
Gurdaspur News : ਘਰ ਦੇ ਵਿਹੜੇ ਵਿਚ ਬੈਠ ਵੇਖ ਰਹੀ ਸੀ ਵੀਡੀਓ
A mobile phone exploded in the hand of a 3-year-old girl in Gurdaspur news in punjabi : ਗੁਰਦਾਸਪੁਰ ਦੇ ਪਿੰਡ ਹਰਦੋਬਠਵਾਲਾ ਵਿਚ ਮੋਬਾਈਲ ਫ਼ੋਨ ਨਾਲ ਖੇਡ ਰਹੀ ਤਿੰਨ ਸਾਲਾ ਬੱਚੀ ਉਸ ਸਮੇਂ ਜ਼ਖ਼ਮੀ ਹੋ ਗਈ ਜਦੋਂ ਮੋਬਾਈਲ ਫ਼ੋਨ ਦਾ ਅਚਾਨਕ ਫਟ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Health News: ਸਾਵਧਾਨ! ਜੇਕਰ ਤੁਸੀਂ ਰੋਜ਼ਾਨਾ ਇਸ ਤੋਂ ਜ਼ਿਆਦਾ ਕੱਪ ਕੌਫੀ ਪੀਂਦੇ ਤਾਂ ਤੁਸੀਂ ਆਪ ਬੀਮਾਰੀਆਂ ਨੂੰ ਦੇ ਰਹੇ ਸੱਦਾ
ਮਨਜੀਤ ਸਿੰਘ ਵਾਸੀ ਹਰਦੋਬਠਵਾਲਾ ਨੇ ਦੱਸਿਆ ਕਿ ਉਸ ਦੀ ਤਿੰਨ ਸਾਲਾ ਬੇਟੀ ਦਿਵਿਆ ਘਰ ਦੇ ਵਿਹੜੇ ਵਿੱਚ ਮੋਬਾਈਲ ਫੋਨ ’ਤੇ ਵੀਡੀਓ ਦੇਖ ਰਹੀ ਸੀ। ਇਸ ਦੌਰਾਨ ਅਚਾਨਕ ਮੋਬਾਇਲ ਫੋਨ 'ਚ ਧਮਾਕਾ ਹੋ ਗਿਆ। ਇਸ ਕਾਰਨ ਬੱਚੀ ਦੇ ਪੱਟ ਸੜ ਗਏ ਅਤੇ ਮੰਜੇ 'ਤੇ ਵਿਛੀ ਚਾਦਰ ਵੀ ਧਮਾਕੇ ਕਾਰਨ ਸੜ ਗਈ। ਉਹ ਤੁਰੰਤ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Uttar Pradesh: ਹੋਸਟਲ ਵਿਚ ਵਰਤ ਵਾਲਾ ਖਾਣਾ ਖਾਣ ਤੋਂ ਬਾਅਦ 76 ਵਿਦਿਆਰਥੀ ਹੋਏ ਬਿਮਾਰ
ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਤਾਇਨਾਤ ਡਾ.ਰਾਜਨ ਨੇ ਦੱਸਿਆ ਕਿ ਮੋਬਾਈਲ ਫ਼ੋਨ ਫਟਣ ਕਾਰਨ ਲੜਕੀ ਦੇ ਪੱਟਾਂ ਦਾ 15 ਫ਼ੀਸਦੀ ਹਿੱਸਾ ਝੁਲਸ ਗਿਆ ਹੈ | ਉਨ੍ਹਾਂ ਦੱਸਿਆ ਕਿ ਲੜਕੀ ਦਾ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ, ਲੜਕੀ ਖਤਰੇ ਤੋਂ ਬਾਹਰ ਹੈ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from A mobile phone exploded in the hand of a 3-year-old girl in Gurdaspur news in punjabi stay tuned to Rozana Spokesman)