
ਵਾਹ ਨੀ ਸਿਆਸਤੇ ਤੇਰੇ ਰੰਗ ਵੀ ਨਿਆਰੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ...
ਅੰਮ੍ਰਿਤਸਰ (ਭਾਸ਼ਾ) : ਵਾਹ ਨੀ ਸਿਆਸਤੇ ਤੇਰੇ ਰੰਗ ਵੀ ਨਿਆਰੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਭੁੱਲਾਂ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਹੈ, ਇਸ ਮੌਕੇ ਅਕਾਲੀ ਦਲ ਅਜਿਹਾ ਕੁੱਝ ਕਰ ਰਿਹਾ ਹੈ ਜੋ ਪਹਿਲਾਂ ਘੱਟ ਹੀ ਦੇਖਣ ਨੂੰ ਮਿਲਦਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਲੈ ਕੇ ਅਕਾਲੀ ਦਲ ਦੇ ਕਈ ਆਗੂ ਇੱਥੇ ਬਰਤਨ ਮਾਂਜਣ ਦੀ ਸੇਵਾ ਤੋਂ ਲੈ ਕੇ ਜੋੜੇ ਸਾਫ਼ ਕਰਨ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ।
ਅਕਾਲੀ ਦਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਆਪਣੇ ਲਾਮਲਸ਼ਕਰ ਨਾਲ ਜੁੱਠੇ ਭਾਂੜਿਆ ਨੂੰ ਧੋਣ ਦੀ ਸੇਵਾ ਕਰਨ ਪਹੁੰਚੇ। ਅਕਾਲੀ ਦਲ ਬੇਸ਼ਕ ਭੁੱਲਾਂ ਬਖਸ਼ਾਉਣ ਦੀ ਗੱਲ ਆਖ ਇਹ ਸੇਵਾ ਨਿਭਾਉਂਦਾ ਨਜ਼ਰ ਆ ਰਿਹਾ ਹੈ ਪਰ ਆਮ ਲੋਕ ਹਾਲੇ ਵੀ ਸਵਾਲ ਕਰ ਰਹੇ ਨੇ ਇਹ ਭੁੱਲਾਂ ਹੈ ਕਿਹੜੀਆਂ? ਲੋਕਾਂ ਦਾ ਕਹਿਣਾ ਕਿ ਅਕਾਲੀ ਦਲ ਇਸ ਪਹੇਲੀ ਨੂੰ ਸਾਫ਼ ਕਰੇ।
ਮਜੀਠੀਆ
ਹਾਲਾਂਕਿ ਅਕਾਲੀ ਦਲ ਇਸ ਬਾਬਤ ਕੁੱਝ ਵੀ ਬੋਲਣ ਨੂੰ ਤਿਆਰ ਨਜ਼ਰ ਨਹੀਂ ਆ ਰਿਹਾ ਦਰਅਸਲ ਅਕਾਲੀ ਸਰਕਾਰ ਨੂੰ ਆਪਣੇ 10 ਸਾਲਾਂ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਨਾਂ ਫ਼ੜਣ ਕਰਕੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੁਖਬੀਰ ਬਾਦਲ
ਇਸ ਤੋਂ ਇਲਾਵਾ ਪਿੱਛਲੇ ਸਮੇਂ ਦੌਰਾਨ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਮੁਆਫ਼ੀ ਕਾਰਨ ਵੀ ਅਕਾਲੀ ਦਲ ਦਾ ਭਾਰੀ ਵਿਰੋਧ ਹੋਇਆ ਹੈ। ਜਿਸ ਕਰਕੇ ਮਨਿਆ ਜਾ ਰਿਹੇ ਅਕਾਲੀ ਦਲ ਹੁਣ ਆਪਣੀਆਂ ਇਨ੍ਹਾਂ ਭੁੱਲਾਂ ਨੂੰ ਬਖ਼ਸ਼ਾਉਣ ਲਈ ਮੁਆਫ਼ੀ ਮੰਗਣਾ ਚਾਹੁੰਦਾ ਹੇ।