Punjab News: ਬਾਬਾ ਫ਼ਰੀਦ ਯੂਨੀਵਰਸਿਟੀ 'ਤੇ ਪ੍ਰੀਖਿਆਰਥੀਆਂ ਦਾ ਇਲਜ਼ਾਮ; ਵੈਬਸਾਈਟ ’ਤੇ ਅਪਲੋਡ ਕੀਤੀ ਗਲਤ ਉੱਤਰ ਕਾਪੀ
Published : Jan 9, 2024, 11:43 am IST
Updated : Jan 9, 2024, 11:43 am IST
SHARE ARTICLE
Allegation of candidates on Baba Farid University
Allegation of candidates on Baba Farid University

ਰੀਚੈਕਿੰਗ ਲਈ ਰੱਖੀ 500 ਰੁਪਏ ਫੀਸ

Punjab News: ਹਾਲ ਹੀ ਵਿਚ ਬਾਬਾ ਫਰੀਦ ਯੂਨੀਵਰਸਿਟੀ ਐਂਡ ਹੈਲਥ ਸਾਇੰਸਜ਼ ਫਰੀਦਕੋਟ ਵਲੋਂ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਆਸਾਮੀਆਂ ਲਈ ਪ੍ਰੀਖਿਆ ਲਈ ਗਈ। ਇਸ ਦੌਰਾਨ 7500 ਲੜਕੇ-ਲੜਕੀਆਂ ਨੇ ਐਤਵਾਰ ਨੂੰ ਇਹ ਪ੍ਰੀਖਿਆ ਦਿਤੀ ਹੈ। ਪ੍ਰੀਖਿਆ ਲਈ ਯੂਨੀਵਰਸਿਟੀ ਵਲੋਂ ਸਿਲੇਬਸ ਦੀ ਕਿਤਾਬ ਵੀ ਜਾਰੀ ਕੀਤੀ ਗਈ ਸੀ।

ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਕਤ ਸਿਲੇਬਸ ਦੀ ਤਿਆਰੀ ਮੁਤਾਬਕ ਪ੍ਰਸ਼ਨ ਪੱਤਰਾਂ ਦੇ ਸਹੀ ਜਵਾਬ ਦਿਤੇ ਪਰ ਯੂਨੀਵਰਸਿਟੀ ਨੇ ਵੈਬਸਾਈਟ ਉਤੇ ਅਪਲੋਡ ਕੀਤੀ ਉੱਤਰ ਕਾਪੀ ਵਿਚ ਉਕਤ ਜਵਾਬਾਂ ਨੂੰ ਗ਼ਲਤ ਠਹਿਰਾਇਆ ਹੈ।

ਕੁੱਝ ਪ੍ਰੀਖਿਆਰਥੀਆਂ ਵਲੋਂ ਇਤਰਾਜ਼ ਜਤਾਉਣ ਮਗਰੋਂ ਯੂਨੀਵਰਸਿਟੀ ਨੇ ਕਿਹਾ ਉਮੀਦਵਾਰ 500 ਰੁਪਏ ਜਮਾ ਕਰਵਾ ਕੇ ਅਪਣੇ ਪੇਪਰਾਂ ਦੀ ਰੀਚੈਕਿੰਗ ਕਰਵਾ ਸਕਦੇ ਹਨ। ਇਸ ਦੇ ਲਈ 8 ਜਨਵਰੀ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤਕ ਦਾ ਸਮਾਂ ਦਿਤਾ ਗਿਆ। ਜੇਕਰ ਉਮੀਦਵਾਰ ਦੇ ਉੱਤਰ ਸਹੀ ਪਾਏ ਗਏ ਤਾਂ ਉਨ੍ਹਾਂ ਦੀ 500 ਰੁਪਏ ਫੀਸ ਵਾਪਸ ਕਰ ਦਿਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਮੀਦਵਾਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਅਪਣੀ ਗ਼ਲਤੀ ਮੰਨਣ ਦੀ ਬਜਾਏ ਪ੍ਰੀਖਿਆਰਥੀਆਂ ਦੇ ਜਵਾਬਾਂ ਨੂੰ ਹੀ ਗ਼ਲਤ ਠਹਿਰਾਅ ਦਿਤਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਦੂਰ-ਦੁਰਾਡੇ ਇਲਾਕਿਆਂ ਤੋਂ ਪੇਪਰ ਦੇਣ ਆਏ ਅਤੇ ਉਨ੍ਹਾਂ ਨੂੰ  4 ਤੋਂ 5 ਹਜ਼ਾਰ ਰੁਪਏ ਤਕ ਖਰਚਾ ਕਰਨਾ ਪਿਆ। ਕੜਾਕੇ ਦੀ ਠੰਢ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰੀ ਵੀ ਹੋਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਕਤ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਕੰਮ ਬਿਲਕੁਲ ਪਾਰਦਰਸ਼ੀ ਹੈ।

 (For more Punjabi news apart from 'Allegation of candidates on Baba Farid University, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement