Swine flu hits Punjab: ਪੰਜਾਬ 'ਚ ਸਵਾਈਨ ਫਲੂ ਦੀ ਦਸਤਕ; ਇਕ ਮਾਮਲੇ ਦੀ ਹੋਈ ਪੁਸ਼ਟੀ
Published : Dec 8, 2023, 9:43 am IST
Updated : Dec 8, 2023, 10:14 am IST
SHARE ARTICLE
Swine flu hits Punjab
Swine flu hits Punjab

ਸਿਹਤ ਵਿਭਾਗ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Swine flu hits Punjab: ਪੰਜਾਬ ਵਿਚ ਪਿਛਲੇ 6 ਦਿਨਾਂ ਵਿਚ ਇਨਫਲੂਐਂਜ਼ਾ ਏ ਐਚਆਈਐਨਆਈ 1/ਐਚ3 ਐਨ2 (ਸਵਾਈਨ ਫਲੂ) ਦਾ ਇਕ ਮਰੀਜ਼ ਆਉਣ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਨੋਡਲ ਅਫਸਰ ਡਾ. ਗਗਨਦੀਪ ਸਿੰਘ ਗਰੌੜ ਨੇ ਦਸਿਆ ਕਿ ਪੰਜਾਬ ਵਿਚ ਦਸੰਬਰ ਮਹੀਨੇ ਵਿਚ ਸਵਾਈਨ ਫਲੂ ਦੀ ਇਕ ਮਹਿਲਾ ਮਰੀਜ਼ ਸਾਹਮਣੇ ਆਈ ਹੈ।

ਇਹ ਮਰੀਜ਼ ਡੀਐਮਸੀ ਲੁਧਿਆਣਾ ਵਿਚ ਦਾਖ਼ਲ ਹੈ। ਮਰੀਜ਼ ਹੁਣ ਠੀਕ ਹੈ। ਹਾਲਾਂਕਿ ਸਿਹਤ ਵਿਭਾਗ ਨੇ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ, ਪ੍ਰਿੰਸੀਪਲ ਮੈਡੀਕਲ ਕਾਲਜਾਂ ਅਤੇ ਏਮਜ਼ ਨੂੰ ਪੱਤਰ ਜਾਰੀ ਕਰਕੇ ਰੋਕਥਾਮ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਸਾਰੇ ਜ਼ਿਲ੍ਹਿਆਂ ਨੂੰ ਦਿਤੇ ਹੁਕਮਾਂ ਵਿਚ ਫਲੂ ਕਾਰਨਰ ਸਥਾਪਤ ਕੀਤੇ ਗਏ ਹਨ ਅਤੇ ਪੈਰਾਮੈਡੀਕਲ ਸਟਾਫ ਨੂੰ ਮਾਸਕ ਅਤੇ ਦਸਤਾਨੇ ਪਹਿਨਣ ਲਈ ਕਿਹਾ ਗਿਆ ਹੈ। ਹਸਪਤਾਲਾਂ ਨੂੰ ਐਚਆਈਐਨਆਈ ਲਈ ਪੂਰੀ ਲੌਜਿਸਟਿਕਸ ਨਾਲ ਲੈਸ ਹੋਣਾ ਚਾਹੀਦਾ ਹੈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਸਾਰੇ ਸ਼ੱਕੀ ਵਿਅਕਤੀਆਂ ਦੀ ਰੀਪੋਰਟ ਲੈ ਕੇ ਪੁਸ਼ਟੀ ਕੀਤੇ ਕੇਸਾਂ ਦੀ ਸੂਚੀ ਜ਼ਿਲ੍ਹੇ ਨੂੰ ਦਿਤੀ ਜਾਵੇ।

ਆਈਐਲਆਈ ਮਰੀਜ਼ਾਂ ਦੀ ਪਛਾਣ ਅਤੇ ਪ੍ਰਬੰਧਨ ਲਈ ਓਪੀਡੀ (ਮੈਡੀਕਲ) ਵਿਚ ਫਲੂ ਕਾਰਨਰ ਬਣਾਇਆ ਜਾਵੇਗਾ। ਫਲੂ ਕਾਰਨਰ 'ਤੇ ਫਲੂ ਦੇ ਕੇਸਾਂ ਦੀ ਰੀਪੋਰਟ ਕੀਤੀ ਜਾਵੇਗੀ। ਵੈਂਟੀਲੇਟਰ ਆਈਸੋਲੇਸ਼ਨ ਵਾਰਡਾਂ ਵਿਚ ਵੀ ਉਪਲਬਧ ਹੋਣੇ ਚਾਹੀਦੇ ਹਨ। ਬਜ਼ੁਰਗਾਂ, ਗੁਰਦੇ, ਜਿਗਰ ਅਤੇ ਐੱਚਆਈਵੀ ਦੇ ਮਰੀਜ਼ਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ।

 (For more news apart from Swine flu hits Punjab; one case confirmed, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement