Punjab News: ਖਰੜ ਵਿਚ 47 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਇਕ ਕਾਬੂ
Published : Jan 9, 2024, 11:17 am IST
Updated : Jan 10, 2024, 7:06 am IST
SHARE ARTICLE
Image: For representation purpose only.
Image: For representation purpose only.

ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਖਰੜ ਦੀ ਮੰਡੀ ਵਿਚ ਅਜਿਹੇ 500-500 ਰੁਪਏ ਦੇ ਨੋਟ ਚਲਾ ਰਿਹਾ ਸੀ।

Punjab News: ਖਰੜ ਪੁਲਿਸ ਨੇ ਇਕ ਵਿਅਕਤੀ ਨੂੰ 47,000 ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਸਾਰੇ ਨੋਟ 500-500 ਰੁਪਏ ਦੇ ਹਨ। ਇਸ ਸਬੰਧੀ ਪੁਲਿਸ ਨੇ ਐਸਬੀਪੀ ਸਿਟੀ ਆਫ਼ ਡਰੀਮਜ਼, ਸੰਤੇ ਮਾਜਰਾ ਦੇ ਫਲੈਟ ਨੰਬਰ 1059 ਦੇ ਰਹਿਣ ਵਾਲੇ ਸੁਖਮੀਤ ਸਿੰਘ ਵਿਰੁਧ ਧਾਰਾ 489-ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਖਰੜ ਦੇ ਵੱਖ-ਵੱਖ ਪ੍ਰਾਪਰਟੀ ਡੀਲਰਾਂ ਨਾਲ ਬ੍ਰੋਕਰ ਦਾ ਕੰਮ ਕਰਦਾ ਹੈ।

ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਖਰੜ ਦੀ ਮੰਡੀ ਵਿਚ ਅਜਿਹੇ 500-500 ਰੁਪਏ ਦੇ ਨੋਟ ਚਲਾ ਰਿਹਾ ਸੀ। ਇਸ ਸਬੰਧੀ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਕੇ ਜਾਲ ਵਿਛਾਇਆ ਅਤੇ ਉਸ ਨੂੰ ਸੁਸਾਇਟੀ ਦੇ ਸਾਹਮਣੇ ਤੋਂ ਪੈਦਲ ਆਉਂਦੇ ਹੋਏ ਕਾਬੂ ਕਰ ਲਿਆ।

One arrested with fake currency worth 47 thousand rupees in Kharar,
One arrested with fake currency worth 47 thousand rupees in Kharar,

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਲਾਸ਼ੀ ਲੈਣ 'ਤੇ ਉਸ ਕੋਲੋਂ 500-500 ਰੁਪਏ ਦੇ ਨੋਟਾਂ ਦੀ ਕਾਪੀ ਬਰਾਮਦ ਹੋਈ, ਜਿਸ ਦੀ ਜਾਂਚ ਕਰਨ 'ਤੇ ਇਸ ਕਾਪੀ 'ਚ ਵੱਖ-ਵੱਖ ਸੀਰੀਅਲ ਨੰਬਰਾਂ ਨੋਟ ਮੌਜੂਦ ਸਨ। ਇਸ ਦੌਰਾਨ ਕੁੱਲ 94 ਨਕਲੀ ਨੋਟ ਬਰਾਮਦ ਕੀਤੇ ਗਏ।  

(For more Punjabi news apart from One arrested with fake currency worth 47 thousand rupees in Kharar, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement