
Punjab News : ਜਲੰਧਰ ਗ੍ਰਨੇਡ ਹਮਲੇ ਨੂੰ ਬਣਾਇਆ ਵਿਸ਼ਾ, ਚਿੱਠੀ 'ਚ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਖੜ੍ਹੇ ਕੀਤੇ ਸਵਾਲ
Punjab News in Punjabi : MP ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਵਿਚ ਵਿਗੜਦੀ ਕਾਨੂੰਨ-ਵਿਵਸਥਾ ਦੇ ਸਬੰਧ ’ਚ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਪੁਲਿਸ ਥਾਣਿਆਂ, ਪੁਲਿਸ ਅਧਿਕਾਰੀਆਂ ਅਤੇ ਹੋਰ ਰਾਜਨੀਤਿਕ ਹਸਤੀਆਂ 'ਤੇ ਹਮਲਿਆਂ ਦਾ ਮੇਰਾ ਖਦਸ਼ਾ ਬਦਕਿਸਮਤੀ ਨਾਲ ਸੱਚ ਸਾਬਤ ਹੋ ਰਿਹਾ ਹੈ।
ਬਟਾਲਾ ਜ਼ਿਲ੍ਹੇ ਦੇ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਅਤੇ ਜਲੰਧਰ ਵਿੱਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ਼੍ਰੀ ਮਨੋਰੰਜਨ ਕਾਲੀਆ 'ਤੇ ਪਿਛਲੇ 24 ਘੰਟਿਆਂ ਵਿੱਚ ਹੋਏ ਦੋਹਰੇ ਹਮਲਿਆਂ ਨੇ ਸੂਬੇ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ। ਸੂਬੇ ਦੀ ਰਾਖੀ 'ਚ ਖ਼ੁਫ਼ੀਆ ਏਜੰਸੀਆਂ, ਪੁਲਿਸ ਤੇ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਰੰਧਾਵਾ ਨੇ ਕੇਂਦਰ ਸਰਕਾਰ ਨੂੰ ਠੋਸ ਤੇ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
(For more news apart from MP Sukhjinder Singh Randhawa wrote a letter to Amit Shah News in Punjabi News in Punjabi, stay tuned to Rozana Spokesman)