Lok Sabha Elections: ਭਾਜਪਾ ਦੇ ਗੜ੍ਹ ’ਚੋਂ ਉੱਠੀ ਬਗਾਵਤ! ਚੋਣ ਮੈਦਾਨ ਵਿਚ ਆ ਸਕਦੇ ਨੇ ਕਵਿਤਾ ਖੰਨਾ
Published : Apr 2, 2024, 8:12 am IST
Updated : Apr 2, 2024, 8:51 am IST
SHARE ARTICLE
Revolt on first list of Punjab bjp candidates before Lok Sabha Elections
Revolt on first list of Punjab bjp candidates before Lok Sabha Elections

ਪੰਜਾਬ ਦੇ ਉਮੀਦਾਵਰਾਂ ਦੀ ਪਹਿਲੀ ਲਿਸਟ ਦਾ ਵਿਰੋਧ

Lok Sabha Elections: ਪੰਜਾਬ ਵਿਚ ਲੋਕ ਸਭਾ ਚੋਣਾਂ 2024 ਲਈ ਭਾਜਪਾ ਉਮੀਦਵਾਰਾਂ ਦੀ ਸੂਚੀ ਜਾਰੀ ਹੁੰਦੇ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਸ਼ਨਿਚਰਵਾਰ ਰਾਤ ਨੂੰ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਹਿਲਾ ਵਿਰੋਧ ਭਾਜਪਾ ਦਾ ਗੜ੍ਹ ਬਣ ਚੁੱਕੇ ਗੁਰਦਾਸਪੁਰ ਤੋਂ ਹੋਇਆ ਹੈ। ਜਿਥੋਂ ਵਿਨੋਦ ਖੰਨਾ ਲਗਭਗ 4 ਵਾਰ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਪਿਛਲੀਆਂ ਚੋਣਾਂ ਸੰਨੀ ਦਿਓਲ ਨੇ ਜਿੱਤੀਆਂ ਸਨ।

2019 'ਚ ਜਿੱਤ ਤੋਂ ਬਾਅਦ ਸੰਨੀ ਦਿਓਲ ਦੀ ਗੈਰ-ਹਾਜ਼ਰੀ 'ਤੇ ਨਾਰਾਜ਼ ਲੋਕਾਂ ਦੇ ਗੁੱਸੇ ਨੂੰ ਦੂਰ ਕਰਨ ਲਈ ਭਾਜਪਾ ਨੇ ਪੈਰਾਸ਼ੂਟ ਉਮੀਦਵਾਰ ਉਤਾਰਨ ਦੀ ਬਜਾਏ ਸਥਾਨਕ ਨੇਤਾ ਅਤੇ ਸਾਬਕਾ ਵਿਧਾਇਕ ਦਿਨੇਸ਼ ਬੱਬੂ ਨੂੰ ਟਿਕਟ ਦੇ ਦਿਤੀ ਹੈ। ਇਸ ਦੇ ਵਿਰੋਧ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਕਾਰੋਬਾਰੀ ਸਵਰਨ ਸਲਾਰੀਆ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ, ਜਦਕਿ ਸਾਬਕਾ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ।

ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਇਕ ਇੰਟਰਵਿਊ 'ਚ ਸਪੱਸ਼ਟ ਕੀਤਾ ਹੈ ਕਿ ਵਿਨੋਦ ਖੰਨਾ ਨੇ ਅਪਣੇ ਆਖਰੀ ਪਲਾਂ ਤਕ ਗੁਰਦਾਸਪੁਰ ਲਈ ਚਿੰਤਾ ਪ੍ਰਗਟਾਈ ਸੀ। ਉਹ ਖੁਦ ਵੀ ਪਿਛਲੇ 36 ਸਾਲਾਂ ਤੋਂ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਇਥੇ ਉਨ੍ਹਾਂ ਵਲੋਂ ਕਵਿਤਾ ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਹੈ, ਜੋ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੰਮ ਕਰ ਰਹੀ ਹੈ।

ਕਵਿਤਾ ਖੰਨਾ ਦਾ ਕਹਿਣਾ ਹੈ ਕਿ ਧਰਮ ਸਮਾਜ ਸੇਵਾ ਦਾ ਵੀ ਸੱਦਾ ਦਿੰਦਾ ਹੈ, ਪਰ ਇਸ ਲਈ ਸੱਭ ਤੋਂ ਢੁੱਕਵਾਂ ਮੰਚ ਰਾਜਨੀਤੀ ਹੈ। ਉਹ ਇਥੇ ਵਿਨੋਦ ਖੰਨਾ ਦੀ ਤਰਜ਼ 'ਤੇ ਕੰਮ ਕਰਨਾ ਚਾਹੁੰਦੀ ਹੈ, ਚਾਹੇ ਆਜ਼ਾਦ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ। ਉਨ੍ਹਾਂ ਨੇ ਸਾਰੇ ਸਰਵੇਖਣ ਜਿੱਤੇ ਸਨ ਅਤੇ ਉਹ ਸੇਵਾ ਕਰਦੇ ਰਹਿਣਗੇ।

ਖ਼ਬਰਾਂ ਮੁਤਾਬਕ ਇਸ ਸੀਟ ਦੇ ਦੂਜੇ ਦਾਅਵੇਦਾਰ ਸਵਰਨ ਸਲਾਰੀਆ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਹ ਸਥਾਨਕ ਆਗੂ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਜਨ ਸੇਵਾ ਫਾਊਂਡੇਸ਼ਨ ਚਲਾ ਰਹੇ ਹਨ। ਜਿਸ ਕਾਰਨ 5 ਲੱਖ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਫਾਇਦਾ ਹੋ ਰਿਹਾ ਹੈ। ਰਾਜਨੀਤੀ ਰਾਹੀਂ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ, ਇਸ ਲਈ ਉਹ ਚੋਣ ਲੜਨਗੇ। ਉਹ ਇਹ ਚੋਣਾਂ ਆਜ਼ਾਦ ਤੌਰ 'ਤੇ ਲੜਨਗੇ ਜਾਂ ਕਿਸੇ ਹੋਰ ਪਾਰਟੀ ਨਾਲ ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ।

ਦਰਅਸਲ 2017 'ਚ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ 'ਚ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਚੋਣ ਲੜਨਾ ਚਾਹੁੰਦੀ ਸੀ ਪਰ ਫਿਰ ਵੀ ਪਾਰਟੀ ਨੇ ਇਥੋਂ ਸਵਰਨ ਸਲਾਰੀਆ ਨੂੰ ਟਿਕਟ ਦਿਤੀ ਪਰ ਭਾਜਪਾ ਜ਼ਿਮਨੀ ਚੋਣ ਹਾਰ ਗਈ। ਜਦਕਿ 2019 ਵਿਚ ਕਵਿਤਾ ਖੰਨਾ ਨੂੰ ਮੌਕਾ ਨਹੀਂ ਦਿਤਾ ਗਿਆ ਅਤੇ ਭਾਜਪਾ ਨੇ ਇਥੋਂ ਫਿਲਮ ਸਟਾਰ ਸੰਨੀ ਦਿਓਲ ਨੂੰ ਟਿਕਟ ਦਿਤੀ ਸੀ।

ਪਰ ਸੰਨੀ ਦਿਓਲ ਜਿੱਤ ਤੋਂ ਬਾਅਦ ਗੁਰਦਾਸਪੁਰ ਨਹੀਂ ਪਰਤੇ। ਜਿਸ ਕਾਰਨ ਇਲਾਕੇ ਵਿਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਹੋਏ। ਇਸ ਦੇ ਨਾਲ ਹੀ ਸਵਰਨ ਸਲਾਰੀਆ ਵੀ ਟਿਕਟ ਨਾ ਮਿਲਣ ਤੋਂ ਨਾਰਾਜ਼ ਹਨ।

(For more Punjabi news apart from Revolt on first list of Punjab bjp candidates before Lok Sabha Elections, stay tuned to Rozana Spokesman)

Location: India, Punjab, Gurdaspur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement