
ਪਾਕਿਸਤਾਨ ਵਿੱਚ ਹੋਣ ਵਾਲੇ ਚੁਣਾਵਾਂ ਤੋਂ ਪਹਿਲੇ ਸੋਸ਼ਲ ਮੀਡਿਆ ਸਾਇਟ ਫੇਸਬੁਕ ਨੇ ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਹਾਫਿਜ ਸਈਦ ਨੂੰ ਤਕੜਾ ਝਟਕਾ
ਪਾਕਿਸਤਾਨ ਵਿੱਚ ਹੋਣ ਵਾਲੇ ਚੁਣਾਵਾਂ ਤੋਂ ਪਹਿਲੇ ਸੋਸ਼ਲ ਮੀਡਿਆ ਸਾਇਟ ਫੇਸਬੁਕ ਨੇ ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਹਾਫਿਜ ਸਈਦ ਨੂੰ ਤਕੜਾ ਝਟਕਾ ਦਿੰਦੇ ਹੋਏ ਸਈਦ ਦੀ ਰਾਜਨੀਤਕ ਪਾਰਟੀ ਮਿਲੀ ਮੁਸਲਮਾਨ ਲੀਗ ਨਾਲ ਜੁਡ਼ੇ ਕਈ ਫੇਸਬੁਕ ਖਾਤਿਆਂ ਅਤੇ ਪੇਜੇ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫੇਸਬੁਕ ਦੇ ਸੀਈਓ ਮਾਰਕ ਜੂਕਰਬਰਗ ਨੇ ਕਿਹਾ ਸੀ ਕਿ ਸੋਸ਼ਲ ਨੇਟਵਰਕਿੰਗ ਵੇਬਸਾਈਟ ਸਾਕਾਰਾਤਮਕ ਗੱਲਬਾਤ ਹੋਵੇ, ਅਤੇ ਪਾਕਿਸਤਾਨ , ਭਾਰਤ , ਬਰਾਜੀਲ ਅਤੇ ਮੇਕਸਿਕੋ ਵਿੱਚ ਹੋਣ ਵਾਲੇ ਆਮ ਚੁਣਾਵਾਂ ਦੌਰਾਨ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
hafij saed
ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ਵਿਚ ਫੇਸਬੁਕ ਨਾਲ ਜੁਡ਼ੇ ਅਧਿਕਾਰੀਆਂ ਨੇ 25 ਜੁਲਾਈ ਨੂੰ ਹੋਣ ਵਾਲੇ ਚੁਨਾਵਾਂ ਦੇ ਮੱਦੇਨਜ਼ਰ ਪਾਕਿਸਤਾਨ ਦੇ ਚੋਣ ਕਮਿਸ਼ਨ ਵਲੋਂ ਗੈਰਕਾਨੂੰਨੀ ਚਲ ਰਹੇ ਸਾਰੇ ਖਾਤਿਆਂ ਨੂੰ ਬੰਦ ਕਰ ਦਿਤਾ ਗਿਆ ਹੈ। ਦਸ ਦੇਈਏ ਕੇ ਪਾਕਿਸਤਾਨ ਚੋਣ ਕਮਿਸ਼ਨ ਨੇ ਐਮ ਐਲ ਏ ਨੂੰ ਰਾਜਨੀਤਕ ਦਲ ਦੇ ਰੂਪ ਮਾਨਤਾ ਨਹੀਂ ਦਿੱਤੀ। ਉਥੇ ਹੀ ਅਪ੍ਰੈਲ 2018 ਵਿੱਚ ਅਮਰੀਕਾ ਨੇ ਐਮ ਐਲ ਏ ਨੂੰ ਵਿਦੇਸ਼ੀ ਆਤੰਕਵਾਦੀ ਸੰਗਠਨ ਦੀ ਸੂਚੀ ਵਿਚ ਸ਼ਾਮਿਲ ਕੀਤਾ ਸੀ।
hafij saed
ਉੱਤੇ ਐਮ ਐਲ ਏ ਦੇ ਪ੍ਰਵਕਤਾ ਤਾਬਿਸ਼ ਕਇਯੂਮ ਦਾ ਕਹਿਣਾ ਹੈ ਕਿ ਫੇਸਬੁਕ ਨੇ ਉਨ੍ਹਾਂ ਦੇ ਕਈ ਪ੍ਰਤਿਆਸ਼ੀਆਂ ਅਤੇ ਸਮਰਥਕਾਂ ਦੇ ਖਾਤੇ ਬਿਨਾਂ ਕੋਈ ਵਜ੍ਹਾ ਦਸੇ ਬੰਦ ਕੀਤੇ ਗਏ। ਫੇਸਬੁਕ ਦਾ ਇਹ ਕਦਮ ਉਸਦੀ ਆਪਣੇ ਹੀ ਨੀਤੀਆਂ ਅਤੇ ਅਭਿ ਵਿਅਕਤੀ ਦੀ ਆਜ਼ਾਦੀ ਦੇ ਖਿਲਾਫ ਹੈ . ਕਇਯੂਮ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਜਦੋਂ ਚੋਣ ਨਜਦੀਕ ਹਨ ਉਨ੍ਹਾਂ ਦੀ ਪਾਰਟੀ ਦੇ ਪ੍ਰਤਿਆਸ਼ੀਆਂ ਅਤੇ ਸਮਰਥਕਾਂ ਦੇ ਖਾਤੇ ਬੰਦ ਕਰਨਾ ਬੇਇਨਸਾਫ਼ੀ ਹੈ।
facebook
ਤੁਹਾਨੂੰ ਦਸ ਦੇਈਏ ਕੇ ਮਾਰਕ ਜੁਕਰਬਰਗ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ 2016 ਦੇ ਅਮਰੀਕੀ ਚੁਨਾਵਾਂ ਵਿੱਚ ਰੂਸ ਵਿਚ ਕਈ ਘਟਨਾ ਨੂੰ ਅੰਜਾਮ ਦਿਤਾ ਸੀ। ਇਸ ਕਾਰਨ ਹੁਣ ਵੀ ਚੁਣਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਫੇਸਬੁੱਕ ਦੇ ਖਾਤਿਆਂ ਨੂੰ ਬੰਦ ਕੀਤਾ ਗਿਆ ਹੈ, ਤਾ ਜੋ ਜ਼ਿਆਦਾ ਤੋਂ ਜ਼ਿਆਦਾ ਘਟਨਾਵਾਂ ਨੂੰ ਰੋਕਿਆ ਜਾ ਸਕੇ।