Moga News : ਕਾਰ ਅਤੇ ਟਿੱਪਰ ਵਿਚਕਾਰ ਭਿਆਨਕ ਟੱਕਰ, ਕਾਰ ਚਾਲਕ ਦੀ ਮੌਤ

By : BALJINDERK

Published : Mar 9, 2025, 1:55 pm IST
Updated : Mar 9, 2025, 1:55 pm IST
SHARE ARTICLE
ਮ੍ਰਿਤਕ ਰਜਿੰਦਰ ਸਿੰਘ ਦੀ ਫ਼ਾਈਲ ਫੋਟੋ
ਮ੍ਰਿਤਕ ਰਜਿੰਦਰ ਸਿੰਘ ਦੀ ਫ਼ਾਈਲ ਫੋਟੋ

Moga News : ਮੋਗਾ ਫਿਰੋਜ਼ਪੁਰ ਰੋਡ 'ਤੇ ਵਾਪਰਿਆ ਹਾਦਸਾ 

Moga News in Punjabi : ਅੱਜ ਮੋਗਾ ਫਿਰੋਜ਼ਪੁਰ ਰੋਡ 'ਤੇ ਇੱਕ ਕਾਰ ਅਤੇ ਟਿੱਪਰ ਵਿਚਕਾਰ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ’ਚ ਸਵਿਫ਼ਟ ਕਾਰ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਰਜਿੰਦਰ ਸਿੰਘ ਹੈ ਅਤੇ ਉਸਦੀ ਉਮਰ ਲਗਭਗ 38, 39 ਸਾਲ ਹੈ। ਰਜਿੰਦਰ ਸਿੰਘ ਫਰੀਦਕੋਟ ਵੱਲ ਜਾ ਰਿਹਾ ਸੀ ਜਦੋਂ ਰਸਤੇ ਵਿੱਚ ਇਹ ਹਾਦਸਾ ਵਾਪਰਿਆ। ਇਸ ਮੌਕੇ ਚਸ਼ਮਦੀਦ ਦੀਪ ਸਿੰਘ ਨੇ ਦੱਸਿਆ ਕਿ ਸਵਿਫ਼ਟ ਕਾਰ ਜੋ ਮੋਗਾ ਤੋਂ ਫਿਰੋਜ਼ਪੁਰ ਵਾਲੇ ਪਾਸੇ ਜਾ ਰਹੀ ਸੀ, ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਅਚਾਨਕ ਇੱਕ ਫੁੱਟਪਾਥ ਨਾਲ ਟਕਰਾ ਗਈ ਅਤੇ ਟੱਕਰ ਮਾਰਨ ਤੋਂ ਬਾਅਦ, ਇਹ ਕਈ ਵਾਰ ਮੁੜ ਗਈ ਅਤੇ ਫਿਰੋਜ਼ਪੁਰ ਸੜਕ ਤੋਂ ਦੂਜੇ ਪਾਸੇ ਆ ਰਹੇ ਟਿੱਪਰ ਨਾਲ ਟਕਰਾ ਗਈ ਅਤੇ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।

1

ਮ੍ਰਿਤਕ ਦੇ ਭਰਾ ਸੈਮ ਨੇ ਦੱਸਿਆ ਕਿ ਉਸਨੂੰ ਵੀ ਆਮ ਲੋਕਾਂ ਤੋਂ ਪਤਾ ਲੱਗਾ ਕਿ ਮੇਰੇ ਭਰਾ ਰਜਿੰਦਰ ਸਿੰਘ ਦੀ ਕਾਰ ਪਲਟ ਗਈ ਅਤੇ ਸੜਕ ਦੇ ਦੂਜੇ ਪਾਸੇ ਆ ਗਈ ਅਤੇ ਇੱਕ ਟਿੱਪਰ ਨਾਲ ਟਕਰਾ ਗਈ। ਮੇਰਾ ਭਰਾ ਫ਼ਰੀਦਕੋਟ ਜਾ ਰਿਹਾ ਸੀ। ਮੈਨੂੰ ਵੀ ਇੱਥੇ ਆਉਣ ਤੋਂ ਬਾਅਦ ਪਤਾ ਲੱਗਾ।

1

ਉਸੇ ਐਸਐਸਐਫ ਕਰਮਚਾਰੀ ਸੰਦੀਪ ਨੇ ਦੱਸਿਆ ਕਿ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ, ਕਾਰ ਸਵਾਰ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਅਸੀਂ ਕਾਰ ਸਾਈਡ 'ਤੇ ਖੜ੍ਹੀ ਕਰ ਦਿੱਤੀ ਹੈ ਅਤੇ ਬਾਕੀ ਕਾਰਵਾਈ ਪੁਲਿਸ ਕਰ ਰਹੀ ਹੈ। ਟਿੱਪਰ ਕੰਪਨੀ ਦੇ ਮੈਨੇਜਰ ਨੇ ਕਿਹਾ ਕਿ ਇਹ ਸਾਡੀ ਗ਼ਲਤੀ ਨਹੀਂ ਸੀ, ਕਾਰ ਦੂਜੇ ਪਾਸਿਓਂ ਪਲਟਦੀ ਹੋਈ ਆਈ ਅਤੇ ਟਿੱਪਰ ਨਾਲ ਟਕਰਾ ਗਈ।

(For more news apart from Terrible collision between car and tipper on Moga Ferozepur Road, car driver dies News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement