
ਹਰ ਪਾਰਟੀ ਵਲੋਂ ਆਪਣੇ ਕੱਦਾਵਾਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ
ਚੰਡੀਗੜ੍ਹ (ਸਪੋਕੇਸਮੈਨ ਸਮਾਚਾਰ ਸੇਵਾ) : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਤੈਅ ਹੋ ਚੁੱਕੀ ਹੈ ਅਤੇ ਇਸ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਮੈਦਾਨ ਭਖਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਜ਼ਿਲ੍ਹੇ ਕਪੂਰਥਲਾ ਤੋਂ ਕਾਫੀ ਸਿਆਸੀ ਸਰਗਰਮੀਆਂ ਦੇਖੀਆਂ ਜਾ ਰਹੀਆਂ ਹਨ। ਹਰ ਪਾਰਟੀ ਵਲੋਂ ਆਪਣੇ ਕੱਦਾਵਾਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਦੱਸ ਦੇਈਏ ਕਿ ਕਪੂਰਥਲਾ ਵਿਚ ਚਾਰ ਵਿਧਾਨ ਸਭਾ ਹਲਕੇ ਆਉਂਦੇ ਹਨ -ਭੁਲੱਥ, ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ ਲੋਧੀ।
VOTE
ਵਿਧਾਨ ਸਭਾ ਹਲਕਾ ਭੁਲੱਥ : ਮੁੱਖ ਤੌਰ ‘ਤੇ ਇੱਕ ਦਿਹਾਤੀ ਹਲਕਾ, ਜਿਸ ਦੇ ਅਧੀਨ ਭੁਲੱਥ ਅਤੇ ਬੇਗੋਵਾਲ ਕਸਬੇ ਆਉਂਦੇ ਹਨ, ਭੁਲੱਥ ਸੀਟ ‘ਤੇ ਪਿਛਲੀਆਂ ਚਾਰ ਚੋਣਾਂ ਤੋਂ ਦੋ ਮਜਬੂਤ ਵਿਰੋਧੀਆਂ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸੁਖਪਾਲ ਸਿੰਘ ਖਹਿਰਾ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। 2017 ਵਿੱਚ ਖਹਿਰਾ ਨੇ ਪਹਿਲੀ ਮਹਿਲਾ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨੂੰ ਹਰਾਇਆ ਸੀ। ਇਥੋਂ ਇਸ ਵਾਰ ਕਾਂਗਰਸ ਤੋਂ ਸੁਖਪਾਲ ਸਿੰਘ ਖਹਿਰਾ, ਆਮ ਆਦਮੀ ਪਾਰਟੀ ਵਲੋਂ ਰਣਜੀਤ ਸਿੰਘ ਜਦਕਿ ਅਕਾਲੀ ਦਲ ਤੋਂ ਬੀਬੀ ਜਗੀਰ ਕੌਰ ਚੋਣ ਲੜ ਰਹੇ ਹਨ।
Bibi Jagir Kaur
ਮੁੱਖ ਸਮੱਸਿਆਵਾਂ
ਸ਼ਹਿਰੀ ਸਹੂਲਤਾਂ ਦੀ ਘਾਟ
ਨਸ਼ੇ
ਬੇਰੁਜ਼ਗਾਰੀ
ਕੁੱਲ ਵੋਟਰ: 1.34 ਲੱਖ
ਪੁਰਸ: 68,406
ਔਰਤ: 66,280
Sukhpal Khaira
ਕਪੂਰਥਲਾ : ਸਹਿਰੀ ਅਤੇ ਪੇਂਡੂ ਖੇਤਰਾਂ ਦਾ ਮਿਸਰਣ, ਇਹ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪੁਰਾਣੇ ਰਿਆਸਤ ਦਾ ਹਿੱਸਾ ਹੈ ਜਿੱਥੇ ਸਾਨਦਾਰ ਮਹਾਰਾਜਾ ਜਗਤਜੀਤ ਪੈਲੇਸ ‘ਚ ਇਕਲੌਤਾ ਸੈਨਿਕ ਸਕੂਲ ਹੈ। ਇਸ ਹਲਕੇ ਵਿੱਚ ਸਿੱਖ ਵੋਟਾਂ ਦਾ ਦਬਦਬਾ ਰਿਹਾ ਹੈ ਅਤੇ 2002 ਤੋਂ ਲੋਕ ਕਾਂਗਰਸ ਦਾ ਸਾਥ ਦਿੰਦੇ ਆ ਰਹੇ ਹਨ। ਇਥੋਂ ਇਸ ਵਾਰ ਕਾਂਗਰਸ ਨੇ ਰਾਣਾ ਗੁਰਜੀਤ ਸਿੰਘ , ‘ਆਪ‘ ਨੇ ਮੰਜੂ ਰਾਣਾ, ਅਕਾਲੀ ਦਲ ਨੇ ਦਵਿੰਦਰ ਸਿੰਘ ਢੱਪਈ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸੰਯੁਕਤ ਸਮਾਜ ਮੋਰਚੇ ਨੇ ਕੁਲਵੰਤ ਸਿੰਘ ਜੋਸਨ ਨੂੰ ਉਮੀਦਵਾਰ ਐਲਾਨਿਆ ਹੈ।
ਮੁੱਖ ਸਮੱਸਿਆਵਾਂ
ਸ਼ਹਿਰੀ ਸਹੂਲਤਾਂ ਦੀ ਘਾਟ
ਨਸ਼ੇ
ਬੇਰੁਜ਼ਗਾਰੀ
ਕੁੱਲ ਵੋਟਰ: 1.45 ਲੱਖ
ਪੁਰਸ਼ : 75,919
ਔਰਤ: 69,278
ਫਗਵਾੜਾ : ਫਗਵਾੜਾ ਨੈਸਨਲ ਹਾਈਵੇ-1 ‘ਤੇ ਪੈਂਦਾ ਪੰਜਾਬ ਦਾ ਇੱਕ ਪ੍ਰਮੁੱਖ ਪ੍ਰਵਾਸੀ ਭਾਰਤੀ-ਪ੍ਰਧਾਨ ਸਹਿਰ ਹੈ। ਇਹ ਰੇਲ ਅਤੇ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ ਪਰ ਕਪੂਰਥਲਾ ਦੇ ਜÇ?ਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਸਥਿਤ ਹੈ। ਇੱਕ ਰਾਖਵਾਂ ਹਲਕਾ, ਇਹ 50 ਸਹਿਰੀ ਵਾਰਡਾਂ ਅਤੇ 91 ਪਿੰਡਾਂ ਵਿੱਚ ਫੈਲਿਆ ਹੋਇਆ ਹੈ। ਇਸ ਨੇ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਬਰਾਬਰ ਮੌਕੇ ਦਿੱਤੇ ਹਨ। ਇਸ ਵਾਰ ਫਗਵਾੜਾ ‘ਚ ਅਕਾਲੀ-ਬਸਪਾ ਗਠਜੋੜ, ਭਾਜਪਾ, ਕਾਂਗਰਸ ਅਤੇ ‘ਆਪ‘ ਦੇ ਉਮੀਦਵਾਰਾਂ ਨਾਲ ਬਹੁ-ਪੱਖੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਭਾਜਪਾ ਨੇ ਅਜੇ ਤੱਕ ਆਪਣਾ ਪੱਤਾ ਨਹੀਂ ਖੋਲ੍ਹਿਆ ਹੈ। ਇਸ ਵਾਰ ਕਾਂਗਰਸ ਵਲੋਂ ਬਲਵਿੰਦਰ ਸਿੰਘ ਧਾਲੀਵਾਲ. ‘ਆਪ‘ ਵਲੋਂ ਸੱਜਣ ਸਿੰਘ ਚੀਮਾ ਜਦਕਿ ਅਕਾਲੀ ਦਲ ਵਲੋਂ ਜਸਵੀਰ ਸਿੰਘ ਗੜ੍ਹੀ ਚੋਣਾਂ ਲੜ ਰਹੇ ਹਨ।
ਮੁੱਖ ਸਮੱਸਿਆਵਾਂ
ਨਾਗਰਿਕ ਸਹੂਲਤਾਂ, ਨਸ਼ੇ
ਕੁੱਲ ਵੋਟਰ : 1.90 ਲੱਖ
ਪੁਰਸ : 1 ਲੱਖ
ਔਰਤ : 90,151
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ : ਇਹ ਉਹ ਅਸਥਾਨ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਲਗਭਗ 14 ਸਾਲ ਰਹਿ ਕੇ ਗਿਆਨ ਪ੍ਰਾਪਤ ਕੀਤਾ ਅਤੇ ਇਕ ਪਵਿੱਤਰ ਵੇਈਂ (ਨਦੀ) ਵਿੱਚ ਤਿੰਨ ਦਿਨ ਲੋਪ ਰਹਿਣ ਤੋਂ ਪਿੱਛੋਂ ਗੁਰੂ ਸਾਹਿਬ ਨੇ ਮੁੜ ਪ੍ਰਗਟ ਹੋ ਕੇ ਇਲਾਹੀ ਬਾਣੀ ਦੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਕੀਤਾ। ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਉਦਾਸੀਆਂ ਦੀ ਸੁਰੂਆਤ ਕੀਤੀ। ਜੇ ਚੋਣਾਂ ਦੀ ਗੱਲ ਕਰੀਏ ਤਾਂ ਇਸ ਵਾਰ ਕਾਂਗਰਸ ਵਲੋਂ ਨਵਤੇਜ ਚੀਮਾ ਚੋਣਾਂ ਲੜ ਰਹੇ ਹਨ। ਅਕਾਲੀ ਦਲ ਨੇ 2022 ਦੀਆਂ ਚੋਣਾਂ ਲਈ ਕੈਪਟਨ ਹਰਮਿੰਦਰ ਸਿੰਘ, ਜੋ ਕਿ ਕੰਬੋਜ ਭਾਈਚਾਰੇ ਤੋਂ ਆਉਂਦੇ ਹਨ, ਨੂੰ ਆਪਣਾ ਉਮੀਦਵਾਰ ਬਣਾਇਆ ਹੈ। ‘ਆਪ‘ ਨੇ ਸਾਬਕਾ ਪੁਲਿਸ ਕਪਤਾਨ ਅਤੇ ਪ੍ਰਸਿੱਧ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਨੂੰ ਨਾਮਜਦ ਕੀਤਾ ਹੈ।
ਮੁੱਖ ਸਮੱਸਿਆਵਾਂ
ਵਿਕਾਸ ਦੀ ਘਾਟ
ਨਸ਼ੇ
ਬੇਰਜ਼ੁਗਾਰੀ
ਕੁੱਲ ਵੋਟਾਂ: 1.45 ਲੱਖ
ਪੁਰਸ: 77,344
ਔਰਤ: 68,563