Eye Donation: ਮਹਿਲਾ ਨੇ ਮਰਨ ਤੋਂ ਬਾਅਦ ਵੀ ਰੌਸ਼ਨ ਕੀਤੀਆਂ 2 ਜ਼ਿੰਦਗੀਆਂ; ਦਾਨ ਕੀਤੀਆਂ ਅੱਖਾਂ
Published : Apr 9, 2024, 10:51 am IST
Updated : Apr 9, 2024, 10:51 am IST
SHARE ARTICLE
File Image
File Image

ਖਰੜ ਰੋਟਰੀ ਕਲੱਬ ਜ਼ਰੀਏ ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ

Eye Donation: ਰੋਟਰੀ ਕਲੱਬ ਖਰੜ ਵਲੋਂ ਪਿਛਲੇ ਕਈ ਸਾਲਾਂ ਤੋਂ ਹਨੇਰੇ ਤੋਂ ਰੌਸ਼ਨੀ ਵੱਲ ਥੀਮ ਤਹਿਤ ਇਲਾਕੇ ਦੇ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਬਹੁਤ ਹੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਚੰਡੀਗੜ੍ਹ ਦੇ ਸੈਕਟਰ 15 ਏ ਦੀ ਵਸਨੀਕ ਭਗਵੰਤ ਕੌਰ (ਉਮਰ 84 ਸਾਲ) ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੀਆਂ ਅੱਖਾਂ ਰੋਟਰੀ ਕਲੱਬ ਰਾਹੀਂ ਦਾਨ ਕੀਤੀਆਂ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਹਰਪ੍ਰੀਤ ਸਿੰਘ ਰੇਖੀ ਨੇ ਦਸਿਆ ਕਿ ਬੀਤੇ ਦਿਨ ਰੋਟੇਰੀਅਨ ਦਿਲਰਾਜ ਸਿੰਘ ਨੇ ਰੋਟਰੀ ਕਲੱਬ ਨੂੰ ਫੋਨ ਕੀਤਾ ਕਿ ਮੇਰੀ ਮਾਸੀ ਦੀ ਮੌਤ ਹੋ ਗਈ ਹੈ ਅਤੇ ਅਸੀਂ ਉਸ ਦੀਆਂ ਅੱਖਾਂ ਦਾਨ ਕਰਨੀਆਂ ਹਨ। ਫਿਰ ਕਲੱਬ ਦੇ ਅੱਖਾਂ ਦੇ ਵਿਭਾਗ ਦੇ ਪੀਜੀਆਈ ਨਾਲ ਰਾਬਤਾ ਕਾਇਮ ਕਰਕੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਟੀਮ ਬੁਲਾਈ ਗਈ ਅਤੇ ਉਨ੍ਹਾਂ ਨੇ ਸੈਕਟਰ-16 ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਆ ਕੇ ਕਾਰਵਾਈ ਪੂਰੀ ਕੀਤੀ।

ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਰਣਜੀਤ ਸਿੰਘ ਰਾਏ ਨੇ ਕਿਹਾ ਕਿ ਭਗਵੰਤ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਉਹ ਦੋ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇਣਗੇ। ਰੋਟਰੀ ਕਲੱਬ ਦੇ ਸਕੱਤਰ ਵਿਨੈ ਰਾਜਪੂਤ ਨੇ ਦਸਿਆ ਕਿ ਰੋਟਰੀ ਕਲੱਬ ਹੁਣ ਤਕ 49 ਵਿਅਕਤੀਆਂ ਦੀਆਂ ਅੱਖਾਂ ਦਾਨ ਕਰ ਚੁੱਕਾ ਹੈ ਅਤੇ ਹੁਣ 98 ਲੋਕ ਇਸ ਦੁਨੀਆਂ ਨੂੰ ਦੇਖ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਤੁਹਾਡੇ ਆਲੇ-ਦੁਆਲੇ ਜਾਂ ਤੁਹਾਡੇ ਪਰਿਵਾਰ ਵਿਚ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਰੋਟਰੀ ਕਲੱਬ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਇਸ ਨੇਕ ਕਾਰਜ ਵਿਚ ਯੋਗਦਾਨ ਪਾ ਸਕਦੇ ਹੋ।

(For more Punjabi news apart from woman brightened up 2 lives even after death by Eye Donation, stay tuned to Rozana Spokesman)

 

Location: India, Punjab, S.A.S. Nagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement