ਵਿਰੋਧੀ ਪਾਰਟੀਆਂ ਪੰਜਾਬ 'ਚ ਇਕ ਗਠਜੋੜ ਬਣਾਉਣ 'ਚ ਅਸਫ਼ਲ
Published : Mar 9, 2019, 8:45 pm IST
Updated : Mar 9, 2019, 8:45 pm IST
SHARE ARTICLE
Punjab Political leaders
Punjab Political leaders

ਚੰਡੀਗੜ੍ਹ : ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਬੇਸ਼ਕ ਪਿਛਲੇ ਦੋ ਮਹੀਨਿਆਂ ਤੋਂ ਲੋਕ ਸਭਾ ਚੋਣਾਂ ਲਈ ਗਠਜੋੜ ਲਈ ਯਤਨਸ਼ੀਲ ਹਨ ਪ੍ਰੰਤੂ ਅਜੇ...

ਚੰਡੀਗੜ੍ਹ : ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਬੇਸ਼ਕ ਪਿਛਲੇ ਦੋ ਮਹੀਨਿਆਂ ਤੋਂ ਲੋਕ ਸਭਾ ਚੋਣਾਂ ਲਈ ਗਠਜੋੜ ਲਈ ਯਤਨਸ਼ੀਲ ਹਨ ਪ੍ਰੰਤੂ ਅਜੇ ਤਕ ਇਹ ਇਕ ਗਠਜੋੜ ਬਣਾਉਣ 'ਚ ਸਫ਼ਲ ਨਹੀਂ ਹੋ ਸਕੀਆਂ। ਜਿਨ੍ਹਾਂ ਪਾਰਟੀਆਂ ਨੇ ਆਪਸੀ ਗਠਜੋੜ ਬਣਾਏ ਵੀ ਹਨ, ਉਨ੍ਹਾਂ ਬਾਰੇ ਵੀ ਅਜੇ ਤਕ ਬੇਯਕੀਨੀ ਵਾਲੀ ਸਥਿਤੀ ਬਣੀ ਹੋਈ ਹੈ। ਇਨ੍ਹਾ ਸਾਰੀਆਂ ਪਾਰਟੀਆਂ ਦਾ ਇਕ ਗਠਜੋੜ ਬਣਨ ਦੀਆਂ ਸੰਭਾਵਨਾਵਾਂ ਤਾਂ ਖ਼ਤਮ ਹੋ ਗਈਆਂ ਹਨ ਅਤੇ ਹੁਣ ਇਹ ਵਿਰੋਧੀ ਪਾਰਟੀਆਂ ਤਿੰਨ ਥਾਵਾਂ 'ਤੇ ਵੰਡੀਆਂ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਸਿੱਖ ਜਥੇਬੰਦੀਆਂ ਦੇ ਉੁਮੀਦਵਾਰ ਵੀ ਇਕ ਦੂਜੇ ਨਾਲ ਟਕਰਾਉਣਗੇ।

AAP-BSPAAP-BSP

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ (ਆਪ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੋਹਾਂ ਪਾਰਟੀਆਂ ਆਪਸੀ ਗਠਜੋੜ ਨੂੰ ਪਹਿਲ ਦੇ ਰਹੀਆਂ ਹਨ। ਜੇਕਰ ਕੋਈ ਤੀਜੀ ਧਿਰ ਕਿਸੀ ਹਲਕੇ ਦੇ ਲੈਣ-ਦੇਣ ਨੂੰ ਲੈ ਕੇ ਅੜਿੱਕਾ ਬਣਦੀ ਹੈ ਤਾ ਦੋਹਾਂ ਪਾਰਟੀਆਂ ਉਸ ਨੂੰ ਬਾਹਰ ਰਖਵਾ ਹੀ ਠੀਕ ਸਮਝਣਗੀਆਂ। ਅਸਲ ਵਿਚ ਆਪ ਅਤੇ ਬਸਪਾ ਦੀਆਂ ਹਾਈ ਕਮਾਨ ਕੌਮੀ ਪੱਧਰ 'ਤੇ ਭਵਿੱਖ ਲਈ ਆਪਸੀ ਗਠਜੋੜ ਦੀਆਂ ਸੰਭਾਵਨਾਵਾਂ ਵੇਖ ਰਹੀਆਂ ਹਨ। ਇਸੇ ਲਈ ਬੇਸ਼ਕ ਬਸਪਾ, ਪੰਜਾਬ ਡੈਮੋਕਰੇਟਿਕ ਅਲਾਇੰਸ ਵਿਚ ਸ਼ਾਮਲ ਹੋਣ ਦੇ ਬਾਵਜੂਦ ਆਪ ਨਾਲ ਗਠਜੋੜ ਲਈ ਗੱਲਬਾਤ ਚਲਾ ਰਹੀ ਹੈ। ਅਕਾਲੀ ਦਲ ਟਕਸਾਲੀ ਨੇ ਪਹਿਲਾ ਪੰਜਾਬ ਡੈਮੋਕਰੇਟਿਕ ਅਲਾਇੰਸ ਨਾਲ ਗਠਜੋੜ ਕੀਤਾ ਪ੍ਰੰਤੂ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਬਸਪਾ ਨਾਲ ਪੇਚਾ ਪੈ ਗਿਆ ਅਤੇ ਅਕਾਲੀ ਦਲ ਟਕਸਾਲੀ ਇਸ ਗਠਜੋੜ ਵਿਚੋਂ ਬਾਹਰ ਹੋ ਗਿਆ ਅਤੇ ਉਪਰੋਕਤ ਸੀਟ ਬਸਪਾ ਨੂੰ ਦੇ ਦਿਤੀ।

Akali Dal TaksaliAkali Dal Taksali

ਅਕਾਲੀ ਦਲ ਟਕਸਾਲੀ ਨੇ ਬਾਅਦ ਵਿਚ ਆਪ ਨਾਲ ਗੱਲਬਾਤ ਚਲਾਈ ਅਤੇ ਐਲਾਨ ਕਰ ਦਿਤਾ ਕਿ ਆਪਸੀ ਸਹਿਮਤੀ ਬਣ ਗਈ ਹੈ ਅਤੇ ਹਲਕਿਆਂ ਦੀ ਵੰਡ ਕੁੱਝ ਦਿਨ ਠਹਿਰ ਕੇ ਹੋਵੇਗੀ ਕਿਉਂਕਿ ਆਪ ਅਤੇ ਬਸਪਾ ਵਿਚ ਵੀ ਗੱਲਬਾਤ ਚਲ ਰਹੀ ਹੈ। ਅਕਾਲੀ ਦਲ ਟਕਸਾਲੀ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਹੀ ਡੈਮੋਕਰੇਟਿਕ ਗਠਜੋੜ ਵਿਚੋਂ ਬਾਹਰ ਹੋ ਗਿਆ ਸੀ ਕਿਉਂਕਿ ਨਾ ਤਾਂ ਬਸਪਾ ਇਹ ਸੀਟ ਛੱਡਣ ਲਈ ਤਿਆਰ ਸੀ ਅਤੇ ਨਾ ਹੀ ਅਕਾਲੀ ਦਲ ਟਕਸਾਲੀ। ਹੁਣ ਫਿਰ ਇਸੀ ਹਲਕੇ ਕਾਰਨ ਅੜਚਨ ਵਾਲੀ ਸਥਿਤੀ ਬਣ ਰਹੀ ਹੈ।

ਅਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ ਦਲ ਟਕਸਾਲੀ ਨੇ ਬੀਰ ਦਵਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਉਹ ਟਕਸਾਲੀਆਂ ਨਾਲ ਇਸੀ ਸ਼ਰਤ 'ਤੇ ਆਏ ਸਨ ਕਿ ਉਹ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨਗੇ। ਆਪ ਨੇ ਵੀ ਇਸ ਹਲਕੇ ਤੋਂ ਐਡਵੋਕੇਟ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਟਿਕਟ ਦਿਤੀ ਹੈ। ਸ. ਸ਼ੇਰਗਿੱਲ ਆਪ ਦੇ ਸੀਨੀਅਰ ਆਗੂ ਹਨ ਅਤੇ ਆਪ ਦੇ ਸੁਪਰੀਮੋ ਕੇਜਰੀਵਾਲ ਦੇ ਵੀ ਨਜ਼ਦੀਕ ਹਨ। ਇਸੀ ਤਰ੍ਹਾਂ ਬਸਪਾ ਵੀ ਇਹ ਹਲਕਾ ਛੱਡਣ ਲਈ ਤਿਆਰ ਨਹੀਂ। ਇਸ ਸਥਿਤੀ ਵਿਚ ਅਕਾਲੀ ਦਲ ਟਕਸਾਲੀ ਦੀ ਆਪ ਨਾਲੋਂ ਵੀ ਤੋੜ ਵਿਛੋੜੇ ਦੀ ਸੰਭਾਵਨਾ ਬਣ ਗਈ ਹੈ। ਜਿਥੋਂ ਤਕ ਆਪ ਅਤੇ ਬਸਪਾ ਦੇ ਉਮੀਦਵਾਰਾਂ ਦਾ ਸਬੰਧ ਹੈ, ਉਨ੍ਹਾਂ ਵਿਚੋਂ ਇਕ ਧਿਰ ਹਾਈ ਕਮਾਨ ਦੀ ਇੱਛਾ ਅਨੁਸਾਰ ਇਹ ਹਲਕਾ ਛੱਡ ਸਕਦੀ ਹੈ। ਪਿਛਲੇ ਦਿਨ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਹਿ  ਦਿਤਾ ਹੈ ਕਿ ਉਹ ਅਨੰਦਪੁਰ ਸਾਹਿਬ ਦੀ ਸੀਟ ਨਹੀਂ ਛੱਡਣਗੇ। ਬੇਸ਼ਕ ਉਨ੍ਹਾਂ ਨੂੰ ਆਪ ਦੇ ਗਠਜੋੜ ਵਿਚੋਂ ਬਾਹਰ ਆਉਣਾ ਪਵੇ।

Harpal Singh CheemaHarpal Singh Cheema

ਇਸ ਸਬੰਧੀ ਆਪ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਮੰਨਿਆ ਕਿ ਕੌਮੀ ਪੱਧਰ 'ਤੇ ਵੀ ਬਸਪਾ ਨਾਲ ਤਾਲਮੇਲ ਲਈ ਗੱਲਬਾਤ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਤਾਲਮੇਲ ਦੋਹਾਂ ਹੀ ਪਾਰਟੀਆਂ ਲਈ ਲਾਹੇਵੰਦ ਹੈ। ਜਦ ਉਨ੍ਹਾਂ  ਨੂੰ ਪੁਛਿਆ ਗਿਆ ਕਿ ਜੇਕਰ ਆਪ ਅਤੇ ਬਸਪਾ ਦਾ ਤਾਲਮੇਲ ਬਣਦਾ ਹੈ ਤਾਂ ਅਕਾਲੀ ਦਲ ਟਕਸਾਲੀ ਅਤੇ ਬਸਪਾ ਵਿਚ ਅਨੰਦਪੁਰ ਸਾਹਿਬ ਦੀ ਸੀਟ ਕਾਰਨ ਫਿਰ ਪੇਚਾ ਪਵੇਗਾ। ਸ. ਖਹਿਰੇ ਨਾਲ ਗਠਜੋੜ ਵਿਚੋਂ ਟਕਸਾਲੀ ਅਕਾਲੀ ਦਲ ਇਸ ਹਲਕੇ ਦੀ ਅੜਚਨ ਕਾਰਨ ਹੀ ਗਠਜੋੜ ਵਿਚੋਂ ਬਾਹਰ ਆਇਆ ਹੈ। ਸ. ਚੀਮਾ ਨੇ ਕਿਹਾ ਕਿ ਜਦ ਸਾਹਮਣੇ ਬੈਠ ਕੇ ਗੱਲਬਾਤ ਹੋਵੇਗੀ ਤਾਂ ਇਸ ਦਾ ਕੋਈ ਨਾ ਕੋਈ ਹੱਲ ਨਿਕਲਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement