
ਮੁੰਬਈ : ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਅਤੇ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਧੀ ਸ਼ਲੋਕਾ ਮਹਿਤਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅੱਜ 9 ਮਾਰਚ...
ਮੁੰਬਈ : ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਅਤੇ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਧੀ ਸ਼ਲੋਕਾ ਮਹਿਤਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅੱਜ 9 ਮਾਰਚ ਨੂੰ ਦੋਹਾਂ ਦਾ ਵਿਆਹ ਹੈ। ਇਸ ਮੌਕੇ ਦੇਸ਼ ਭਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਹਾਜ਼ਰ ਹੋਣਗੀਆਂ। ਆਕਾਸ਼ ਅਤੇ ਸ਼ਲੋਕਾ ਦਾ ਵਿਆਹ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਜਿਓ ਵਰਲਡ ਸੈਂਟਰ 'ਚ ਹੋਵੇਗਾ, ਜਿਸ ਦਾ ਉਦਘਾਟਨ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ। ਵਿਆਹ 'ਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਉਨ੍ਹਾਂ ਦੀ ਪਤਨੀ ਚੇਰੀ ਬਲੇਅਰ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਬਾਨ ਕੀ ਮੂਨ ਮਹਿਮਾਨ ਵਜੋਂ ਸ਼ਾਮਲ ਹੋਣਗੇ।
Akash Ambani and Saloka Mehta wedding
ਵਿਆਹ 'ਚ ਸ਼ਾਮਲ ਹੋਣ ਵਾਲੇ ਬਾਕੀ ਮਹਿਮਾਨਾਂ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਵਿੱਤ ਮੰਤਰੀ ਪੀਯੂਸ਼ ਗੋਇਲ, ਸਾਊਦੀ ਅਰਬ ਦੇ ਤੇਲ ਮੰਤਰੀ ਖਾਲਿਦ ਅਲ ਫਤੀਹ ਅਤੇ ਉਨ੍ਹਾਂ ਦੀ ਪਤਨੀ, ਬੈਲਜ਼ੀਅਮ ਦੇ ਸੀਨੀਅਰ ਆਗੂ ਅਤੇ ਯੂਰਪੀ ਸੰਸਦ ਦੇ ਮੈਂਬਰ ਵੇਰੋਨਿਕ ਡੀ ਕੀਪਰ, ਭਾਰਤੀ ਕਾਂਗਰਸ ਦੇ ਨੇਤਾ ਆਨੰਦ ਸ਼ਰਮਾ ਅਤੇ ਅਮਰੀਕੀ ਆਗੂ ਏਰਿਕ ਕੈਂਟਰ ਸ਼ਾਮਲ ਹਨ।
ਵਿਆਹ ਸਮਾਗਮ ਦੀਆਂ ਖ਼ਾਸ ਗੱਲਾਂ :
- ਅੱਜ ਸ਼ਾਮ 6:30 ਵਜੇ ਜਿਓ ਵਰਲਡ ਸੈਂਟਰ 'ਚ ਬਾਰਾਤ ਦਾ ਸਵਾਗਤ ਕੀਤਾ ਜਾਵੇਗਾ।
- ਰਾਤ 7:30 ਵਜੇ ਸੈਰੇਮਨੀ ਸ਼ੁਰੂ ਹੋਵੇਗੀ ਅਤੇ 8 ਵਜੇ ਵਿਆਹ ਦੀਆਂ ਰਸਮਾਂ ਹੋਣਗੀਆਂ।
- 10 ਮਾਰਚ ਨੂੰ ਸ਼ਾਮ 6:30 ਵਜੇ ਮੰਗਲ ਪਰਵ ਹੋਵੇਗਾ ਅਤੇ ਜਿਓ ਵਰਲਡ ਸੈਂਟਰ 'ਚ ਡਿਨਰ ਦਾ ਪ੍ਰਬੰਧ ਕੀਤਾ ਜਾਵੇਗਾ।
- 11 ਮਾਰਚ ਨੂੰ ਅੰਬਾਨੀ ਪਰਿਵਾਰ ਵੱਲੋਂ ਜਿਓ ਵਰਲਡ ਸੈਂਟਰ, ਬੀਕੇਸੀ ਮੁੰਬਈ 'ਚ ਇੱਕ ਗ੍ਰੈਂਡ ਵੈਡਿੰਗ ਰਿਸੈਪਸ਼ਨ ਦਿੱਤਾ ਜਾਵੇਗਾ। ਇਸ 'ਚ ਬਾਲੀਵੁਡ, ਸਿਆਸਤ, ਖੇਡ ਅਤੇ ਬਿਜਨਸ ਦੀ ਦੁਨੀਆਂ ਦੇ ਖ਼ਾਸ ਲੋਕ ਸ਼ਾਮਲ ਹੋਣਗੇ।