
ਲੁਧਿਆਣਾ-ਲਾਡੋਵਾਲ ਟੋਲ ਪਲਾਜ਼ਾ ਮੁੜ ਤੋਂ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਦੋ ਦਿਨ ਲਗਾਤਾਰ ਦਿੱਤੇ ਧਰਨੇ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਨੇ...
ਲੁਧਿਆਣਾ : ਲੁਧਿਆਣਾ-ਲਾਡੋਵਾਲ ਟੋਲ ਪਲਾਜ਼ਾ ਮੁੜ ਤੋਂ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਦੋ ਦਿਨ ਲਗਾਤਾਰ ਦਿੱਤੇ ਧਰਨੇ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਨੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜਲਦ ਪ੍ਰਾਜੈਕਟ ਦਾ ਕੰਮ ਪੂਰਾ ਕਰਨ ਦਾ ਭਰੋਸਾ ਦੇ ਕੇ ਟੋਲ ਪਲਾਜ਼ਾ ਮੁੜ ਸ਼ੁਰੂ ਕਰਵਾਇਆ ਹੈ। ਇਸ ਦੇ ਲਈ 31 ਜਨਵਰੀ 2020 ਤੱਕ ਦਾ ਸਮਾਂ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੇ ਕਿਹਾ ਜੇਕਰ ਪ੍ਰਾਜੈਕਟ ਪੂਰਾ ਨਹੀਂ ਕੀਤਾ ਗਿਆ ਤਾਂ ਸੋਮਾ ਕੰਪਨੀ ਤੋਂ ਇਹ ਪ੍ਰਾਜੈਕਟ ਵਾਪਸ ਲੈ ਲਿਆ ਜਾਵੇਗਾ।
Toll Plaza
ਦੱਸ ਦਈਏ ਕਿ ਬੀਤੇ ਦਿਨ ਟੋਲ ਪਲਾਜ਼ਾ ਲਾਡੋਵਾਲ ਵਿਖੇ ਮੈਂਬਰ ਪਾਰਲੀਮੈਂਟ ਰਵਨੀਤ ਸਿਘ ਬਿੱਟੂ, ਭਾਰਤ ਭੂਸ਼ਣ ਆਸ਼ੂ, ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਰਮਨਜੀਤ ਲਾਲੀ ਦੀ ਅਗਵਾਈ ਵਿਚ ਟੋਲ ਟੈਕਸ ‘ਤੇ ਅਪਣੇ ਹਜ਼ਾਰਾਂ ਸਾਥੀਆਂ ਨਾਲ ਕੰਮ ਨਹੀਂ ਤਾਂ ਟੋਲ ਨਹੀਂ ਦਾ ਨਾਅਰਾ ਦਿੰਦੇ ਹੋਏ ਟੋਲ ਪਲਾਜ਼ਾ ਨੂੰ ਤਾਲਾ ਜੜ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਸੀ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕਈ ਸਾਲਾਂ ਤੋ ਹਾਈਵੇ ਦਾ ਨਿਰਮਾਣ ਰੁਕਿਆ ਪਿਆ ਹੈ। ਸੜਕਾਂ ਦੀ ਹਾਲਤ ਤਰਸਯੋਗ ਹੈ।
Ravneet Bitu
ਇਹ ਟੋਲ ਪਲਾਜ਼ਾ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਤੋਂ ਮਹਿੰਗਾ ਹੈ, ਜਿਸ ਨੂੰ ਰੋਜ਼ਾਨਾ 50 ਲੱਖ ਦੇ ਲਗਪਗ ਟੋਲ ਮਿਲਦਾ ਹੈ ਫਿਰ ਵੀ ਇਸ ਦੇ ਸੰਚਾਲਕ ਮੁਢਲੀਆ ਸਹੂਲਤਾਂ ਨਹੀਂ ਦੇ ਰਹੇ। ਇਸ ਮੌਕੇ ਬਿੱਟੂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਹੋਏ ਸਮਝੌਤੇ ਦੀਆਂ ਫੋਟੋਆਂ ਵੀ ਦਿਖਾਈਆਂ ਗਈਆ ਸਨ। ਕਾਂਗਰਸੀ ਆਗੂਆਂ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਜਦ ਤੱਕ ਹਾਈਵੇ ਅਤੇ ਇਸ ‘ਤੇ ਪੈਂਦੇ ਪੁਲਾਂ ਦਾ ਨਿਰਮਾਣ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਟੋਲ ਟੈਕਸ ਨਹੀਂ ਦਿੱਤਾ ਜਾਵੇਗਾ, Ravneet Bittu
ਜਿਸ ਤੋਂ ਬਾਅਦ ਕਾਂਗਰਸੀ ਆਗੂਆ ਵੱਲੋਂ ਟੋਲ ਪਲਾਜਾ ਦੇ ਸਾਰੇ ਦਫ਼ਤਰਾਂ ਨੂੰ ਤਾਲੇ ਜੜ੍ਹ ਦਿੱਤੇ ਗਏ ਸਨ ਅਤੇ ਅਪਣੇ ਵਰਕਰ ਧਰਨੇ ਉੱਤੇ ਬਿਠਾ ਦਿੱਤੇ ਗਏ ਸਨ। ਕਾਂਗਰਸੀਆਂ ਦੇ ਧਰਨੇ ਨੂੰ ਦੇਖਦੇ ਹੋਏ ਜੇ ਨੈਸ਼ਨਲ ਹਾਈਵੇ ਅਥਾਰਿਟੀ ਨੇ ਪ੍ਰਾਜੈਕਟ ਦਾ ਕੰਮ ਪੂਰਾ ਕਰਨ ਦਾ ਭਰੋਸਾ ਦੇ ਕੇ ਟੋਲ ਪਲਾਜ਼ਾ ਮੁੜ ਸ਼ੁਰੂ ਕਰਵਾਇਆ।