Bank Closed News: ਇਨ੍ਹਾਂ 8 ਸੂਬਿਆਂ ’ਚ ਇਸ ਹਫਤੇ ਸਿਰਫ 3 ਦਿਨ ਹੀ ਖੁੱਲ੍ਹੇ ਰਹਿਣਗੇ ਬੈਂਕ 

By : BALJINDERK

Published : Apr 7, 2024, 7:48 pm IST
Updated : Apr 7, 2024, 7:48 pm IST
SHARE ARTICLE
Banks closed
Banks closed

Bank Closed News: ਹਫਤੇ ਦੇ ਦੂਜੇ ਦਿਨ 8 ਅਪ੍ਰੈਲ 2024 ਮੰਗਲਵਾਰ ਤੋਂ ਬੈਂਕਾਂ ਦੀ ਛੁੱਟੀਆਂ ਦਾ ਸਿਲਸਿਲਾ ਜਾਰੀ

Bank Closed News:ਵਿੱਤੀ ਸਾਲ 2024-25 ਸ਼ੁਰੂ ਹੋ ਚੁੱਕਾ ਹੈ ਤੇ ਬੈਂਕਿੰਗ ਜਗਤ ਲਈ ਇਸ ਦੀ ਸ਼ੁਰੂਆਤ ਪਹਿਲੇ ਮਹੀਨੇ ਛੁੱਟੀਆਂ ਦੀ ਭਰਮਾਰ ਨਾਲ ਹੋਈ ਹੈ। ਨਵੇਂ ਵਿੱਤੀ ਸਾਲ ਦਾ ਪਹਿਲਾ ਮਹੀਨਾ ਯਾਨੀ ਅਪ੍ਰੈਲ 2024 ਬੈਂਕਾਂ ਲਈ ਦੋ ਚਾਰ ਨਹੀਂ ਸਗੋਂ ਪੂਰੀਆਂ 14 ਛੁੱਟੀਆਂ ਵਾਲਾ ਹੈ। ਇਸ ਦਾ ਅਸਰ ਇਸ ਹਫਤੇ ਵੀ ਬੈਂਕਾਂ ‘ਤੇ ਹੋਣ ਵਾਲਾ ਹੈ। ਆਰਬੀਆਈ ਵੱਲੋਂ ਜਾਰੀ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਮੁਤਾਬਕ ਇਸ ਹਫਤੇ ਬੈਂਕਾਂ ਲਈ ਛੁੱਟੀਆਂ ਨਾਲ ਭਰਿਆ ਪਿਆ ਹੈ। ਕਈ ਸੂਬਿਆਂ ਵਿਚ ਤਾਂ ਇਸ ਹਫਤੇ ਸੂਬੇ ਵਿਚ ਸਿਰਫ 3 ਦਿਨ ਲਈ ਹੀ ਬੈਂਕ ਖੁੱਲ੍ਹਣਗੇ। ਹਫਤੇ ਦੇ ਜ਼ਿਆਦਾਤਰ ਦਿਨ ਬੈਂਕ ਬੰਦ ਰਹਿਣ ਨਾਲ ਆਮ ਗਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਾ ਸਕਦਾ ਹੈ।

ਇਹ ਵੀ ਪੜੋ:Haryana News : ਤੇਜ਼ ਰਫਤਾਰ ਔਡੀ ਸਵਾਰ ਨੇ ਸੈਰ ਕਰਨ ਆਏ ਪਰਿਵਾਰ ਨੂੰ ਕੁਚਲਿਆ

ਹਫਤੇ ਦੇ ਦੂਜੇ ਦਿਨ 8 ਅਪ੍ਰੈਲ 2024 ਮੰਗਲਵਾਰ ਤੋਂ ਬੈਂਕਾਂ ਦੀ ਛੁੱਟੀਆਂ ਦਾ ਸਿਲਸਿਲਾ ਜਾਰੀ ਹੈ। ਬੈਂਕਾਂ ਵਿਚ ਗੁੜੀ ਪਾੜਵਾ, ਉਗਾਡੀ, ਤੇਲੁਗੂ ਨਵ ਸਾਲ, ਸਜੀਬੂ ਨੋਗਮਪਾਨਬਾ ਅਤੇ ਪਹਿਲੇ ਨਵਰਾਤਰੇ ਛੁੱਟੀ ਰਹਿਣ ਵਾਲੀ ਹੈ। ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਵੱਖ-ਵੱਖ ਤਿਓਹਾਰ ਕਾਰਨ ਬੈਂਕ ਬੰਦ ਰਹਿਣਗੇ। ਜਿਹੜੇ ਸੂਬਿਆਂ ਵਿਚ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ, ਉਨ੍ਹਾਂ ਵਿਚ ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਣੀਪੁਰ, ਗੋਆ ਤੇ ਜੰਮੂ-ਕਸ਼ਮੀਰ ਸ਼ਾਮਲ ਹੈ।

ਇਹ ਵੀ ਪੜੋ:Lok Sabha elections 2024: ਭਾਜਪਾ ਦੀ ਜਿੱਤ ’ਚ ਪੰਜਾਬ ਦੇ ਲੋਕ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ: ਪ੍ਰਨੀਤ ਕੌਰ 

ਹਫਤੇ ਦੇ ਤੀਜੇ ਦਿਨ 10 ਅਪ੍ਰੈਲ ਨੂੰ ਰਮਜਾਨ ਦੇ ਮੌਕੇ ਕੇਰਲ ਵਿਚ ਬੈਂਕ ਬੰਦ ਰਹਿਣਗੇ। 11 ਅਪ੍ਰੈਲ ਵੀਰਵਾਰ ਨੂੰ ਲਗਭਗ ਪੂਰੇ ਦੇਸ਼ ਵਿਚ ਬੈਂਕਾਂ ਦੀ ਛੁੱਟੀ ਰਹੇਗੀ। ਇਸ ਦਿਨ ਸਿਰਫ ਚੰਡੀਗੜ੍ਹ, ਸਿੱਕਮ, ਕੇਰਲ ਤੇ ਹਿਮਾਚਲ ਪ੍ਰਦੇਸ਼ ਵਿਚ ਬੈਂਕ ਕੰਮ ਕਰਨਗੇ। 13 ਅਪ੍ਰੈਲ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ। ਇਸ ਕਾਰਨ ਪੂਰੇ ਦੇਸ਼ ਵਿਚ ਬੈਂਕ ਬੰਦ ਰਹਿਣਗੇ। 14 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੋਵੇਗੀ। ਇਸੇ ਤਰ੍ਹਾਂ ਹਫਤੇ ਦੌਰਾਨ ਘੱਟੋ-ਘੱਟ 8 ਸੂਬਿਆਂ ਵਿਚ ਬੈਂਕ ਸਿਰਫ 3 ਦਿਨ ਕੰਮ ਕਰਨ ਵਾਲੇ ਹਨ ਤੇ 4 ਦਿਨ ਬੰਦ ਰਹਿਣ ਵਾਲੇ ਹਨ। ਜਿਹੜੇ ਸੂਬਿਆਂ ਵਿਚ ਬੈਂਕ ਹਫਤੇ ਵਿਚ 4 ਦਿਨ ਬੰਦ ਹੋਣਗੇ ਉਹ ਹਨ ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਣੀਪੁਰ, ਗੋਆ ਤੇ ਜੰਮੂ-ਕਸ਼ਮੀਰ ਹਨ।

ਇਹ ਵੀ ਪੜੋ:Punjab News : ਪਟਿਆਲਾ ਵਾਸੀਆਂ ਲਈ ਜ਼ਰੂਰੀ ਖ਼ਬਰ,ਅਸਲਾ ਜਮ੍ਹਾ ਕਰਵਾਉਣ ਦੀ ਤਾਰੀਖ਼ 15 ਅਪ੍ਰੈਲ ਤੱਕ ਵਧਾਈ 

 (For more news apart from Banks will be open only 3 days this week in these 8 states News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement