Chandigarh Police News: ਤਨਖ਼ਾਹ ਘਪਲੇ ’ਚ ਲਟਕੀਆਂ 200 ਪੁਲਿਸ ਮੁਲਾਜ਼ਮਾਂ ਦੀਆਂ ਤਰੱਕੀਆਂ 

By : BALJINDERK

Published : Apr 9, 2024, 12:17 pm IST
Updated : Apr 9, 2024, 12:30 pm IST
SHARE ARTICLE
Chandigarh Police
Chandigarh Police

Chandigarh Police News: ਖ਼ਾਤੇ ’ਚ ਪੈਸੇ ਆਏ ਤੇ ਅਗਲੇ ਮਹੀਨੇ ਕੱਟ ਲਏ, ਇੱਕ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਕ੍ਰਾਈਮ ਬ੍ਰਾਂਚ

Chandigarh Police News:ਚੰਡੀਗੜ੍ਹ ਪੁਲਿਸ ਕਰੋੜਾਂ ਰੁਪਏ ਦੇ ਤਨਖ਼ਾਹ ਘਪਲੇ ’ਚ ਇੱਕ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਤਨਖ਼ਾਹ ਘਪਲੇ ਕਾਰਨ ਕਰੀਬ 200 ਪੁਲਿਸ ਮੁਲਾਜ਼ਮਾਂ ਦੀਆਂ ਤਰੱਕੀਆਂ ਰੁਕੀਆਂ ਹੋਈਆਂ ਹਨ।  ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਇਸ ’ਚ ਕੋਈ ਰੋਲ ਨਹੀਂ ਸੀ, ਉਹ ਕਾਂਸਟੇਬਲ ਤੋਂ ਲੈ ਕੇ ਏ. ਐੱਸ. ਆਈ. ਤੱਕ ਆਪਣੀ ਤਰੱਕੀ ਲਈ ਉੱਚ ਅਧਿਕਾਰੀਆਂ ਦੇ ਗੇੜੇ ਕੱਟ ਰਹੇ ਹਨ।

ਇਹ ਵੀ ਪੜੋ:Bank Closed News: ਇਨ੍ਹਾਂ 8 ਸੂਬਿਆਂ ’ਚ ਇਸ ਹਫਤੇ ਸਿਰਫ 3 ਦਿਨ ਹੀ ਖੁੱਲ੍ਹੇ ਰਹਿਣਗੇ ਬੈਂਕ 

ਹੈੱਡਕੁਆਰਟਰ ’ਚ ਤਨਖ਼ਾਹ ਸ਼ਾਖ਼ਾ ’ਚ ਤਾਇਨਾਤ ਜਵਾਨਾਂ ਨੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਵਾਧੂ ਪੈਸੇ ਟ੍ਰਾਂਸਫਰ ਕਰ ਦਿਤੇ ਸਨ। ਅਗਲੇ ਮਹੀਨੇ ਭੇੇਜੇ ਗਏ ਵਾਧੂ ਪੈਸੇ ਕੱਟ ਲਏ ਗਏ ਸਨ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੀ ਕਸੂਰ ਹੈ, ਉਨ੍ਹਾਂ ਨੂੰ ਤਾਂ ਇਹ ਪਤਾ ਵੀ ਨਹੀਂ ਕਿ ਜ਼ਿਆਦਾ ਪੈਸੇ ਕਿਉ ਭੇਜੇ। ਪੁਲਿਸ ਮੁਲਾਜ਼ਮ 2021 ਤੋਂ ਤਰੱਕੀ ਦੀ ਉਡੀਕ ਕਰ ਰਹੇ ਹਨ।

ਨਵੇਂ ਡੀ.ਜੀ.ਪੀ. ਸੁਰਿੰਦਰ ਸਿੰਘ ਯਾਦਵ ਦੇ ਆਉਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ’ਚ ਤਰੱਕੀ ਦੀ ਆਸ ਬੱਝ ਗਈ ਹੈ। ਤਨਖ਼ਾਹ ਘਪਲੇ ਕਾਰਨ ਤਰੱਕੀ ਨਾ ਮਿਲਣ ਵਾਲੇ ਨੌਜਵਾਨ ਨੇ ਡੀ.ਜੀ.ਪੀ. ਨੂੰ ਕਿਹਾ ਕਿ ਤਨਖ਼ਾਹ ਘਪਲੇ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ, ਉਹ ਤਾਂ ਫੀਲਡ ’ਚ ਨੌਕਰੀ ਕਰਦੇ ਹਨ । ਮਾਮਲੇ ’ਚ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ’ਤੇ ਚਾਰਜਸ਼ੀਟ ਪੇਸ਼ ਹੋਣ ਦੇ ਬਾਵਜੂਦ ਉਨ੍ਹਾਂ ਦੀ ਤਰੱਕੀ ’ਤੇ ਰੋਕ ਲਾਈ ਹੋਈ ਹੈ। ਡੀ.ਜੀ.ਪੀ. ਨੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਤਰੱਕੀ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦਾ ਸਟੇਟਸ ਮੰਗਿਆ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ  ਦੇ ਜੂਨੀਅਰ ਪੁਲਿਸ ਮੁਲਾਜ਼ਮਾਂ ਦੀ ਤਰੱਕੀ ਹੋ ਚੁੱਕੀ ਹੈ। ਹੁਣ ਆਖਰੀ ਉਮੀਦ ਡੀਜੀਪੀ ਤੋਂ ਹੀ ਹੈ। 

ਇਹ ਵੀ ਪੜੋ:Punjab News : ਬਾਜਵਾ ਨੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ’ਚ ਅਸਫ਼ਲ ਰਹਿਣ ਲਈ ਭਗਵੰਤ ਮਾਨ ਦੀ ਕੀਤੀ ਆਲੋਚਨਾ

ਤਿੰਨ ਸਾਲਾਂ ’ਚ 1.1 ਕਰੋੜ ਰੁਪਏ ਦਾ ਕੀਤਾ ਸੀ ਘਪਲਾ 
ਸਾਲ 2013 ’ਚ ਪੁਲਿਸ ਵਿਭਾਗ ਦੇ ਤਨਖ਼ਾਹ ਵਿਭਾਗ ’ਚ ਬਲਵਿੰਦਰ ਇੰਚਾਰਜ ਵਜੋਂ ਤਾਇਨਾਤ ਸੀ। ਹੋਮਗਾਰਡ ਸੁਰਜੀਤ ਸਿੰਘ ਉਸ ਦਾ ਸਹਾਇਕ ਸੀ। 2019 ’ਚ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਵਾਧੂ ਪੈਸੇ ਪਾ ਕੇ ਘਪਲਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਦਸੰਬਰ 2019 ਵਿਚ ਪੁਲਿਸ ਨੇ ਮਾਮਲੇ ਦੀ ਅੰਦਰੂਨੀ ਜਾਂਚ ਸ਼ੁਰੂ ਕੀਤੀ ਅਤੇ ਕੈਗ ਤੋਂ ਮਮਲੇ ਦੇ ਆਡਿਟ ਦੀ ਮੰਗ ਕੀਤੀ। 
ਜਾਂਚ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਸਾਢੇ ਤਿੰਨ ਸਾਲਾਂ ’ਚ  1.1 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਇਸ ਤੋਂ ਬਾਅਦ ਮਾਮਲੇ ’ਚ ਐਸ ਆਈ ਟੀ ਦਾ ਗਠਨ ਕੀਤਾ ਗਿਆ ਸੀ। ਫਰਵਰੀ 2020 ’ਚ ਸੈਕਟਰ -3 ਥਾਣੇ ਵਿੱਚ ਕਰੋੜਾ ਰੁਪਏ ਦੇ ਘਪਲੇ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉੱਚ ਅਧਿਾਰੀਆਂ ਨੇ ਮਾਮਲੇ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਸੀ। ਜਾਂਚ ’ਚ ਸਾਹਮਣੇ ਆਇਆ ਹੈ ਕਿ 200 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਵਾਧੂ ਤਨਖ਼ਾਹ ਜਮ੍ਹਾਂ ਕਰਵਾ ਕੇ ਘਪਲਾ ਕੀਤਾ ਗਿਆ ਸੀ।

ਇਹ ਵੀ ਪੜੋ:Haryana News : ਤੇਜ਼ ਰਫਤਾਰ ਔਡੀ ਸਵਾਰ ਨੇ ਸੈਰ ਕਰਨ ਆਏ ਪਰਿਵਾਰ ਨੂੰ ਕੁਚਲਿਆ

ਇਨ੍ਹਾਂ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ 
ਕ੍ਰਾਇਮ ਬ੍ਰਾਂਚ ਨੇ ਬ੍ਰਾਂਚ ਦੇ ਜੂਨੀਅਰ ਸਹਾਇਕ ਬਲਵਿੰਦਰ ਸਿੰਘ, ਹੋਮਗਾਰਡ ਜਵਾਨ ਸੁਰਜੀਤ ਸਿੰਘ, ਹੈੱਡ ਕਾਂਸਟੇਬਲ ਵੇਦ ਪ੍ਰਕਾਸ਼, ਹੈੱਡ ਕਾਂਸਟੇਬਲ ਨਰੇਸ਼ ਕੁਮਾਰ, ਕਾਂਸਟੇਬਲ ਰਾਜਬੀਰ, ਏ.ਐਸ.ਆਈ ਵਿਨੋਦ ਕੁਮਾਰ ਅਤੇ ਹੈੱਡ ਕਾਂਸਟੇਬਲ ਵਰਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਪ੍ਰੈਲ ਵਿਚ ਏ.ਐਸ.ਆਈ ਵਿਨੋਦ ਕੁਮਾਰ ਅਤੇ ਕਾਂਸਟੇਬਲ ਰਾਜਬੀਰ ਸਿਘ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਸੀਨੀਅਰ ਕਾਂਸਟੇਬਲ ਦੀ  ਪਛਾਣ ਪਟਿਆਲਾ ਦੇ ਨਾਭਾ ਨਿਵਾਸੀ ਜਸਬੀਰ ਸਿਘ ਵਜੋਂ ਹੋਈ ਹੈ। ਮੁਲਜ਼ਮ ਨੇ 2019 ’ਚ ਵੀ ਆਰ ਐਸ ਲੈ ਲਈ ਸੀ। 

ਇਹ ਵੀ ਪੜੋ:Lok Sabha elections 2024: ਭਾਜਪਾ ਦੀ ਜਿੱਤ ’ਚ ਪੰਜਾਬ ਦੇ ਲੋਕ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ: ਪ੍ਰਨੀਤ ਕੌਰ

ਇਸ ਤਰ੍ਹਾਂ ਕਰਦੇ ਸੀ ਘਪਲਾ : ਮੁਲਾਜ਼ਮਾਂ ਦੇ ਖਾਤਿਆਂ ’ਚ ਵੱਧ ਤਨਖ਼ਾਹ ਜਮ੍ਹਾਂ ਕਰਵਾਉਣ ਤੋਂ ਬਾਅਦ ਮੁਲਜ਼ਮ ਉਨ੍ਹਾਂ ਕੋਲੋਂ ਬਾਕੀ ਦੀ ਰਕਮ ਆਪਣੇ  ਖਾਤਿਆਂ ਵਿੱਚ ਜਮ੍ਹਾਂ ਕਰਵਾ ਲੈਂਦੇ ਸੀ।  ਸਤੰਬਰ 2021 ਵਿੱਚ ਹੋਮਗਾਰਡ ਸੁਰਜੀਤ ਸਿੰਘ ਅਤੇ ਤਨਖ਼ਾਹ ਵਿਭਾਗ ਦੇ ਤਤਕਾਲੀ ਇੰਚਾਰਜ ਜੂਨੀਅਰ ਸਹਾਇਕ ਬਲਵਿੰਦਰ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੌਲਦਾਰ ਨਰੇਸ਼ ਕੁਮਾਰ ਤੇ ਵੇਦ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕੀਤਾ ਸੀ।   

ਇਹ ਵੀ ਪੜੋ:Punjab News : ਪਟਿਆਲਾ ਵਾਸੀਆਂ ਲਈ ਜ਼ਰੂਰੀ ਖ਼ਬਰ,ਅਸਲਾ ਜਮ੍ਹਾ ਕਰਵਾਉਣ ਦੀ ਤਾਰੀਖ਼ 15 ਅਪ੍ਰੈਲ ਤੱਕ ਵਧਾਈ  

 (For more news apart from Promotions of 200 policemen caught in salary scam News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement