
ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ: ਦੇ ਡਵੀਜ਼ਨ ਪ੍ਰਧਾਨ ਕੁਲਦੀਪ ਸਿੰਘ ਅਤੇ ਸਬ ਸਿਟੀ ਦੋਰਾਹਾ ਦੇ ਪ੍ਰਧਾਨ ਪ੍ਰੇਮ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ
ਦੋਰਾਹਾ, ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ: ਦੇ ਡਵੀਜ਼ਨ ਪ੍ਰਧਾਨ ਕੁਲਦੀਪ ਸਿੰਘ ਅਤੇ ਸਬ ਸਿਟੀ ਦੋਰਾਹਾ ਦੇ ਪ੍ਰਧਾਨ ਪ੍ਰੇਮ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੱਜ ਬਿਜਲੀ ਬੋਰਡ ਦੇ ਡਵੀਜਨ ਦਫ਼ਤਰ ਦੇ ਗੇਟ ਅੱਗੇ ਅਤੇ ਸ਼ਿਕਾਇਤ ਕੇਂਦਰ ਸਿਟੀ ਦੋਰਾਹਾ ਅੱਗੇ ਅਪਣੀ ਜਥੇਬੰਦੀ ਦਾ ਝੰਡਾ ਲਹਿਰਾਇਆ ਅਤੇ ਮਈ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿਤੀ। ਸਰਕਲ ਆਗੂ ਜਸਵਿੰਦਰ ਸਿੰਘ ਨੇ ਅਪਣੇ ਵਿਚਾਰ ਰਖਦਿਆਂ ਕਿਹਾ ਕਿ ਜੇ ਬਿਜਲੀ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਟੇਟ ਸੰਘਰਸ਼ ਪ੍ਰੋਗਰਾਮਾਂ ਵਿਚ ਬਿਜਲੀ ਕਾਮਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾਵੇਗੀ।
The power workers hoisted the flag of the organization
ਜਥੇਬੰਦੀ ਦੇ ਬੁਲਾਰੇ ਸਾਥੀਆਂ ਸੰਦੀਪ ਸਿੰਘ, ਅਜੈਬ ਸਿੰਘ, ਬਲਦੇਵ ਸਿੰਘ, ਜੋਰਾ ਸਿੰਘ ਅਤੇ ਡਵੀਜ਼ਨ ਪ੍ਰਧਾਨ ਕੁਲਦੀਪ ਸਿੰਘ ਨੇ ਅਪਣੇ ਵਿਚਾਰ ਰਖਦਿਆਂ ਮੰਗ ਕੀਤੀ ਕਿ ਮੈਨੇਜਮੈਂਟ ਅਤੇ ਸਰਕਾਰ ਬਿਜਲੀ ਕਾਮਿਆਂ ਦੀਆਂ ਹੱਕੀ ਮੰਗਾਂ ਨਿਜੀਕਰਨ, ਨਿਗਮੀਕਰਨ ਦੀ ਨੀਤੀ ਰੱਦ ਕਰਵਾਉਣ, ਨਵੀਂ ਤੇ ਪੱਕੀ ਭਰਤੀ ਕਰਵਾਉਣ, ਸੇਵਾ ਸ਼ਰਤਾਂ ਵਿਚ ਕੀਤੀ ਜਾਂਦੀ ਤਬਦੀਲੀ ਬੰਦ ਕਰਵਾਉਣ, ਡਿਸਮਿਸ ਕੀਤੇ ਆਗੂ ਨੂੰ ਬਹਾਲ ਕਰਵਾਉਣ, ਗਰਿਡਾਂ ਨੂੰ ਠੇਕੇ 'ਤੇ ਦੇਣ ਦਾ ਫ਼ੈਸਲਾ ਵਾਪਸ ਕਰਵਾਉਣਾ, ਮੰਗ ਪੱਤਰ ਵਿਚ ਦਰਜ ਮੰਗਾਂ ਦਾ ਹੱਲ ਕਰਵਾਉਣ ਆਦਿ ਦਾ ਹੱਲ ਕੀਤਾ ਜਾਵੇ।