107 ਸਾਲ ਪਹਿਲਾ ਅੰਮ੍ਰਿਤਸਰ ਦੇ DC ਸੀ.ਐੱਮ.ਕਿੰਗ ਨੂੰ ਜਾਰੀ ਹੋਇਆ ਸੀ ਪਹਿਲਾ ਬਿਜਲੀ ਕੁਨੈਕਸ਼ਨ
Published : Feb 9, 2023, 11:40 am IST
Updated : Feb 9, 2023, 1:12 pm IST
SHARE ARTICLE
PHOTO
PHOTO

ਮੁੱਖ ਇਲੈਕਟ੍ਰੀਕਲ ਇੰਜੀਨੀਅਰ ਐੱਚ.ਸੀ ਗ੍ਰੀਨਵੁਡ ਨੇ ਕੀਤਾ ਸੀ ਮਨਜ਼ੂਰ

 

ਅੰਮ੍ਰਿਤਸਰ-  ਲਗਭਗ 124 ਸਾਲ ਪਹਿਲਾਂ ਯਾਨੀ ਕਿ 1899 ਵਿਚ ਭਾਰਤ ’ਚ ਬਿਜਲੀ ਦਾ ਵਪਾਰਕ ਤੌਰ ’ਤੇ ਉਤਪਾਦਨ ਕੀਤਾ ਗਿਆ। ਪੰਜਾਬ ਵਿਚ ਪੂਰੇ 107 ਸਾਲ ਪਹਿਲਾਂ 8 ਫਰਵਰੀ ਸੰਨ 1916 ਨੂੰ ਬਿਜਲੀ ਦਾ ਪਹਿਲਾ ਕੁਨੈਕਸ਼ਨ ਜਾਰੀ ਕੀਤਾ ਗਿਆ ਸੀ।

ਪੀਐੱਸਪੀਸੀਐੱਲ ਦੇ ਸੰਚਾਲਨ ਬਾਰਡਰ ਜ਼ੋਨ ਦੇ ਮੁੱਖ ਇੰਜੀਨੀਅਰ ਇੰਜ. ਬਾਲ ਕ੍ਰਿਸ਼ਨ ਅਨੁਸਾਰ ਅੰਮ੍ਰਿਤਸਰ ਦੇ ਹਾਲ ਗੇਟ ਦੇ ਸਭ ਤੋਂ ਪੁਰਾਣੇ ਬਿਜਲੀ ਵਿਭਾਗ ਦੇ ਸਭ ਤੋਂ ਪੁਰਾਣੇ ਦਫਤਰ ਵੱਲੋਂ ਲੱਭੇ ਗਏ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਿਆ ਹੈ ਕਿ ਪਹਿਲਾ ਬਿਜਲੀ ਕੁਨੈਕਸ਼ਨ ਮੁੱਖ ਇਲੈਕਟ੍ਰੀਕਲ ਇੰਜੀਨੀਅਰ ਐੱਚ.ਸੀ. ਗ੍ਰੀਨਟੁਡ ਵੱਲੋਂ ਮਨਜ਼ੂਰ ਕੀਤਾ ਗਿਆ ਸੀ। 

11 ਦਸੰਬਰ 1915 ਨੂੰ ਮਿਊਂਸਪਲ ਇਲੈਕਟ੍ਰੀਸਿਟੀ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਲਈ ਪਹਿਲਾ ਕੁਨੈਕਸ਼ਨ ਜਾਰੀ ਕਰਨ ਲਈ  ਬੇਨਤੀ ਪੱਤਰ ਦਿੱਤਾ ਗਿਆ। ਸੀ.ਐੱਮ. ਕਿੰਗ ਉਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ। ਬਿਜਲੀ ਕੁਨੈਕਸ਼ਨ ਜਾਰੀ ਕਰਨ ਲਈ ਬੇਨਤੀ ਤੇ ਵਰਕ ਆਰਡਰ 1 ਨੰਬਰ ਮਿੱਤੀ 8 ਫਰਵਰੀ 1916 ਰਾਹੀ ਪਹਿਲਾ ਬਿਜਲੀ ਕੁਨੈਕਸ਼ਨ ਜਾਰੀ ਕੀਤਾ ਗਿਆ ਅਤੇ ਬਿਨੈਕਾਰ ਨੂੰ ਬਿਜਲੀ ਕੁਨੈਕਸ਼ਨ ਜਾਰੀ ਕਰਨ ਲਈ 55 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ- ਲੰਡਨ: ਭਾਰਤੀ ਮੂਲ ਦੇ ਜੱਜ ਨੇ ਜਿਨਸੀ ਸ਼ੋਸ਼ਣ ਦੇ ਅਪਰਾਧਾਂ ਤਹਿਤ ਗੋਰੇ ਪੁਲਿਸ ਅਫ਼ਸਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੋਲ ਰੱਖੇ ਰਿਕਾਰਡ ਅਨੁਸਾਰ ਸੰਨ 1917 ਵਿਚ ਬਿਜਲੀ ਦੀਆਂ ਦਰਾਂ ਅੱਠ ਆਨਾ ਪ੍ਰਤੀ ਯੂਨਿਟ ਸਨ ਅਤੇ ਇਸ ਵਿਚ 25 ਫੀਸਦੀ ਦੀ ਛੋਟ ਦਿੱਤੀ ਗਈ ਸੀ। ਅੱਪਰ ਬਾਰੀ ਦੁਆਬ ਨਹਿਰ ਦੀ ਜਗ੍ਹਾ, ਜਿਸ ਤੇ 1915 ਵਿਚ ਸ਼ਹਿਰ ਲਈ ਬਿਜਲੀ ਪੈਦਾ ਕਰਨ ਲਈ ਟਰਬਾਈਨਾਂ ਲਗਾਈਆਂ ਗਈਆਂ ਸਨ, ਨੂੰ ਹਿਰਦੇ ਪ੍ਰੋਜੈਕਟ ਤਹਿਤ ਸੁਰੱਖਿਅਤ ਰੱਖਿਆ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 1995 ਵਿਚ ਨਗਰਪਾਲਿਕਾ ਬਿਜਲੀ ਵਿਭਾਗ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਕਾਫੀ ਲੰਬਾ ਸਫ਼ਰ ਤੈਅ ਕਰ ਚੁੱਕਾ ਹੈ।
ਇਸ ਸਬੰਧੀ ਅਧੀਨ ਸਕੱਤਰ ਲੋਕ ਸੰਪਰਕ ਵਿਭਾਗ ਪੀਐੱਸਪੀਸੀਐੱਲ ਮਨਮੋਹਨ ਸਿੰਘ ਨੇ ਜਾਣਕਾਰੀ ਦਿੱਤੀ ਹੈ।
 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement