ਬਰਗਾੜੀ ਵਿਚ ਜਿੱਤ ਕੇ ਹਾਰ ਜਾਣ ਦੀ ਪੰਥਕ ਕਹਾਣੀ ਫਿਰ ਦੁਹਰਾ ਦਿਤੀ ਗਈ...
Published : Jan 7, 2019, 12:16 pm IST
Updated : Jan 7, 2019, 12:16 pm IST
SHARE ARTICLE
ਬਰਗਾੜੀ ਮੋਰਚਾ
ਬਰਗਾੜੀ ਮੋਰਚਾ

ਸਿੱਖ ਕੌਮ ਜੁਝਾਰੂ ਤੇ ਮਾਰਸ਼ਲ ਕੌਮ ਹੈ ਪਰ ਆਗੂਆਂ ਵਿਚ ਦੂਰਅੰਦੇਸ਼ੀ ਦੀ ਘਾਟ ਅਤੇ ਆਪਸੀ ਫੁੱਟ ਸਦਕਾ ਸੰਘਰਸ਼ ਨੂੰ ਸਿਖਰਾਂ ਤੇ ਲਿਜਾ ਕੇ ਵੀ ਅਸਫ਼ਲ ਹੋ ਜਾਂਦੀ ਹੈ....

ਚੰਡੀਗੜ੍ਹ : ਸਿੱਖ ਕੌਮ ਜੁਝਾਰੂ ਤੇ ਮਾਰਸ਼ਲ ਕੌਮ ਹੈ ਪਰ ਆਗੂਆਂ ਵਿਚ ਦੂਰਅੰਦੇਸ਼ੀ ਦੀ ਘਾਟ ਅਤੇ ਆਪਸੀ ਫੁੱਟ ਸਦਕਾ ਸੰਘਰਸ਼ ਨੂੰ ਸਿਖਰਾਂ ਤੇ ਲਿਜਾ ਕੇ ਵੀ ਅਸਫ਼ਲ ਹੋ ਜਾਂਦੀ ਹੈ। ਸਿੱਖ ਕੌਮ ਵਿਚ ਕੁੱਝ ਕੁ ਸਿਆਸੀ ਘਰਾਣੇ ਹਨ ਜਿਨ੍ਹਾਂ ਦਾ ਪਿਛੋਕੜ ਅੰਗਰੇਜ਼ਾਂ ਦੇ ਯਾਰ ਤੇ ਕੁਰਸੀ ਦੇ ਲਾਲਚੀਆਂ ਵਾਲਾ ਹੈ। ਉਹ ਘਰਾਣੇ ਦਿੱਲੀ ਵਿਚ ਬੈਠੇ ਨਹਿਰੂ ਪ੍ਰਵਾਰ ਤੇ ਆਰ.ਐਸ.ਐਸ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੁੜੇ ਰਹਿੰਦੇ ਹਨ ਤੇ ਪੰਜਾਬ ਅੰਦਰ ਵੱਖ-ਵੱਖ ਪਾਰਟੀਆਂ ਵਿਚ ਮੋਹਰੀ ਹੋ ਕੇ ਵਾਰੋ-ਵਾਰੀ ਪੰਜਾਬ ਦੇ ਸਿੱਖਾਂ ਦੇ ਜਜ਼ਬਾਤ ਨਾਲ ਰਾਜਨੀਤੀ ਖੇਡ ਕੇ ਕੌਮ ਨੂੰ ਵੇਚ ਕੇ ਮੁੱਲ ਅਪਣੇ ਲਈ ਵੱਟ ਜਾਂਦੇ ਨੇ।

ਇਹੀ ਕੁੱਝ ਹੁਣ ਬਰਗਾੜੀ ਮੋਰਚੇ ਵਿਚ ਹੋਇਆ ਜਾਪਦਾ ਹੈ। 1 ਜੂਨ 2018 ਤੋਂ ਬਰਗਾੜੀ ਦਾਣਾ ਮੰਡੀ ਵਿਚ ਲਗਿਆ ਇਹ ਮੋਰਚਾ ਸਿਖਰਾਂ ਉਤੇ ਪਹੁੰਚ ਗਿਆ ਪਰ ਅਚਾਨਕ 9 ਦਸੰਬਰ 2018 ਨੂੰ ਇਸ ਮੋਰਚੇ ਦੀ ਸਮਾਪਤੀ ਮੋਰਚੇ ਦਾ ਪੜਾਅ ਬਦਲਣ ਦੇ ਨਾਂ ਹੇਠ ਕਰ ਦਿਤੀ ਗਈ। ਸਿੱਖ ਸੰਗਤ ਵਿਚ ਰੋਸ ਪੈਦਾ ਹੋਣਾ ਸੁਭਾਵਕ ਸੀ। ਦਸ ਸਾਲ ਸਿੱਖਾਂ ਦੀ ਨੁਮਾਇੰਦਾ ਸਿਆਸੀ ਧਿਰ ਅਖਵਾਉਣ ਵਾਲੇ ਅਕਾਲੀ ਦਲ ਨੇ ਲਗਾਤਾਰ ਰਾਜ ਭਾਗ ਹੰਢਾਇਆ। ਇਸ ਰਾਜ ਨੂੰ ਅਕਾਲੀ ਰਾਜ ਤਾਂ ਨਹੀਂ ਕਿਹਾ ਜਾ ਸਕਦਾ ਪਰ ਅਕਾਲੀ ਦਲ ਉਤੇ ਕਾਬਜ਼ ਪ੍ਰਵਾਰਵਾਦੀ, ਮਾਇਆਵਾਦੀ,

 ਕੁਰਸੀਵਾਦੀ ਸਿਆਸੀ ਵਿੰਗ ਦੀ ਭਾਜਪਾ ਨਾਲ ਕੇਂਦਰ ਸਰਕਾਰ ਵਿਚ ਭਾਈਵਾਲੀ ਵੀ ਰਹੀ ਪਰ ਅਪਣੀ ਨੂੰਹ ਰਾਣੀ ਨੂੰ ਕੇਂਦਰੀ ਵਜ਼ੀਰ ਬਣਾਉਣ ਤੋਂ ਵੱਧ ਪੰਜਾਬ ਲਈ ਹੋਰ ਕੁੱਝ ਨਹੀਂ ਖਟਿਆ। ਪੰਜਾਬ ਵਿਚ ਰੇਤੇ ਤੇ ਸਮੈਕ ਦੀ ਬਲੈਕ ਹੋਈ, ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਤਕ ਪਹੁੰਚੇ, ਨੌਜੁਆਨ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਹੋ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹੋਏ, ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਖ਼ਾਤਮਾ ਕਰ, ਯੂਥ ਵਿੰਗ ਕਾਕਾਸ਼ਾਹੀ ਲੀਡਰਸ਼ਿਪ ਦੇ ਹੇਠ ਬਣਿਆ। ਆਖ਼ਰ ਪੰਜਾਬੀ ਰੁਲੇ ਤੇ ਲੀਡਰਾਂ ਨੇ ਰੱਜ ਕੇ ਨੋਟ ਕਮਾਏ। ਦੁੱਖ ਹੁੰਦਾ ਹੈ ਕਿ ਪਿੰਡ-ਪਿੰਡ, ਗਲੀ-ਗਲੀ ਪਹੁੰਚੀ ਸਮੈਕ ਤੇ ਚਿੱਟੇ ਨੇ ਮਾਵਾਂ ਦੇ ਪੁੱਤਰ ਖੋਹ ਲਏ।

ਭਰਾਉ ਪ੍ਰਾਪਤੀਆਂ ਨਾਂ ਮਾਤਰ ਪਰ ਪੰਜਾਬ ਬਰਬਾਦੀ ਦੇ ਕੰਢੇ ਲਿਆ ਖੜਾ ਕੀਤਾ। ਹੁਣ ਕੇਂਦਰ ਵਿਚ ਦੋ ਵਾਰ ਭਾਈਵਾਲ ਰਹਿਣ ਵਾਲੇ ਬਾਦਲ ਪ੍ਰਵਾਰ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ, ਧਰਮ ਦੀ ਆੜ ਵਿਚ ਰੱਜ ਕੇ ਰਾਜਭਾਗ ਮਾਣਿਆ ਪਰ 1984 ਦੇ ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕੁੱਝ ਵੀ ਨਾ ਕੀਤਾ। ਜੇਲਾਂ ਵਿਚ ਬੈਠੇ ਜਵਾਨੀ ਤੋਂ ਬੁਢਾਪੇ ਵਿਚ ਪਹੁੰਚੇ ਸਿੱਖ ਕੈਦੀਆਂ ਲਈ ਕੁੱਝ ਵੀ ਨਾ ਕੀਤਾ। ਹੱਦ ਹੋ ਗਈ ਜਦ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਲਲਕਾਰੇ ਮਾਰ ਕੇ ਸੌਦਾ ਸਾਧ ਦੀ ਫ਼ਿਲਮ ਨਾ ਲੱਗਣ ਦੇਣ ਦੇ ਰੋਸ ਵਿਚ, ਸ਼ਰੇਆਮ ਇਸ਼ਤਿਹਾਰ ਲਗਾ ਕੇ ਕੀਤੀ ਗਈ।

ਦੁਖੀ ਦਿਲ ਨਾਲ ਸ਼ਰਮਸਾਰ ਹੋ ਕੇ ਲਿਖਣਾ ਪੈ ਰਿਹੈ ਕਿ ਇਕੋ ਪ੍ਰਵਾਰ ਵਿਚ ਸਿਰੇ ਦੀਆਂ ਅਹੁਦੇਦਾਰੀਆਂ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਕੇਂਦਰੀ ਵਜ਼ੀਰੀ ਹੋਣ ਦੇ ਬਾਵਜੂਦ ਕੁਰਸੀ ਨੂੰ ਤਰਜੀਹ ਦਿਤੀ ਗਈ ਤੇ ਜ਼ੁਲਮ ਜਬਰ ਸਿੱਖਾਂ ਤੇ ਹੀ ਕੀਤਾ। ਦੋ ਸਿੱਖ ਸ਼ਹੀਦ ਕੀਤੇ ਗਏ, ਦੋ ਨੌਜੁਆਨਾਂ ਤੇ ਬੇਹੱਦ ਤਸ਼ੱਦਦ ਹੋਇਆ। ਰੋਸ ਵਜੋਂ ਇਨਸਾਫ਼ ਲੈਣ ਲਈ ਬਰਗਾੜੀ ਮੋਰਚਾ ਲਗਾਇਆ ਗਿਆ। ਸਿੱਖ ਸੰਗਤ ਨੇ ਏਨਾ ਵੱਡਾ ਹੁੰਗਾਰਾ ਭਰਿਆ ਕਿ ਬਾਦਲ ਪ੍ਰਵਾਰ ਝੁੱਕ ਗਿਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਜੋੜੇ ਸਾਫ਼ ਕਰਨ ਤੇ ਭਾਂਡੇ ਮਾਂਜਣ ਜਾ ਲਗਿਆ ਤੇ ਸਿੱਖਾਂ ਨੇ ਚਾਹੇ ਇਸ ਨੂੰ ਡਰਾਮਾ ਹੀ ਕਰਾਰ ਦਿਤਾ ਪਰ ਹੋਇਆ ਮੋਰਚੇ ਕਾਰਨ ਹੀ।

ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਬਹਿਸ ਕਰਵਾਈ, ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜ਼ਾਹਰ ਕੀਤੀ ਤੇ ਸਿਟ (S9“) ਬਣਾ ਦਿਤੀ, ਸਿੱਖ ਕੈਦੀਆਂ ਦੀ ਪੈਰੋਲ ਦਾ ਸਮਾਂ ਵਧਾਉਣ ਬਾਰੇ ਕਾਨੂੰਨ ਬਣਾਇਆ ਜਾਣ ਲਗਿਆ। ਹੁਣ ਮੋਰਚਾ ਸਿਖਰਾਂ ਤੇ ਜਾ ਪਹੁੰਚਿਆ ਤੇ ਪੰਜਾਬ,  ਵਿਦੇਸ਼ ਵਿਚ ਬੈਠੇ ਸਿੱਖਾਂ ਲਈ ਆਸ ਦੀ ਕਿਰਨ ਬਣਿਆ। 9 ਦਸੰਬਰ 2018 ਨੂੰ ਦੋ ਮੰਤਰੀਆਂ ਨੇ ਆ ਕੇ ਸਿਰਫ਼ ਮੋਰਚੇ ਵਿਚ ਭਾਸ਼ਣ ਦੌਰਾਨ ਹੀ ਮੰਨਿਆ ਜਦ ਕਿ ਅਜੇ ਲਿਖਤੀ ਰੂਪ ਵਿਚ ਸਾਹਮਣੇ ਕੁੱਝ ਵੀ ਨਹੀਂ ਸੀ ਆਇਆ ਤੇ ਮੋਰਚੇ ਦੀ ਸਮਾਪਤੀ ਪੜਾਅ ਬਦਲਣ ਦੇ ਨਾਂ ਹੇਠ ਕਰ ਦਿਤੀ ਗਈ।

ਸਾਢੇ ਛੇ ਮਹੀਨੇ ਤੋਂ ਮੋਰਚੇ ਵਿਚ ਹਾਜ਼ਰੀ ਭਰਨ ਵਾਲੀ ਸਿੱਖ ਸੰਗਤ ਅੰਦਰ ਰੋਸ ਪੈਦਾ ਹੋਣਾ ਸੁਭਾਵਕ ਸੀ। ਇਥੇ ਸੋਚਣਾ ਚਾਹੀਦਾ ਸੀ ਕਿ 2019 ਦੀਆਂ ਸੰਸਦੀ ਚੋਣਾਂ ਨੇੜੇ ਆ ਰਹੀਆਂ ਸਨ, ਇਸ ਮੋਰਚੇ ਵਿਚੋਂ ਇਕ ਸਾਂਝਾ ਪੰਥਕ ਫ਼ਰੰਟ ਬਣਦਾ ਤੇ ਉਮੀਦਵਾਰ ਅਲਾਨੇ ਜਾਂਦੇ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਬੈਠ ਕੇ ਕੌਮ ਪ੍ਰਤੀ ਪੰਜਾਬ ਦੇ ਮਸਲਿਆਂ ਪ੍ਰਤੀ ਗੁਰੂ ਦੀ ਹਾਜ਼ਰੀ ਵਿਚ ਉਨ੍ਹਾਂ ਉਮੀਦਵਾਰਾਂ ਤੋਂ ਵਚਨਬਧਤਾ ਲਈ ਜਾਂਦੀ ਤੇ ਉਹ ਉਮੀਦਵਾਰ ਲਿਆਕਤ ਵਾਲੇ ਬੁਧੀਜੀਵੀ ਸਿੱਖ ਹੁੰਦੇ, ਜੋ ਨਿਰਲਾਲਚ ਹੋ ਕੇ ਸੰਸਦ ਵਿਚ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਤੇ ਬੋਲਦੇ ਤੇ ਇਕ ਸੁਰ ਹੋ ਕੇ ਬੋਲਦੇ।

ਪਰ ਇਸ ਆਸ 'ਤੇ ਹੁਣ ਪਾਣੀ ਫਿਰ ਗਿਆ ਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕੌਮ ਮਾਰੂ ਨੀਤੀਆਂ ਵਾਲੀ ਲਾਬੀ ਨੇ ਪਿੱਛੇ ਬੈਠ ਕੇ ਬਹੁਤ ਹੀ ਗੁਪਤ ਤਰੀਕਿਆਂ ਦੀ ਵਰਤੋਂ ਕਰ ਕੇ ਇਸ ਮੋਰਚੇ ਨੂੰ ਸਫ਼ਲਤਾ ਦੇ ਸਿਖਰ ਤੇ ਪਹੁੰਚਣ ਤੋਂ ਪਹਿਲਾਂ ਹੀ ਮੁੜ ਧਰਤੀ ਉਤੇ ਲਿਆ ਪਟਕਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement