94 ਸਾਲਾਂ ਹਰਭਜਨ ਕੌਰ ਦੇ ਉਮਰ ਤੋਂ ਵੱਡੇ ਇਰਾਦੇ
Published : Jan 9, 2020, 9:48 am IST
Updated : Apr 9, 2020, 9:21 pm IST
SHARE ARTICLE
File
File

ਹਰਭਜਨ ਕੌਰ ਨੇ ਸ਼ੁਰੂ ਕੀਤਾ ਕਾਰੋਬਾਰ

ਚੰਡੀਗੜ੍ਹ- ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਆਪਣੇ ਟਵਿੱਟਰ ਹੈਂਡਲ 'ਤੇ ਪ੍ਰੇਰਣਾਦਾਇਕ ਕਹਾਣੀਆਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ 94 ਸਾਲਾ ਔਰਤ ਦੀ ਕਹਾਣੀ ਸ਼ੇਅਰ ਕਰਦੇ ਹੋਏ ਉਸ ਨੂੰ "ਐਂਟਰਪ੍ਰੇਂਓਰ ਆਫ਼ ਦ ਈਅਰ" ਦੱਸਿਆ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ ਨੂੰ ਇੱਕ ਟਵੀਟ 'ਚ ਟੈਗ ਕੀਤਾ ਗਿਆ ਸੀ।

FileFile

ਜਿਸ 'ਚ ਦੱਸਿਆ ਗਿਆ ਸੀ ਕਿ ਕਿਵੇਂ ਇੱਕ 94 ਸਾਲਾ ਔਰਤ ਮਠਿਆਈ ਬਣਾ ਕੇ ਪੈਸੇ ਕਮਾ ਰਹੀ ਹੈ। ਟਵਿੱਟਰ 'ਤੇ ਇਸ ਵੀਡੀਓ ਨੂੰ ਡਾ. ਮਧੂ ਟੇਕਚੰਦਨੀ ਨੇ ਆਨੰਦ ਮਹਿੰਦਰਾ ਨੂੰ ਟੈਗ ਕਰਦੇ ਹੋਏ ਸਾਂਝਾ ਕੀਤਾ। ਇਹ ਵੀਡੀਓ ਚੰਡੀਗੜ੍ਹ ਦੀ ਹਰਭਜਨ ਕੌਰ ਦੀ ਹੈ, ਜੋ ਆਪਣੇ ਘਰ ਤੋਂ ਵੇਸਨ ਬਰਫੀ ਬਣਾਉਣ ਦਾ ਕੰਮ ਕਰਦੀ ਹੈ।

FileFile

ਆਨੰਦ ਮਹਿੰਦਰਾ ਨੇ ਤੁਰੰਤ ਟਵੀਟ ਦਾ ਜਵਾਬ ਦਿੱਤਾ ਤੇ ਲਿਖਿਆ, "ਜਦੋਂ ਤੁਸੀਂ 'ਸਟਾਰਟ-ਅਪ' ਸ਼ਬਦ ਸੁਣਦੇ ਹੋ, ਤਾਂ ਇਹ ਮੈਨੂੰ ਸਿਲੀਕਾਨ ਵੈਲੀ ਜਾਂ ਬੰਗਲੁਰੂ ਦੇ ਲੋਕਾਂ ਦੀ ਯਾਦ ਦਿਵਾਉਂਦਾ ਹੈ ਜੋ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। 

ਹੁਣ ਤੋਂ 94 ਸਾਲਾਂ ਦੀ ਔਰਤ ਨੂੰ ਵੀ ਸ਼ਾਮਲ ਕਰੋ ਜੋ ਇਹ ਨਹੀਂ ਸੋਚਦੀ ਕਿ ਕੁਝ ਨਵਾਂ ਸ਼ੁਰੂ ਕਰਨ 'ਚ ਬਹੁਤ ਦੇਰ ਹੋ ਗਈ ਹੈ।'' ਇਸ ਦੇ ਨਾਲ ਹੀ ਮਹਿੰਦਰਾ ਨੇ ਉਸ ਨੂੰ "ਐਂਟਰਪ੍ਰੇਂਓਰ ਆਫ਼ ਦ ਈਅਰ" ਦਾ ਖਿਤਾਬ ਵੀ ਦਿੱਤਾ।

ਟਵਿੱਟਰ 'ਤੇ ਬਹੁਤ ਸਾਰੇ ਲੋਕ ਹਰਭਜਨ ਕੌਰ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 3,600 ਤੋਂ ਵੱਧ ਲਾਈਕ ਤੇ 600 ਤੋਂ ਵੱਧ ਰੀਵੀਟ ਮਿਲਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement