Canada: ਪੰਜਾਬੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਰੁੱਧ ਖੋਲ੍ਹਿਆ ਮੋਰਚਾ, ਫੀਸਾਂ ਲਈ ਸਾਜ਼ਸ਼ੀ ਢੰਗ ਨਾਲ ਵਿਦਿਆਰਥੀ ਕੀਤੇ ਫੇਲ੍ਹ
Published : Jan 7, 2024, 2:24 pm IST
Updated : Jan 7, 2024, 2:24 pm IST
SHARE ARTICLE
File Photo
File Photo

ਕੁਝ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਫੇਲ੍ਹ ਕਰ ਕੇ ਮੁਨਾਫ਼ਾ ਖੱਟ ਰਹੀਆਂ ਹਨ - ਵਿਦਿਆਰਥੀ

Canada: ਬਰੈਂਪਟਨ - ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਮਾਈਨਸ ਤਾਪਮਾਨ ਦੇ ਬਾਵਜੂਦ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਅਲਗੋਮਾ ਯੂਨੀਵਰਸਿਟੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿਚ ਟੈਂਟ ਲਗਾ ਕੇ ਦਿਨ-ਰਾਤ ਦਾ ਮੋਰਚਾ ਸ਼ੁਰੂ ਕਰ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ ਨੇ ਯੂਨੀਵਰਸਿਟੀ ’ਤੇ ਆਈਟੀ ਗਰੈਜੂਏਸ਼ਨ ਕੋਰਸ ਦੇ 100 ਦੇ ਕਰੀਬ ਵਿਦਿਆਰਥੀਆਂ ਨੂੰ ਬੇਵਜ੍ਹਾ ਫੇਲ੍ਹ ਕਰਨ ਦਾ ਦੋਸ਼ ਲਾਉਂਦਿਆਂ ਸੰਘਰਸ਼ ਦੀ ਹਮਾਇਤ ਕੀਤੀ ਹੈ। ਇਸ ਜਥੇਬੰਦੀ ਨੇ ਵੀ ਯੂਨੀਵਰਸਿਟੀ ’ਤੇ ਵਾਧੂ ਫੀਸਾਂ ਵਸੂਲਣ ਦਾ ਦੋਸ਼ ਲਗਾਇਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਈਟੀ ਦੇ ਗਰੈਜੂਏਸ਼ਨ ਕੋਰਸ ’ਚ ਕੁੱਲ ਦਸ ਵਿਸ਼ੇ ਹਨ। ਇਨ੍ਹਾਂ ’ਚੋਂ ਨੌਂ ਵਿਸ਼ਿਆਂ ਵਿਚ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਪਰ ਇੱਕ ਪੇਪਰ ’ਚੋਂ ਸਾਜ਼ਿਸ਼ੀ ਢੰਗ ਨਾਲ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ੍ਹ ਕਰ ਦਿੱਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਜੀਆਈਸੀ ਵਧਾਉਣ ਤੇ ਇਮੀਗਰੇਸ਼ਨ ਨੀਤੀਆਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ’ਚ 40 ਫ਼ੀਸਦੀ ਤੱਕ ਹੈ, ਇਸ ਲਈ ਕੁਝ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਫੇਲ੍ਹ ਕਰ ਕੇ ਮੁਨਾਫ਼ਾ ਖੱਟ ਰਹੀਆਂ ਹਨ। ਕਈ ਵਿਦਿਆਰਥੀਆਂ ਨੂੰ ਲਗਾਤਾਰ ਦੋ ਅਤੇ ਤਿੰਨ ਵਾਰ ਫੇਲ੍ਹ ਕੀਤਾ ਗਿਆ ਹੈ। ਵਿਦਿਆਰਥੀਆਂ ਕੋਲੋਂ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ ਤਿੰਨ ਹਜ਼ਾਰ ਤੋਂ 3500 ਡਾਲਰ ਤੱਕ ਵਸੂਲੇ ਜਾਂਦੇ ਹਨ।   

ਵਿਦਿਆਰਥੀਆਂ ਨੇ ਦੱਸਿਆ ਕਿ ’ਵਰਸਿਟੀ ਵਿਚ ਆਨਲਾਈਨ ਤੇ ਆਫਲਾਈਨ ਕਲਾਸਾਂ ਵਿਚ ਪੜ੍ਹਾਈ ਦਾ ਮਿਆਰ ਬਹੁਤ ਮਾੜਾ ਹੈ। ਫੇਲ੍ਹ ਕੀਤੇ ਵਿਸ਼ੇ ਦੇ 400 ਵਿਦਿਆਰਥੀਆਂ ਨੂੰ ਮਹਿਜ਼ ਇਕ ਪ੍ਰੋਫੈਸਰ ਪੜ੍ਹਾ ਰਿਹਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਫੇਲ੍ਹ ਵਿਸ਼ੇ ਦਾ ਸਾਲਾਨਾ ਗਰੇਡਿੰਗ ਮਾਪਦੰਡ ਤਬਦੀਲ ਕਰ ਕੇ ਉਸ ਅਨੁਸਾਰ ਪੇਪਰ ਦੁਬਾਰਾ ਚੈੱਕ ਕੀਤੇ ਜਾਣ, ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ, ਵਿਦਿਆਰਥੀਆਂ ’ਤੇ ਦੁਬਾਰਾ ਪੇਪਰ ਦੇਣ ਦੀ ਵਾਧੂ ਫੀਸ ਦਾ ਬੋਝ ਖ਼ਤਮ ਕੀਤਾ ਜਾਵੇ ਅਤੇ ਪੇਪਰ ਚੈੱਕ ਕਰਨ ਦੀ ਵਿਧੀ ਪਾਰਦਰਸ਼ੀ ਕੀਤੀ ਜਾਵੇ।  

SHARE ARTICLE

ਏਜੰਸੀ

Advertisement

charanjit Channi Exclusive Interview - ਜਲੰਧਰ ਵਾਲੇ ਕਹਿੰਦੇ ਨਿਕਲ ਜਾਣਗੀਆਂ ਚੀਕਾਂ | SpokesmanTV

14 May 2024 1:11 PM

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM
Advertisement