ਬਰਗਾੜੀ ਕਾਂਡ ਨੂੰ ਲੈ ਕੇ ਜਸਟਿਸ ਜੋਰਾ ਸਿੰਘ ਵੱਲੋਂ ਦੱਸੀ ਗਈ ਪੂਰੀ ਗੱਲ, ਤਿੰਨ ਵਾਰੀ ਅਸੀਂ ਮੌਕੇ ‘ਤੇ ਗਏ ਜੋ ਬੀਮਾਰ ਸੀ ਉਹਨਾਂ ਦੇ ਘਰ ਵੀ ਗਏ ਜਖਮੀਆਂ ਦੇ ਘਰ...
ਚੰਡੀਗੜ੍ਹ : ਬਰਗਾੜੀ ਕਾਂਡ ਨੂੰ ਲੈ ਕੇ ਜਸਟਿਸ ਜੋਰਾ ਸਿੰਘ ਵੱਲੋਂ ਦੱਸੀ ਗਈ ਪੂਰੀ ਗੱਲ, ਤਿੰਨ ਵਾਰੀ ਅਸੀਂ ਮੌਕੇ ‘ਤੇ ਗਏ ਜੋ ਬੀਮਾਰ ਸੀ ਉਹਨਾਂ ਦੇ ਘਰ ਵੀ ਗਏ ਜਖਮੀਆਂ ਦੇ ਘਰ ਵੀ ਗਏ ਜਿਥੋਂ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਉਥੇ ਵੀ ਗਏ, ਬਰਗਾੜੀ ਪਿੰਡ ਦੇ ਵਿਚ 12/10/2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜੇ ਗਏ ਪੰਨੇ ਵੀ ਲੱਭੇ, ਉਸ ਤੋਂ ਬਾਅਦ ਕੋਟਕਪੁਰਾ ਵਿਚ ਧਰਨਾ ਲੱਗਦਾ ਹੈ। ਇਸ ਦੀ ਜਾਂਚ ਲਈ ਐਸ.ਆਈ.ਟੀ ਬਣਦੀ ਹੈ, ਪਹਿਲਾਂ ਜਿਹੜੀ ਰਿਪੋਰਟ ਹੈ, ਉਸ ਗੁਰਦੁਆਰੇ ‘ਚ ਜਿਸ ਵਿਚ ਚੋਰੀ ਹੋਇਆ ਸੀ, ਸਬੂਤਾਂ ਵਿਚ ਇਹ ਆਇਆ ਹੈ ਕਿ ਜਿਹੜਾਂ ਵਿਅਕਤੀ ਗੁਰਦੁਆਰਾ ਸਾਹਿਬ ਨੂੰ ਖੁਲ੍ਹਾ ਛੱਡ ਕੇ ਚਲਿਆ ਜਾਂਦਾ ਹੈ ਉਸ ਆਦਮੀ ਉਤੇ ਪੁਲਿਸ ਨੂੰ ਸ਼ੱਕ ਸੀ।
ਕਿਉਂਕਿ ਉਹ ਗੁਰਦੁਆਰਾ ਛੱਡ ਕੇ ਗਿਆ ਕਿਸੇ ਹੋਰ ਪਿੰਡ ਵਿਚ ਉਸ ਤੋਂ ਬਆਦ ਹੀ ਚੋਰੀ ਹੁੰਦੈ ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਕੁਝ ਵੀ ਦੱਸ ਕੇ ਨਹੀਂ ਗਿਆ, ਨਾ ਕਿਸੇ ਮੈਂਬਰ ਨੂੰ ਦੱਸ ਕੇ ਜਾਂਦਾ ਹੈ, ਨਾ ਅਪਣੇ ਘਰਦਿਆਂ ਨੂੰ ਦੱਸ ਕੇ ਜਾਂਦੈ ਉਹ ਚੱਲਿਆ ਜਾਂਦਾ ਹੈ 4 ਵਜੇ ਵਾਪਸ ਆਉਂਦਾ ਹੈ। ਉਥੇ ਜਿਹੜੇ ਬੱਚੇ ਗੁਰਦੁਆਰੇ ਵਿਚ ਗਏ ਸੀ ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ ਵਾਪਰ ਗਈ ਹੈ। ਉਸ ਤੋਂ ਬਾਅਦ ਰਿਪੋਰਟ ਹੁੰਦੀ ਹੈ। ਇਸ ਸਬੂਤ ਨੂੰ ਪੁਲਿਸ ਵਾਲੇ ਵੀ ਮੰਨਦੇ ਹਨ ਕਿ ਉਹ ਆਦਮੀ (ਗ੍ਰੰਥੀ ) ਸੀ। ਉਸ ਤੇ ਇਹਨਾਂ ਨੂੰ ਸ਼ੱਕ ਸੀ ਪਰ ਉਸ ਤੋਂ ਪੁਛਗਿਛ ਨਹੀਂ ਕੀਤੀ ਗਈ।
ਜਾਂਚ ਕਮੇਟੀ ਕਿਸੇ ਤੋਂ ਪੁਛਗਿਛ ਨੀ ਕਰ ਸਕਦੀ, ਸਿਰਫ਼ ਲੋਕਾਂ ਨੂੰ ਪੁਛ ਸਕਦੀ ਹੈ, ਰਿਕਾਰਡ ਇਕੱਠਾ ਕਰ ਸਕਦੀ ਹੈ, ਮੈਂ ਅਪਣੀ ਪੂਰੀ ਮਿਹਨਤ ਨਾਲ ਜਿਹੜੇ ਵੀ ਸਬੂਤ ਮੌਜੂਦ ਸੀ ਉਹ ਮੈਂ ਇਕੱਠੇ ਕੀਤੇ, ਪਰ ਉਸ ਆਦਮੀ ‘ਤੇ ਪੁਲਿਸ ਨੂੰ ਸ਼ੱਕ ਸੀ, ਪੁਲਿਸ ਵਾਲੇ ਉਸ ਨੂੰ ਅਪਣੀ ਗ੍ਰਿਫ਼ ਵਿਚ ਲੈ ਕਿ ਪੁਛਗਿਛ ਕਰਦੇ, ਪਤਾ ਲੱਗ ਜਾਂਦਾ ਕਿ ਬਿਨ੍ਹਾ ਕਿਸੇ ਨੂੰ ਦੱਸੇ ਉਹ ਕਿਉਂ ਗਿਆ, ਉਹ ਗੁਰਦੁਆਰਾ ਖੁਲ੍ਹਾ ਛੱਡ ਕੇ ਕਿਉਂ ਗਿਆ, ਪਹਿਲੀ ਗੱਲ ਇਹ ਹੈ ਕਿ ਉਸ ਆਦਮੀ ਨੂੰ ਗ੍ਰਿਫ਼ਤਾਰ ਕਰਦੇ, ਫਿਰ ਉਸ ਤੋਂ ਪੁਛਗਿਛ ਕਰਦੇ, ਕਮੇਟੀ ਮੈਂਬਰ ਸੀ ਉਹਨਾਂ ਤੋਂ ਪੁੱਛਗਿਛ ਕਰਦੇ, ਕਿ ਗੁਰਦੁਆਰਾ ਕਿਸ ਨੂੰ ਸੰਭਾਲ ਕੇ ਗਿਆ।
ਉਸ ਤੋਂ ਬਾਅਦ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਦੂਜੀ ਗੱਲ ਪੜਤਾਲ ਵਿਚ ਇਹ ਹੈ ਕਿ ਪੁਲਿਸ ਵਾਲਿਆਂ ਨੇ ਬਿਆਨ ਲਿਖੇ, ਲੋਕਾਂ ਦੇ ਬਿਆਨ ਲਿਖੇ, ਦੋ ਆਦਮੀ ਜਿਥੇ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ ਹੈ, ਉਥੇ ਦਾਖਲ ਹੁੰਦੇ ਹਨ, ਗੁਰਦੁਆਰੇ ਵਿਚ ਕੰਮ ਕਰਨ ਵਾਲੀ ਔਰਤ ਉਹਨਾਂ ਨੂੰ ਦੇਖ ਲੈਂਦੀ ਹੈ, ਉਹਨਾਂ ਦੇ ਮੁਤਾਬਿਕ ਉਹਨਾਂ ਬੰਦਿਆਂ ਦਾ ਸਕੈਚ ਬਣਨਾ ਚਾਹੀਦਾ ਸੀ, ਮੈਂ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਪੁਛਿਆਂ ਕਿ ਸਕੈਚ ਬਣਾਏ ਹਨ ਕਈਂ ਕਹਿੰਦੇ ਅਸੀਂ ਨਹੀਂ ਬਣਾਏ ਕੁਝ ਕਹਿੰਦੇ ਅਸੀਂ ਬਣਾਏ ਹਨ, ਸਕੈਚ ਤਾਂ ਉਸ ਆਦਮੀ ਦੇ ਮੁਤਾਬਿਕ ਬਣਨੇ ਚਾਹੀਦੇ ਸੀ, ਜਿਸ ਵਿਅਕਤੀ ਨੇ ਉਹਨਾਂ ਨੂੰ ਦੇਖਿਆ ਹੈ।
ਜਿਹੜੇ ਸਕੈਚ ਸੀ ਨਾ ਕਿਸੇ ਅਖਬਾਰ ਵਿਚ, ਨਾ ਕਿਸੇ ਟੀ.ਵੀ, ਨਾ ਕਿਸੇ ਇਸ਼ਤਿਹਾਰ ਵਿਚ ਪਬਲਿਸ਼ ਕੀਤਾ, ਜਿਹੜੇ ਸਕੈਚ ਬਣਾਏ ਸੀ ਉਹਨਾਂ ਨੂੰ ਕਿਸੇ ਟੀ.ਵੀ ਜਾਂ ਅਖਬਾਰ ਵਿਚ ਕੱਢਦੇ ਤਾਂ ਲੋਕਾਂ ਨੂੰ ਪਤਾ ਚੱਲਦਾ ਕਿ ਇਹ ਕਿਹੜੇ ਵਿਅਕਤੀ ਹਨ, ਜਿਹੜੇ ਮੁਲਜ਼ਮਾਂ ਨੂੰ ਬਚਾਉਂਣ ਵਿਚ ਲੱਗੇ ਹੋਏ ਹਨ ਉਹ ਵੀ ਇਸ ਮਾਮਲੇ ਵਿਚ ਦੋਸ਼ੀ ਹਨ, ਸਿੱਖ ਜਥੇਬੰਦੀਆਂ, ਸਿੱਖ ਆਰਗਨਾਈਜੇਸ਼ਨ ਉਹਨਾਂ ਨੂੰ ਕੁਝ ਆਦਮੀਆਂ ਉਤੇ ਸ਼ੱਕ ਹੈ, ਕਿ ਇਹ ਬੇਅਦਬੀ ਇਹਨਾਂ ਬੰਦਿਆਂ ਨੇ ਕੀਤੀ ਹੈ, ਉਹ ਮੈਨੂੰ ਛੇ ਆਦਮੀਆਂ ਦੇ ਨਾਮ ਦੇ ਕੇ ਜਾਂਦੇ ਹਨ। ਮੇਰੇ ਕੋਲ ਜਿਨ੍ਹੇ ਵੀ ਪੁਲਿਸ ਵਾਲੇ ਆਏ ਨੇ, ਮੈਂ ਸਾਰਿਆਂ ਨੂੰ ਪੁਛਿਆਂ ਤੁਸੀਂ ਇਹਨਾਂ ਆਦਮੀਆਂ ਤੋਂ ਪੁਛਗਿਛ?
ਸਾਰਿਆਂ ਦਾ ਸਿੰਗਲ ਲਾਈਨ ਜਵਾਬ ਸੀ ਕਿ ਅਸੀਂ ਕਿਸੇ ਤੋਂ ਵੀ ਪੁਛਗਿਛ ਨਹੀਂ ਕੀਤੀ, ਕਿਸੇ ਤੋਂ ਪੁਛਗਿਛ ਨਹੀਂ ਕਰਵਾਈ ਗਈ, ਪਹਿਲੀ ਸਰਕਾਰ ਤੋਂ ਉਮੀਦ ਸੀ ਕਿ ਉਹਨਾਂ ਨੇ ਇਹ ਕਾਰਵਾਈ ਨਹੀਂ ਕਰਨੀ, ਪਰ ਕੈਪਟਨ ਸਰਕਾਰ ਆਉਣ ਤੇ ਮੈਨੂੰ ਪੂਰੀ ਉਮੀਦ ਸੀ ਕਿ ਉਹ ਇਸ ਮਸਲੇ ਦਾ ਹੱਲ ਕਰਨਗੇ, ਛੇ ਆਦਮੀਆਂ ਤੋਂ ਨਾ ਪੁੱਛਣਾ ਇਹ ਵੀ ਸ਼ੋਅ ਕਰਦਾ ਕਿ ਇਸ ਦੇ ਪਿਛੇ ਕਿਸੇ ਅਥਾਰਟੀ ਦਾ ਹੱਥ ਹੈ, ਐਸ.ਆਈ.ਟੀ ਦੇ ਸੀਨੀਅਰ ਅਫ਼ਸਰ ਵੀ ਕਹਿ ਰਹੇ ਨੇ ਕਿ ਅਸੀਂ ਇਨਵੇਸਟੀਗੇਸ਼ਨ ਵਿਚ ਨਹੀਂ ਗਏ।
ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਪਿੰਡ ਦੀ ਕਮੇਟੀ, ਗ੍ਰੰਥੀ, ਜਿਹਨਾਂ ਉਤੇ ਸ਼ੱਕ ਸੀ, ਜਿਹਨਾਂ ਦੇ ਸਕੈਚ ਬਣਨੇ ਚਾਹੀਦੇ ਸੀ, ਉਹਨਾਂ ਤੋਂ ਪੁਛਗਿਛ ਕਰਨੀ ਚਾਹੀਦੀ ਸੀ, ਕੈਪਟਨ ਜਵਾਬ ਦੇਣ ਉਹ ਕਿਸ ਨੂੰ ਬਚਾਉਣਾ ਚਾਹੁੰਦੇ ਹਨ।
                    
                