ਪੰਜਾਬ ਵਿਚ ਕੋਰੋਨਾ ਵਾਇਰਸ ਨਾਲ 29 ਮੌਤਾਂ, 87 ਨਵੇਂ ਮਾਮਲੇ ਦਰਜ
Published : May 9, 2020, 10:20 am IST
Updated : May 9, 2020, 10:41 am IST
SHARE ARTICLE
File
File

ਪੰਜਾਬ ਵਿਚ ਹੁਣ ਤੱਕ ਕੁੱਲ ਸਕਾਰਾਤਮਕ ਕੇਸਾਂ ਦੀ ਗਿਣਤੀ 1700 ਤੋਂ ਪਾਰ

ਪੰਜਾਬ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 87 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਮੁਹਾਲੀ ਵਿਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਦੇ ਨਾਲ ਹੀ ਰਾਜ ਵਿਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ।

corona viruscorona virus

ਪੰਜਾਬ ਵਿਚ ਹੁਣ ਤੱਕ ਸਕਾਰਾਤਮਕ ਕੇਸਾਂ ਦੀ ਕੁਲ ਗਿਣਤੀ 1731 ਤੱਕ ਪਹੁੰਚ ਗਈ ਹੈ। ਬਹੁਤੇ ਮਾਮਲੇ ਸ਼ੁੱਕਰਵਾਰ ਨੂੰ ਗੁਰਦਾਸਪੁਰ, ਨਵਾਂਸ਼ਹਿਰ, ਅੰਮ੍ਰਿਤਸਰ ਵਿਚ ਸਾਹਮਣੇ ਆਏ ਹਨ। ਗੁਰਦਾਸਪੁਰ ਵਿਚ 24, ਨਵਾਂਸ਼ਹਿਰ ਵਿਚ 18 ਸੰਕਰਮਿਤ ਮਿਲੇ।

Corona VirusCorona Virus

 ਅਮ੍ਰਿਤਸਰ, ਤਰਨਤਾਰਨ ਅਤੇ ਜਲੰਧਰ ਵਿਚ 11-11, ਕਪੂਰਥਲਾ ਵਿਚ ਪੰਜ, ਫਤਿਹਗੜ ਸਾਹਿਬ ਵਿਚ 4, ਬਰਨਾਲਾ, ਬਠਿੰਡਾ ਅਤੇ ਮਾਨਸਾ ਵਿਚ ਇਕ-ਇਕ ਵਿਅਕਤੀ ਸੰਕਰਮਿਤ ਮਿਲੇ। ਰਾਜ ਦੇ ਕੁੱਲ 152 ਲੋਕ ਠੀਕ ਹੋਏ ਹਨ ਅਤੇ ਘਰ ਪਰਤੇ ਹਨ।

Corona VirusCorona Virus

ਮੌਜੂਦਾ ਰਿਪੋਰਟ ਦੇ ਅਨੁਸਾਰ, ਅੰਮ੍ਰਿਤਸਰ ਵਿਚ ਹੁਣ ਤੱਕ ਕੁੱਲ 287, ਜਲੰਧਰ ਵਿਚ 158, ਤਰਨਤਾਰਨ ਵਿਚ 161, ਲੁਧਿਆਣਾ ਵਿਚ 125, ਗੁਰਦਾਸਪੁਰ ਵਿਚ 117, ਨਵਾਂ ਸ਼ਹਿਰ ਵਿਚ 103, ਮੁਹਾਲੀ ਅਤੇ ਪਟਿਆਲਾ ਵਿਚ 95-95, ਹੁਸ਼ਿਆਰਪੁਰ ਵਿਚ 89 ਸਕਾਰਾਤਮਕ ਮਿਲੇ ਹਨ।

Corona Virus Test Corona Virus 

 ਸੰਗਰੂਰ ਵਿਚ 88, ਸ੍ਰੀ ਮੁਕਤਸਰ ਸਾਹਿਬ ਵਿਚ 65, ਮੋਗਾ ਵਿਚ 56, ਫਰੀਦਕੋਟ ਵਿਚ 45, ਫਿਰੋਜ਼ਪੁਰ ਵਿਚ 43, ਬਠਿੰਡਾ ਵਿਚ 40, ਫਾਜ਼ਿਲਕਾ ਵਿਚ 39, ਪਠਾਨਕੋਟ ਵਿਚ 27, ਫਤਿਹਗੜ ਸਾਹਿਬ ਵਿਚ 24, ਕਪੂਰਥਲਾ ਵਿਚ 23, ਬਰਨਾਲਾ ਵਿਚ 21, ਮਾਨਸਾ ਵਿਚ 20 ਅਤੇ ਰੋਪੜ ਵਿਚ 16 ਸਕਾਰਾਤਮਕ ਮਿਲੇ ਹਨ। ਸ਼ੁੱਕਰਵਾਰ ਨੂੰ ਜ਼ੀਰਕਪੁਰ ਵਿਚ ਕੋਰੋਨਾ ਨਾਲ ਪਹਿਲੀ ਜਦਕਿ ਮੁਹਾਲੀ ਜ਼ਿਲ੍ਹੇ ਵਿਚ ਤੀਜੀ ਮੌਤ ਹੋਈ।

Corona VirusCorona Virus

ਮ੍ਰਿਤਕ ਦੀ ਪਛਾਣ 74 ਸਾਲਾ ਵਿਜੇ ਵਜੋਂ ਹੋਈ ਹੈ। ਉਹ ਬਾਲਟਾਣਾ ਦੇ ਸੈਣੀ ਵਿਹਾਰ ਫੇਜ਼-3 ਵਿਖੇ ਠਹਿਰਿਆ ਹੋਇਆ ਸੀ। ਸਾਰੀ ਸਾਵਧਾਨੀ ਵਰਤਦਿਆਂ ਸਿਹਤ ਵਿਭਾਗ ਦੀ ਟੀਮ ਨੇ ਉਸ ਦਾ ਸਸਕਾਰ ਚੰਡੀਗੜ੍ਹ ਦੇ ਸੈਕਟਰ -25 ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ। ਉਹ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement