
ਪੁਲਿਸ ਨੇ ਪ੍ਰਵਾਸੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ
ਹੁਸ਼ਿਆਰਪੁਰ: ਹੋਲੀ ਮੌਕੇ ਨਸ਼ੇ ਵਿਚ ਟੱਲੀ ਪ੍ਰਵਾਸੀਆਂ ਵਲੋਂ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਇਹਨਾਂ ਪ੍ਰਵਾਸੀਆਂ ਨੇ ਦੋ ਪੰਜਾਬੀ ਨੌਜਵਾਨਾਂ ਨੇ ਰਾਡ ਨਾਲ ਹਮਲਾ ਕੀਤਾ। ਇਸ ਦੌਰਾਨ ਇਕ ਨੌਜਵਾਨ ਦੀ ਬਾਂਹ ਵੀ ਟੁੱਟ ਗਈ। ਦਰਅਸਲ ਬੀਤੀ ਸ਼ਾਮ ਕਰੀਬ 4 ਵਜੇ ਹੁਸ਼ਿਆਰਪੁਰ ਦੇ ਮੁਹੱਲਾ ਕੀਰਤੀ ਨਗਰ ਵਿਚ ਅਹਾਤੇ ਦੇ ਬਾਹਰ ਕੁਝ ਪ੍ਰਵਾਸੀ ਸ਼ਰਾਬ ਪੀ ਕੇ ਨੱਚ ਰਹੇ ਸਨ।
ਇਹ ਵੀ ਪੜ੍ਹੋ: ਮਾਤਮ ’ਚ ਬਦਲੀਆਂ ਖੁਸ਼ੀਆਂ! ਧੀ-ਪੁੱਤ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਪਿਤਾ ਦੀ ਮੌਤ
ਉਹਨਾਂ ਨੇ ਸੜਕ ਵਿਚੋਂ ਲੰਘ ਰਹੇ ਮੋਟਰਸਾਈਕਲ ਸਵਾਰ 2 ਪੰਜਾਬੀ ਨੌਜਵਾਨਾਂ 'ਤੇ ਪਹਿਲਾਂ ਧੱਕੇ ਨਾਲ ਰੰਗ ਪਾਇਆ ਅਤੇ ਜਦੋਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪ੍ਰਵਾਸੀਆਂ ਨੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਮਿਸਰ ਵਿਚ ਰੇਲ ਹਾਦਸੇ ਦੌਰਾਨ 2 ਦੀ ਮੌਤ, ਪਟਰੀ ਤੋਂ ਉਤਰਿਆ ਇੰਜਣ ਅਤੇ ਪਹਿਲਾ ਡੱਬਾ
ਜ਼ਖ਼ਮੀ ਨੌਜਵਾਨ ਰਮਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਰੀਬ 4 ਵਜੇ ਮੁਹੱਲਾ ਕੀਰਤੀ ਨਗਰ ਤੋਂ ਕੰਮ ਕਰਕੇ ਆਪਣੇ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਰੇਲਵੇ ਫਾਟਕ ਨੇੜੇ ਸਥਿਤ ਅਹਾਤੇ ਦੇ ਬਾਹਰ ਕੁਝ ਸ਼ਰਾਬੀਆਂ ਨੇ ਉਹਨਾਂ 'ਤੇ ਰੰਗ ਸੁੱਟ ਦਿੱਤਾ। ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਪ੍ਰਵਾਸੀਆਂ ਨੇ ਮਿਲ ਕੇ ਉਹਨਾਂ ’ਤੇ ਰਾਡਾਂ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ: ਤਾਮਿਲਨਾਡੂ ’ਚ ਭਾਜਪਾ ਨੂੰ ਝਟਕਾ, 13 ਆਗੂ ਪਾਰਟੀ ਛੱਡ AIADMK ਵਿਚ ਹੋਏ ਸ਼ਾਮਲ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਰਹੀਰਾਂ ਪੁਲਿਸ ਚੌਕੀ ਦੇ ਅਧਿਕਾਰੀ ਵੀ ਪਹੁੰਚ ਗਏ। ਜਾਣਕਾਰੀ ਅਨੁਸਾਰ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।