਅਰ ਕਰਨ, ਵੀਡੀਉ ਅਤੇ ਤਸਵੀਰਾਂ ਨੂੰ ਸਾਂਝਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਕਹਿ ਸਕਦੇ ਹਾਂ ਕਿ ਫੇਸਬੁਕ ਇਕ ਅਜਿਹਾ ਪਲੇਫਾਰਮ ਹੈ ਜਿੱਥੇ ਯੂਜਰਸ ਆਪਣੇ ਸੋਸ਼ਲ ਨੈੱਟਵਰਕ ਨੂੰ ਵਧਾ ਸਕਦੇ ਹਨ। ਫੇਸਬੁਕ ਨੂੰ ਕਾਰੋਬਾਰੀਆਂ ਦੁਆਰਾ ਟਾਰਗੇਟ ਕਸਟਮਰਸ ਤੱਕ ਆਪਣੀ ਗੱਲ ਪਹੁੰਚਾਉਣ ਲਈ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। 

facebookfacebookਫੇਸਬੁਕ ਦੇ ਸਭ ਤੋਂ ਖਾਸ ਫੀਚਰਜ਼ ਵਿਚੋਂ ਇਕ ਹੈ ਇਸ ਦੇ ਪਲੇਟਫਾਰਮ ਉਤੇ ਮੌਜੂਦ ਤਸਵੀਰਾਂ, ਵੀਡੀਉ ਅਤੇ ਮੇਸੇਜ਼ ਦਾ ਆਨਲਾਈਨ ਉਪਲੱਬਧ ਹੋਣਾ। ਫੇਸਬੁਕ ਤੋਂ ਤਸਵੀਰਾਂ ਡਾਉਨਲੋਡ ਕਰਨਾ ਬੇਹੱਦ ਆਸਾਨ ਹੈ ਪਰ ਗੱਲ ਜਦੋਂ ਵੀਡੀਉ ਦੀ ਆਉਂਦੀ ਹੈ ਤਾਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। ਕੁੱਝ ਵੀਡੀਉ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਪਰ ਉਨ੍ਹਾਂ ਨੂੰ ਡਾਉਨਲੋਡ ਕਰਨਾ ਮੁਸ਼ਕਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫੇਸਬੁਕ ਉਤੇ ਮੌਜੂਦ ਕਿਸੇ ਪਸੰਦੀਦਾ ਵੀਡੀਉ ਨੂੰ ਆਪਣੇ ਕੰਪਿਊਟਰ ਉਤੇ ਕਿਵੇਂ ਡਾਉਨਲੋਡ ਕਰੀਏ।

facebookfacebookਫੇਸਬੁਕ ਵੀਡੀਉ ਡਾਉਨਲੋਡ ਕਰਨ ਲਈ ਤੁਹਾਡੇ ਕੋਲ ਇਕ ਡੇਸਕਟਾਪ ਕੰਪਿਊਟਰ ਅਤੇ ਅੱਛਾ ਇੰਟਰਨੈਟ ਕਨੇਕਸ਼ਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਰੋਮ ਬਰਾਊਜ਼ ਇੰਸਟਾਲ ਹੋਣਾ ਵੀ ਜਰੂਰੀ ਹੈ। ਗੂਗਲ ਕਰੋਮ ਖੋਲੋ ਅਤੇ ਐਪ ਸਟੋਰ ਵਿਚ ਜਾਉ। ਹੁਣ ਅਪਣੇ ਕਰੋਮ ਬਰਾਉਜਰ ਵਿਚ ਐਕਸਟੇਂਸ਼ਨ ਡਾਉਨਲੋਡ ਕਰੋ।
ਤੁਹਾਡੀ ਸਕਰੀਨ ਉਤੇ ਇਕ ਪ੍ਰਾੰਪਟ ਆਵੇਗਾ, ਜਿਸ ਵਿਚ ਇੰਸਟਾਲੇਸ਼ਨ ਨੂੰ ਕਨਫਰਮ ਕਰਨ ਲਈ ਪੁੱਛਿਆ ਜਾਵੇਗਾ। ਹੁਣ ਡਨ ਬਟਨ ਉਤੇ ਕਲਿਕ ਕਰੋ। ਐਕਸਟੇਂਸ਼ਨ ਦੇ ਇੰਸਟਾਲ ਹੋਣ ਤੋਂ ਬਾਅਦ, ਤੁਸੀਂ ਬਰਾਊਜਰ ਸਕਰੀਨ ਉਤੇ ਸਭ ਤੋਂ ਉੱਤੇ ਕੋਨੇ ਵਿਚ ਇਕ ਫੇਸਬੁਕ ਆਇਕਨ ਦੇਖ ਸਕੋਗੇ। ਹੁਣ ਅਪਣੇ ਫੇਸਬੁਕ ਅਕਾਉਂਟ ਵਿਚ ਲਾਗਇਨ ਕਰੋ ਅਤੇ ਜਿਸ ਵੀਡੀਉ ਨੂੰ ਡਾਉਨਲੋਡ ਕਰਨਾ ਚਾਹੁੰਦੇ ਹੋ ਉਸ ਨੂੰ ਲੱਭੋ।

facebook facebook ਵੀਡੀਉ ਪਲੇ ਕਰੋ ਅਤੇ ਜਦੋਂ ਇਹ ਪਲੇ ਹੋ ਰਿਹਾ ਹੋਵੇ ਤਾਂ ਅਪਣੇ ਬਰਾਉਜਰ ਉਤੇ ਦਿਖ ਰਹੇ ਫੇਸਬੁਕ ਆਇਕਨ ਉਤੇ ਕਲਿਕ ਕਰੋ| ਇਸ ਤੋਂ ਬਾਅਦ ਇਕ ਛੋਟੀ ਵਿੰਡੋ ਖੁੱਲ ਜਾਵੇਗੀ, ਇਥੇ ਤੁਸੀਂ ਵੀਡੀਉ ਦੀ ਕਵਾਲਿਟੀ ਜਿਵੇਂ ਐਚਡੀ ਸਿਲੇਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਪੀਸੀ ਵਿਚ ਵੀਡੀਉ ਦੇ ਸੇਵ ਹੋਣ ਦੀ ਲੋਕੇਸ਼ਨ ਵੀ ਚੁਣ ਸਕਦੇ ਹੋ। ਹੁਣ ਵੀਡੀਉ ਤੁਹਾਡੇ ਪੀਸੀ ਵਿਚ ਡਾਉਨਲੋਡ ਹੋ ਜਾਵੇਗੀ ਅਤੇ ਤੁਸੀਂ ਜਦੋਂ ਚਾਹੋ ਬਿਨਾਂ ਇੰਟਰਨੇਟ ਕਨੇਕਸ਼ਨ ਦੇ ਅਪਣੀ ਪਸੰਦ ਦੀ ਵੀਡੀਉ ਵੇਖ ਸਕਦੇ ਹੋ। ਗੌਰ ਕਰਣ ਵਾਲੀ ਗੱਲ ਹੈ ਕਿ ਫੇਸਬੁਕ ਉਤੇ ਮੌਜੂਦ ਸਾਰੇ ਵੀਡੀਉ ਡਾਉਨਲੋਡ ਲਈ ਉਪਲੱਬਧ ਨਹੀਂ ਹਨ।

facebook downloadfacebook download ਇਹ  ਵੀਡੀਉ ਅਪਲੋਡ ਕਰਨ ਵਾਲੇ ਉਤੇ ਨਿਰਭਰ ਕਰਦਾ ਹੈ ਕਿ ਉਹ ਡਾਉਨਲੋਡ ਦੀ ਆਗਿਆ ਦਿੰਦਾ ਹੈ ਜਾਂ ਨਹੀਂ। ਜੇਕਰ ਵੀਡੀਉ ਡਾਉਨਲੋਡ ਲਈ ਉਪਲੱਬਧ ਹੈ ਤਾਂ ਜਿੱਥੇ ਵੀਡੀਉ ਪੋਸਟ ਕੀਤੀ ਗਈ ਹੈ ਉੱਥੇ ਇਕ ਗਲੋਬ ਆਇਕਨ ਦਿਸੇਗਾ ਅਤੇ ਜੇਕਰ ਵੀਡੀਉ ਡਾਉਨਲੋਡ ਨਹੀਂ ਹੋ ਸਕਦੀ ਤਾਂ ਤੁਹਾਨੂੰ ਇਕ ਲਾਕ ਆਇਕਨ ਦਿਸੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement