
ਹਰਿਆਣਾ ਦਾ 2022-23 ਦਾ ਬਜਟ ਮਹਿਲਾਵਾਂ ਨੂੰ ਸਮਰਪਤ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਲਈ ਕਈ ਸੌਗਾਤਾਂ
ਚੰਡੀਗੜ੍ਹ, 8 ਮਾਰਚ (ਨਰਿੰਦਰ ਸਿੰਘ ਝਾਮਪੁਰ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੋ ਸੂਬੇ ਦੇ ਵਿੱਤ ਮੰਤਰੀ ਵੀ ਹਨ, ਨੇ ਅੱਜ ਹਰਿਆਣਾ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਸਾਲ 2022-23 ਦੇ ਬਜਟ ਨੂੰ ਮਹਿਲਾਵਾਂ ਨੂੰ ਸਮਰਪਤ ਕੀਤਾ | ਬਜਟ ਵਿਚ ਮਹਿਲਾ ਮਜ਼ਬੂਤੀਕਰਨ ਦੀ ਦਿਸ਼ਾ ਵਿਚ ਮਹਿਲਾਵਾਂ ਨੂੰ ਮੁੱਖ ਮੰਤਰੀ ਨੇ ਅਨੇਕ ਮਨੋਹਰ ਸੌਗਾਤਾਂ ਦੇਣ ਦੇ ਨਾਲ-ਨਾਲ ਹਰਿਆਣਾ ਦੀ ਬੇਟੀ ਮਹਿਲਾ ਆਈਕੋਨ ਸਵਰਗਵਾਸੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਨਾਂਅ 5 ਲੱਖ ਦਾ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ | ਵਿੱਤ ਮੰਤਰੀ ਦੇ ਰੂਪ ਵਿਚ ਸਦਨ ਵਿਚ ਲਗਾਤਾਰ ਅਪਣਾ ਤੀਜਾ ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਸਾਰੇ ਵਿਸ਼ਵ ਦੀ
ਮਾਤਰ ਸ਼ਕਤੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਔਰਤ ਦੇ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਹਰਿਆਣਾ ਦੀ ਮਹਿਲਾਵਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਅਨੇਕ ਖੇਤਰਾਂ ਵਿਚ ਅਪਣਾ ਝੰਡਾ ਲਹਿਰਾਇਆ ਹੈ |
ਮੁੱਖ ਮੰਤਰੀ ਨੇ ਅਪਣੇ ਬਜਟ ਭਾਸ਼ਨ ਵਿਚ ਹਰਿਆਣਾ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਸ੍ਰੀਮਤੀ ਛੰਨੋ ਦੇਵੀ ਅਤੇ ਪਹਿਲੀ ਮਹਿਲਾ ਡਿਪਟੀ ਸਪੀਕਰ ਸ੍ਰੀਮਤੀ ਲੇਖਵਤੀ ਜੈਨ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸ਼ੁਰੂ ਤੋਂ ਹੀ ਇਸ ਮਹਾਨ ਸਦਨ ਵਿਚ ਮਹਿਲਾਵਾਂ ਦਾ ਪ੍ਰਤੀਨਿਧੀਤਵ ਰਿਹਾ ਹੈ | ਮੁੱਖ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਨਾਂ ਵਿਚ ਮਹਿਲਾਵਾਂ ਵਲ ਵੱਧ ਭਾਗੀਦਾਰੀ ਹੋਵੇ, ਇਸ ਲਈ ਮਹਿਲਾਵਾਂ ਲਈ ਰਾਖਵਾਂ 33 ਫ਼ੀ ਸਦੀ ਸਥਾਨਾਂ ਦੀ ਥਾਂ ਮਹਿਲਾਵਾਂ ਲਈ 50 ਫ਼ੀ ਸਦੀ ਸਥਾਨਾਂ 'ਤੇ ਭਾਗੀਦਾਰਤਾ ਵਧਾਉਣ ਦਾ ਐਲਾਨ ਵੀ ਕੀਤਾ | ਇਸ ਤੋਂ ਇਲਾਵਾ ਮਹਿਲਾਵਾਂ ਨੂੰ ਉਦਮਿਤਾ ਵਲੋਂ ਖਿੱਚਣ ਲਈ ਇਕ ਨਵੀਂ ਯੋਜਨਾ ਹਰਿਆਣਾ ਮੁੱਖ ਮੰਤਰੀ ਊਦਮਿਤਾ ਯੋਜਨਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ | ਇਸ ਲਈ ਪ੍ਰਵਾਰ ਪਹਿਚਾਣ ਪੱਤਰ ਦੇ ਡਾਟਾ ਦੇ ਆਧਾਰ 'ਤੇ ਮਹਿਲਾ ਅਤੇ ਉਸ ਦੇ ਪ੍ਰਵਾਰ ਦੇ ਮੈਂਬਰਾਂ ਦੀ ਸਾਲਾਨਾ ਆਮਦਨ 5 ਲੱਖ ਤੋਂ ਘੱਟ ਆਧਾਰ ਮੰਨ ਕੇ ਸਵੈ ਸਹਾਇਤਾ ਸਮੂਹ ਨੂੰ ਕਰਜ਼ਾ ਵਜੋਂ ਤਿੰਨ ਲੱਖ ਰੁਪਏ ਤਕ ਦੀ ਵਿੱਤੀ ਸਹਾਇਤਾ ਦਿਤੀ ਜਾਵੇਗੀ | ਇਸ ਯੋਜਨਾ ਤਹਿਤ ਹਰਿਆਣਾ ਮਹਿਲਾ ਵਿਕਾਸ ਨਿਗਮ ਵਲੋਂ ਤਿੰਨ ਸਾਲ ਤਕ ਵਿਆਜ ਵਿਚ 7 ਫ਼ੀ ਸਦੀ ਤਕ ਦੀ ਛੋਟ ਦਿਤੀ ਜਾਵੇਗੀ |
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕੰਮਕਾਜੀ ਮਹਿਲਾਵਾਂ ਨੂੰ ਵੀ ਮਨੋਹਰ ਸੌਗਾਤ ਦਿੰਦੇ ਹੋਏ ਸਸਤੀ ਰਿਹਾਇਸ਼ੀ ਸਹੂਲਤਾਂ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਅਤੇ ਇਸ ਲਈ ਪੰਚਕੂਲਾ ਗੁਰੂਗ੍ਰਾਮ ਤੇ ਫ਼ਰੀਦਾਬਾਦ ਵਿਚ ਕੰਮਕਾਜੀ ਮਹਿਲਾ ਹਾਸਟਲ ਸਥਾਪਤ ਕੀਤੇ ਜਾਣਗੇ | ਇਸ ਤੋਂ ਇਲਾਵਾ, ਸਾਲ 2022-23 ਦੌਰਾਨ ਸਹਿਭਾਗਤਾ ਰਾਹੀਂ ਤਿੰਨ ਮਹਿਲਾ ਆਸ਼ਰਮ ਸਥਾਪਤ ਕਰਨ ਦੀ ਸੰਭਾਵਨਾਵਾਂ ਤਲਾਸ਼ਨ ਦਾ ਐਲਾਨ ਵੀ ਮੁੱਖ ਮੰਤਰੀ ਨੇ ਕੀਤਾ |
ਮਹਿਲਾ ਸਿਖਿਆ ਮੁੱਖ ਮੰਤਰੀ ਦੀ ਸਰਵੋਚ ਪ੍ਰਾਥਮਿਕਤਾਵਾਂ ਵਿਚੋਂ ਇਕ ਹੈ | ਇਸੀ ਕੜੀ ਵਿਚ 20 ਕਿਲੋਮੀਟਰ ਦੇ ਘੇਰੇ ਵਿਚ ਕੋਈ ਨਾ ਕੋਈ ਮਹਿਲਾ ਕਾਲਜ ਖੋਲ੍ਹਣ ਦੀ ਪ੍ਰਕਿ੍ਆ ਪਹਿਲਾਂ ਹੀ ਜਾਰੀ ਹੈ | ਅਪਣੇ ਬਜਟ ਭਾਸ਼ਣ ਵਿਚ ਮੁੱਖ ਮੰਤਰੀ ਨੇ ਭਿਵਾਨੀ ਜ਼ਿਲ੍ਹੇ ਦੇ ਕੁੰਡਲ ਅਤੇ ਛਪਾਰ ਤੇ ਸੋਨੀਪਤ ਜ਼ਿਲ੍ਹੇ ਦੇ ਗਨੌਰ ਵਿਚ ਤਿੰਨ ਨਵੇਂ ਮਹਿਲਾ ਕਾਲਜ ਖੋਲ੍ਹਣ ਦਾ ਐਲਾਨ ਕੀਤਾ | ਸਵੈ ਸਹਾਇਤਾ ਸਮੂਹ ਮਹਿਲਾ ਮਜ਼ਬੂਤੀਕਰਨ ਦੀ ਦਿਸ਼ਾ ਵਿਚ ਇਕ ਬਹੁਤ ਹੀ ਮਹੱਤਵਪੂਰਨ ਕਦਮ ਰਿਹਾ ਹੈ | ਇਸ ਦੇ ਮਹੱਤਵ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਸਾਲ 2022-23 ਦੌਰਾਨ 10,000 ਸਵੈ ਸਹਾਇਤਾ ਸਮੂਹ ਸਥਾਪਤ ਕਰਨ ਦਾ ਟੀਚਾ ਰਖਿਆ ਹੈ | ਇਸ ਤੋਂ ਇਲਾਵਾ, ਜਿਨ੍ਹਾਂ ਮਹਿਲਾ ਪਰਵਾਰਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ, ਉਨ੍ਹਾਂ ਨੂੰ ਕੇਂਦਰ ਤੇ ਰਾਜ ਸਰਕਾਰ ਤੋਂ ਸਹਾਇਤਾ ਦਿਤੀ ਜਾਵੇਗੀ | ਇਸ ਲਾਲ ਰਾਜ ਦੇ ਲਗਭਗ 50,000 ਮਹਿਲਾ ਪਰਵਾਰਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ |
ਮੁੱਖ ਮੰਤਰੀ ਨੇ ਅਪਣੇ ਭਾਸ਼ਣ ਵਿਚ ਸਦਨ ਨੂੰ ਅਪੀਲ ਕੀਤੀ ਕਿ ਪੰਚਾਇਤੀ ਰਾਜ ਸੰਸਥਾਨਾਂ ਵਿਚ 50 ਫ਼ੀ ਸਦੀ ਪ੍ਰਤੀਨਿਧੀਤਵ ਮਹਿਲਾਵਾਂ ਲਈ ਵਧਾਉਣ ਲਈ ਸਰਵਸੰਮਤੀ ਨਾਲ ਪ੍ਰਸਤਾਵ ਪੇ੍ਰਰਤ ਕੀਤਾ ਜਾਵੇ |
ਐਸਏਐਸ-ਨਰਿੰਦਰ-8-4