ਹਵਾਈ ਸੇਵਾਵਾਂ ਦੇ ਫਲੀਟ ’ਚ ਜਲਦੀ ਹੀ 10 ਸੀਟਰ ਪ੍ਰਾਈਵੇਟ ਜੈੱਟ ਹੋਣਗੇ ਸ਼ਾਮਲ!
Published : Feb 9, 2023, 12:56 pm IST
Updated : Feb 9, 2023, 1:15 pm IST
SHARE ARTICLE
PHOTO
PHOTO

ਸੂਤਰਾਂ ਮੁਤਾਬਕ ਜਹਾਜ਼ ਦੇ ਪਾਇਲਟ ਨੂੰ ਸਰਕਾਰ ਵੱਲੋਂ 4 ਲੱਖ ਰੁਪਏ ਮਹੀਨਾ ਤਨਖਾਹ ਅਤੇ ਹੋਰ ਲਾਭ ਦਿੱਤੇ ਜਾਣਗੇ।

 

ਮੁਹਾਲੀ: ਪੰਜਾਬ ਸਰਕਾਰ ਲਈ ਹਵਾਈ ਸੇਵਾਵਾਂ ਦੇ ਫਲੀਟ ਵਿੱਚ ਜਲਦੀ ਹੀ 10 ਸੀਟਰ ਪ੍ਰਾਈਵੇਟ ਜੈੱਟ ਸ਼ਾਮਲ ਕੀਤਾ ਜਾਵੇਗਾ। ਏਅਰ ਚਾਰਟਰ ਸਰਵਿਸ ਪ੍ਰੋਵਾਈਡਰਾਂ ਤੋਂ ਮੰਗੇ ਗਏ ਟੈਂਡਰ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਮਿਲ ਗਏ ਹਨ। ਪੰਜਾਬ ਸਰਕਾਰ 8 ਤੋਂ 10 ਸੀਟਰ ਚਾਰਟਰ ਜਹਾਜ਼ ਕਿਰਾਏ 'ਤੇ ਲਵੇਗੀ। ਇਸ ਸਬੰਧੀ ਸਰਕਾਰ ਵੱਲੋਂ 27 ਜਨਵਰੀ ਤੱਕ ਟੈਂਡਰ ਮੰਗੇ ਗਏ ਸਨ। ਸੂਤਰਾਂ ਮੁਤਾਬਕ ਜਹਾਜ਼ ਦੇ ਪਾਇਲਟ ਨੂੰ ਸਰਕਾਰ ਵੱਲੋਂ 4 ਲੱਖ ਰੁਪਏ ਮਹੀਨਾ ਤਨਖਾਹ ਅਤੇ ਹੋਰ ਲਾਭ ਦਿੱਤੇ ਜਾਣਗੇ।

ਦੱਸ ਦੇਈਏ ਕਿ ਫਜ਼ੂਲ ਖਰਚੀ ਦਾ ਆਰੋਪ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਹੁਣ 19-20 ਸੀਟਰ ਹਾਈਟੈਕ ਫਾਲਕਨ-2000 ਜਹਾਜ਼ ਕਿਰਾਏ 'ਤੇ ਲੈਣ ਜਾ ਰਹੀ ਸੀ, ਫਿਲਹਾਲ ਸਰਕਾਰ ਨੇ ਛੋਟਾ ਜੈੱਟ ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਜਲਦੀ ਹੀ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਅਤੇ ਬਿਹਤਰ ਪੇਸ਼ਕਸ਼ਾਂ ਦੇ ਆਧਾਰ 'ਤੇ ਇਕ ਕੰਪਨੀ ਦੀ ਚੋਣ ਕਰੇਗੀ। ਚਾਰਟਰ ਸੇਵਾ ਪ੍ਰਦਾਤਾ ਕੰਪਨੀਆਂ ਨੇ ਆਪਣੀਆਂ ਸਭ ਤੋਂ ਵਧੀਆ ਪੇਸ਼ਕਸ਼ਾਂ ਦੇ ਨਾਲ ਪੰਜਾਬ ਸਰਕਾਰ ਦੇ ਡਾਇਰੈਕਟਰ ਆਫ਼ ਸਿਵਲ ਐਵੀਏਸ਼ਨ ਦੇ ਦਫ਼ਤਰ ਨੂੰ ਅਰਜ਼ੀਆਂ ਭੇਜੀਆਂ ਹਨ। 

ਇਹ ਖ਼ਬਰ ਵੀ ਪੜ੍ਹੋ- 107 ਸਾਲ ਪਹਿਲਾ ਅੰਮ੍ਰਿਤਸਰ ਦੇ DC ਸੀ.ਐੱਮ.ਕਿੰਗ ਨੂੰ ਜਾਰੀ ਹੋਇਆ ਸੀ ਪਹਿਲਾ ਬਿਜਲੀ ਕੁਨੈਕਸ਼ਨ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਜਹਾਜ਼ ਦੇ ਪਾਇਲਟ ਨੂੰ 3 ਫੀਸਦੀ ਸਾਲਾਨਾ ਵਾਧੇ ਨਾਲ 4 ਲੱਖ ਰੁਪਏ ਮਹੀਨਾ ਤਨਖਾਹ ਸਕੇਲ ਦੇਵੇਗੀ। ਇਸ ਤੋਂ ਇਲਾਵਾ 25 ਹਜ਼ਾਰ ਮਾਸਿਕ ਫਿਕਸਡ ਹਾਊਸ ਰੈਂਟ ਭੱਤਾ ਅਤੇ 2 ਹਜ਼ਾਰ ਮਾਸਿਕ ਫਿਕਸਡ ਮੋਬਾਈਲ ਭੱਤਾ ਵੀ ਮਿਲੇਗਾ। 

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement