
ਅੰਮ੍ਰਿਤਸਰ ’ਚ ਫੜੇ ਗਏ ਅਤਿਵਾਦੀਆਂ ਨੂੰ ਆਦਲਤ ਵਿਚ ਪੇਸ਼ ਕਰ ਕੇ ਪੁਲਿਸ ਨੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਹਿਜ਼ਬੁਲ ਮੁਜਾਹਿਦੀਨ ਦੇ ਫੜੇ ਗਏ
ਅੰਮ੍ਰਿਤਸਰ, 8 ਮਈ (ਪਪ) : ਅੰਮ੍ਰਿਤਸਰ ’ਚ ਫੜੇ ਗਏ ਅਤਿਵਾਦੀਆਂ ਨੂੰ ਆਦਲਤ ਵਿਚ ਪੇਸ਼ ਕਰ ਕੇ ਪੁਲਿਸ ਨੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਹਿਜ਼ਬੁਲ ਮੁਜਾਹਿਦੀਨ ਦੇ ਫੜੇ ਗਏ ਅਤਿਵਾਦੀ ਹਿਲਾਲ ਨੂੰ ਅੱਜ ਅੰਮ੍ਰਿਤਸਰ ਸੀ.ਆਈ.ਏ. ਸਟਾਫ਼ ਨੇ ਕੋਰਟ ਵਿਚ ਪੇਸ਼ ਕੀਤਾ। ਹਿਲਾਲ ਦੇ ਨਾਲ ਗੁਰਦਾਸਪੁਰ ਦੇ ਰਣਜੀਤ ਸਿੰਘ ਤੇ ਜਸਵਿੰਦਰ ਸਿੰਘ ਨੂੰ ਵੀ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ। ਜ਼ਿਕਰਯੋਗ ਹੈ ਕਿ 25 ਅਪ੍ਰੈਲ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਫੜੇ ਗਏ ਹਿਲਾਲ ਤੋਂ 30 ਲੱਖ ਰੁਪਏ ਬਰਾਮਦ ਹੋਏ ਸਨ ਅਤੇ ਉਸ ਦੇ ਸਬੰਧ ਪਾਕਿਸਤਾਨੀ ਮਾਰੇ ਗਏ ਅਤਿਵਾਦੀ ਨਾਲ ਸਨ।