ਮੌਜੂਦਾ ਐਕਟ 'ਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਹੋਈ : ਮਨਜੀਤ ਸਿੰਘ, ਸੇਖਵਾਂ
Published : Mar 9, 2019, 8:57 pm IST
Updated : Mar 9, 2019, 8:57 pm IST
SHARE ARTICLE
Panthak Coordination Committee meeting
Panthak Coordination Committee meeting

ਚੰਡੀਗੜ੍ਹ : 95 ਸਾਲ ਪਹਿਲਾ ਅੰਗਰੇਜ਼ਾਂ ਵੇਲੇ 1925 ਵਿਚ ਬਣਾਏ ਗਏ ਗੁਰਦਵਾਰਾ ਐਕਟ ਤਹਿਤ ਗੁਰਦਵਾਰਿਆਂ ਦੇ ਪ੍ਰਬੰਧ ਵਾਸਤੇ ਬਣਾਈ ਗਈ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ...

ਚੰਡੀਗੜ੍ਹ : 95 ਸਾਲ ਪਹਿਲਾ ਅੰਗਰੇਜ਼ਾਂ ਵੇਲੇ 1925 ਵਿਚ ਬਣਾਏ ਗਏ ਗੁਰਦਵਾਰਾ ਐਕਟ ਤਹਿਤ ਗੁਰਦਵਾਰਿਆਂ ਦੇ ਪ੍ਰਬੰਧ ਵਾਸਤੇ ਬਣਾਈ ਗਈ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦੀ ਰੱਜ ਕੇ ਆਲੋਚਨਾ ਕਰਦੇ ਹੋਏ ਸਿੱਖ ਬੁੱਧੀਜੀਵੀਆਂ, ਯੂਨੀਵਰਸਟੀ ਪ੍ਰੋਫ਼ੈਸਰਾਂ, ਸਿੱਖ ਸਾਹਿਤ ਦੇ ਲਿਖਾਰੀਆਂ, ਕਾਨੂੰਨਦਾਨਾਂ, ਧਾਰਮਕ ਸ਼ਖ਼ਸੀਅਤਾ ਤੇ ਟਕਸਾਲੀ ਆਗੂਆਂ ਨੇ ਇਕ ਨਵੇਂ ਆਲ ਇੰਡੀਆ ਗੁਰਦਵਾਰਾ ਐਕਟ ਬਣਾਉਣ ਬਾਰੇ ਘੰਟਿਆਂਬੱਧੀ ਚਰਚਾ ਕੀਤੀ।

ਪੰਥਕ ਤਾਲਮੇਲ ਕਮੇਟੀ ਵਲੋਂ ਅੱਜ ਕਿਸਾਨ ਭਵਨ ਵਿਚ ਕਰਵਾਏ ਗਏ ਇਕ ਦਿਨਾ ਸੈਮੀਨਾਰ ਵਿਚ ਇਹ ਵੀ ਚਰਚਾ ਕੀਤੀ ਗਈ ਕਿ ਵੱਧ ਤੋਂ ਵੱਧ ਸਾਰੇ ਵਰਗਾਂ ਦੀਆਂ ਸ਼ਖ਼ਸੀਅਤਾਂ, ਗਰੁਪਾਂ, ਸੇਵਾ ਮੁਕਤ ਜੱਜਾਂ, ਸਿੱਖ ਲਿਖਾਰੀਆਂ, ਧਾਰਮਕ ਵਡੇਰਿਆਂ ਤੇ ਸਮਾਜ ਸੁਧਾਰਾਂ ਦੀ ਵੀ ਰਾਇ ਲਈ ਜਾਵੇ। ਗੋਸ਼ਟੀ ਵਿਚ ਭਾਗ ਲੈਂਦਿਆਂ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਨੇਤਾ ਸ. ਸੇਵਾ ਸਿੰਘ ਸੇਖਵਾਂ ਨੇ ਵਿਚਾਰ ਦਿਤਾ ਕਿ ਧੀਰਜ ਤੇ ਸਹਿਜਤਾ ਨਾਲ ਪੁਰਾਣੇ ਐਕਟ ਦੀਆਂ ਖ਼ਾਮੀਆਂ 'ਤੇ ਡੂੰਘਾ ਵਿਚਾਰ ਕਰਨ ਲਈ ਲਗਾਤਾਰ ਚਰਚਾ ਕੀਤੀ ਜਾਵੇ ਤੇ ਸਾਰੇ ਮੁਲਕ ਵਿਚ ਇਕੋ ਸਿੱਖ ਰਹਿਤ ਮਰਿਆਦਾ ਲਾਗੂ ਹੋਵੇ।

Panthak Coordination Committee meeting-2Panthak Coordination Committee meeting-2

ਸੇਖਵਾਂ ਨੇ ਮੰਨਿਆ ਕਿ ਮੌਜੂਦਾ ਐਕਟ ਦੀ ਦੁਰਵਰਤੋਂ ਹੋ ਰਹੀ ਹੈ, ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਸਿਆਸੀ ਚੁੰਗਲ ਵਿਚ ਫਸ ਚੁਕੀ ਹੈ ਅਤੇ ਨਵੇਂ ਗੁਰਦਵਾਰਾ ਐਕਟ ਨੂੰ ਤਿਆਰ ਕਰਨ ਲਈ ਗ਼ੈਰ ਸਿਆਸੀ ਚਿੰਤਕ ਹੀ ਖਰੜਾ ਬਣਾਉਣ। ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਰਹੇ ਪ੍ਰੋ. ਮਨਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਪਿਛਲੇ ਸਾਲਾਂ ਵਿਚ ਸਿੱਖ ਕੌਮ ਤੇ ਇਸ ਦੀ ਸ਼੍ਰੋਮਣੀ ਕਮੇਟੀ ਖ਼ੁਦਗਰਜ਼, ਬੀਮਾਰ ਮਾਨਸਿਕਤਾ ਵਾਲੇ ਅਤੇ ਲੋਭੀ ਸਿਆਸਤਦਾਨਾਂ ਦੇ ਹੱਥ ਵਿਚ ਰਹੀ ਹੈ ਪਰ ਇਸ ਵਿਚ ਸੁਧਾਰ ਲਿਆਉਣ ਵਾਸਤੇ ਇਕੱਲੇ ਗੁਰਦਵਾਰਾ ਐਕਟ ਨੂੰ ਹੀ ਬਦਲਣ ਦੀ ਲੋੜ ਨਹੀਂ ਬਲਕਿ ਧਾਰਮਕ ਗੱਦੀਆਂ 'ਤੇ ਬਿਰਾਜਮਾਨ ਜਥੇਦਾਰਾਂ ਦੀ ਥਾਂ ਸੂਝਵਾਨ, ਇਮਾਨਦਾਰ ਤੇ ਸਰਬ ਪ੍ਰਵਾਨ ਸੇਵਾਦਾਰ ਚੁਣਨ ਦੀ ਲੋੜ ਹੈ।

ਚੌਥੇ ਗੁਰੂ ਸਾਹਿਬ ਵੇਲੇ ਅਪਣਾਈ ਗਈ 22 ਮੰਜੀਆਂ ਦੇ ਸਿਸਟਮ ਬਾਰੇ ਵਿਚਾਰ ਦਿੰਦੇ ਹੋਏ ਪ੍ਰੋ. ਮਨਜੀਤ ਸਿੰਘ ਨੇ ਸੁਝਾਅ ਦਿਤਾ ਕਿ ਆਧੁਨਿਕ ਸਮੇਂ ਦੇ ਤੇਜ਼ੀ ਨਾਲ ਬਦਲ ਰਹੇ ਹਾਲਾਤ ਵਿਚ ਇਸ ਵਿਗਿਆਨਿਕ ਧਰਮ ਯਾਨੀ ਸਿੱਖ ਧਰਮ ਦੀ ਰਹਿਤ ਮਰਿਆਦਾ, ਰਹੁ ਰੀਤਾਂ ਨੂੰ ਵੀ ਸਮਾਜ ਵਿਚ ਲੋੜੀਂਦਾ ਸੁਧਾਰ ਲਿਆਉਣ ਵਾਸਤੇ ਵਰਤਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਡਾ. ਕਸ਼ਮੀਰ ਸਿੰਘ, ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਡਾ. ਸੁਖਦਿਆਲ ਸਿੰਘ, ਡਾ. ਹਿੰਮਤ ਸਿੰਘ ਨੇ ਅਪਣੇ ਵਿਚਾਰ ਦਿੰਦਿਆਂ ਕਿਹਾ ਕਿ ਕਿਵੇਂ ਤੇ ਕਿਨ੍ਹਾਂ ਹਾਲਾਤ ਵਿਚ 1925 ਦੇ ਗੁਰਦਵਾਰਾ ਐਕਟ ਬਣਾਉਣ ਦੀ ਲੋੜ ਪਈ ਅਤੇ ਮੌਜੂਦਾ ਸਮੇਂ ਇਸ ਨੂੰ ਨਵਾਂ ਰੂਪ ਦੇਣ ਦੀ ਕਿਉਂ ਜ਼ਰੂਰਤ ਪੈਂਦੀ ਹੈ।

ਇਨ੍ਹਾਂ ਸਮੇਤ ਸਿੱਖ ਸਾਹਿਤਕਾਰ ਤੇ ਲਿਖਾਰੀ ਸ. ਅਮਰਜੀਤ ਸਿੰਘ ਧਵਨ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਕਿਵੇਂ ਪਟਿਆਲਾ ਯੂਨੀਵਰਸਟੀ ਵਲੋਂ ਭਾਈ ਕਾਹਨ ਸਿੰਘ ਨਾਭਾ ਦੇ ਮਹਾਕੋਸ਼ ਨੂੰ ਵਿਗਾੜਿਆ ਜਾ ਰਿਹਾ ਹੈ ਜਿਸ ਨਾਲ ਸਿੱਖ ਸਾਹਿਤ ਨੂੰ ਢਾਹ ਲੱਗ ਰਹੀ ਹੈ। ਸੈਮੀਨਾਰ ਵਿਚ ਸ. ਗੁਰਤੇਜ ਸਿੰਘ, ਸ. ਸਰਬਜੀਤ ਸਿੰਘ ਜੋਹਲ, ਮਨਜੀਤ ਸਿੰਘ ਭੋਮਾ, ਕਰਨੈਲ ਸਿੰਘ ਪੀਰ ਮੁਹੰਮਦ, ਸ. ਨਵਕਿਰਨ ਸਿੰਘ ਤੇ ਹੋਰ ਵਿਚਾਰਕਾਂ ਨੇ ਵੀ ਗੁਰਦਵਾਰਾ ਐਕਟ ਨੂੰ ਨਵਿਆਉਣ ਅਤੇ ਸਮੇਂ ਦਾ ਹਾਣੀ ਬਣਾਉਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਦੀ ਲੋੜ 'ਤੇ ਜ਼ੋਰ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement