Punjab News: ਭਾਰਤ ਪਹੁੰਚੀ ਮਹਿਕ ਸ਼ਰਮਾ ਦੀ ਦੇਹ; ਪਰਿਵਾਰ ਦੀ ਮਦਦ ਲਈ ਯੂਨਾਈਟਡ ਸਿੱਖਜ਼ ਆਈ ਅੱਗੇ
Published : Dec 8, 2023, 1:56 pm IST
Updated : Dec 8, 2023, 1:56 pm IST
SHARE ARTICLE
Mehak Sharma mortal remains returns to India United Sikhs helped
Mehak Sharma mortal remains returns to India United Sikhs helped

ਲੰਡਨ ਵਿਚ ਚਾਕੂ ਮਾਰ ਕੇ ਪਤੀ ਨੇ ਕੀਤਾ ਸੀ ਕਤਲ; ਮੁਲਜ਼ਮ ਗ੍ਰਿਫ਼ਤਾਰ

Punjab News: ਲੰਡਨ ਵਿਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਕ ਸ਼ਰਮਾ ਦੀ ਦੇਹ ਅੱਜ ਯੂਨਾਈਟਡ ਸਿੱਖਜ਼ ਦੇ ਯਤਨਾਂ ਸਕਦਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਭਾਰਤ ਪਹੁੰਚੀ ਹੈ। ਇਸ ਦੌਰਾਨ ਇਲਾਕੇ ਵਿਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਦਰਅਸਲ ਯੂਨਾਈਟਿਡ ਸਿੱਖਜ਼ ਹੈਲਪਡੈਸਕ ਦੀ ਸੀਨੀਅਰ ਮੈਨੇਜਰ ਨਰਪਿੰਦਰ ਕੌਰ ਮਾਨ ਬੀ.ਈ.ਐਮ. ਨੂੰ ਮਾਨਵਤਾਵਾਦੀ ਸਹਾਇਤਾ ਲਈ ਮਹਿਕ ਸ਼ਰਮਾ ਦੇ ਪਰਿਵਾਰ ਵਲੋਂ ਫੋਨ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਮਹਿਕ ਦੀ ਦੇਹ ਭਾਰਤ ਲਿਆਉਣ ਲਈ ਸਹਾਇਤਾ ਦੀ ਲੋੜ ਹੈ।

ਇਸ ਮਗਰੋਂ ਯੂਨਾਈਟਿਡ ਸਿੱਖਜ਼ ਵਲੰਟੀਅਰ ਟੀਮ ਨੇ ਮਹਿਕ ਦੇ ਪਰਿਵਾਰ ਦੀ ਮਦਦ ਕੀਤੀ ਅਤੇ ਉਸ ਦੀ ਦੇਹ ਨੂੰ ਭਾਰਤ ਭੇਜਣ ਦੇ ਯਤਨ ਸ਼ੁਰੂ ਕਰ ਦਿਤੇ।ਜ਼ਿਕਰਯੋਗ ਹੈ ਕਿ ਮਹਿਕ ਸ਼ਰਮਾ ਦਾ 29 ਅਕਤੂਬਰ ਨੂੰ ਲੰਡਨ ਦੇ ਕੁਇਡਨ ਸ਼ਹਿਰ ਵਿਚ ਕਤਲ ਕੀਤਾ ਗਿਆ ਸੀ। ਮਹਿਕ ਦੇ ਕਤਲ ਦਾ ਦੋਸ਼ ਮਹਿਕ ਦੇ ਪਤੀ ਸਾਹਿਲ ਸ਼ਰਮਾ 'ਤੇ ਲੱਗੇ ਹਨ ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਗੁਰਦਾਸਪੁਰ ਦੇ ਕਾਦੀਆਂ ਰਹਿਣ ਵਾਲੀ ਮਹਿਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮਹਿਕ ਦੀ ਮਾਤਾ ਮਹਿਕ ਦੇ ਭੈਣ-ਭਰਾ ਨਾਲ ਰਹਿੰਦੀ ਹੈ। ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਨਾਲ ਹੋਇਆ ਸੀ। 20 ਨਵੰਬਰ 2022 ਨੂੰ ਮਹਿਕ ਸ਼ਰਮਾ ਸਟੱਡੀ ਵੀਜ਼ਾ ਨਾਲ ਲੰਡਨ ਗਈ ਸੀ ਤੇ 29 ਅਕਤੂਬਰ 2023 ਨੂੰ ਕੁਇਡਨ ਦੇ ਵਿਚ ਮਹਿਕ ਸ਼ਰਮਾ ਦਾ ਕਤਲ ਕਰ ਦਿਤਾ ਗਿਆ ਸੀ। ਲੰਡਨ ਮੈਟਰੋਪੋਲੀਟਨ ਪੁਲਿਸ ਮਹਿਕ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਪਰਿਵਾਰ ਨੇ ਮਹਿਕ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਕੋਲ ਪਹੁੰਚ ਕੀਤੀ ਸੀ। ਇਸ ਮਗਰੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਨਰਪਿੰਦਰ ਕੌਰ ਮਾਨ ਬੀ.ਈ.ਐਮ ਵਲੋਂ ਪਾਏ ਗਏ ਸੁਚਾਰੂ ਯਤਨਾਂ ਸਦਕਾ ਦੇਹ ਭਾਰਤ ਪਹੁੰਚ ਸਕੀ।

ਜਾਰੀ ਬਿਆਨ ਵਿਚ ਯੂਨਾਈਟਡ ਸਿੱਖਜ਼ ਨੇ ਕਿਹਾ ਕਿ ਮਹਿਕ ਸ਼ਰਮਾ ਦੀ ਦੁਖਦਾਈ ਮੌਤ ਘਰੇਲੂ ਹਿੰਸਾ ਅਤੇ ਪ੍ਰਵਾਸੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਦੀ ਫੌਰੀ ਲੋੜ ਨੂੰ ਉਜਾਗਰ ਕਰਦੀ ਹੈ। ਇਹ ਕੇਸ ਕਮਜ਼ੋਰ ਵਿਅਕਤੀਆਂ ਲਈ ਵਧੇਰੇ ਪ੍ਰਭਾਵਸ਼ਾਲੀ ਸੁਰੱਖਿਆ ਉਪਾਵਾਂ ਅਤੇ ਸਹਾਇਤਾ ਪ੍ਰਣਾਲੀਆਂ ਲਈ ਇਕ ਕਾਲ ਟੂ ਐਕਸ਼ਨ ਵਜੋਂ ਕੰਮ ਕਰਦਾ ਹੈ। ਯੂਨਾਈਟਿਡ ਸਿੱਖਜ਼ ਯੂਕੇ ਹੈਲਪਡੈਸਕ ਲੋੜ ਦੇ ਸਮੇਂ ਸਰੋਤਾਂ ਅਤੇ ਮਾਰਗਦਰਸ਼ਨ ਲਈ 24/7 ਉਪਲਬਧ ਹੈ।

 (For more news apart from Mehak Sharma mortal remains returns to India United Sikhs helped, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement