ਪੰਜਾਬ 'ਚ ਕਿਸਾਨ ਤਾਲਾਬੰਦੀ ਦੇ ਵਿਰੋਧ ਵਿਚ ਸੜਕਾਂ 'ਤੇ ਉਤਰੇ ਪਰ ਦੁਕਾਨਦਾਰ ਪਿੱਛੇ ਹਟੇ
Published : May 9, 2021, 12:43 am IST
Updated : May 9, 2021, 12:43 am IST
SHARE ARTICLE
image
image

ਪੰਜਾਬ 'ਚ ਕਿਸਾਨ ਤਾਲਾਬੰਦੀ ਦੇ ਵਿਰੋਧ ਵਿਚ ਸੜਕਾਂ 'ਤੇ ਉਤਰੇ ਪਰ ਦੁਕਾਨਦਾਰ ਪਿੱਛੇ ਹਟੇ

ਕਿਸਾਨ ਜਥੇਬੰਦੀਆਂ ਨੇ ਥਾਂ-ਥਾਂ ਕੋਰੋਨਾ ਨਿਯਮਾਂ ਨੂੰ  ਤੋੜ ਕੇ ਕੀਤੇ ਰੋਸ ਮਾਰਚ ਪਰ ਦੁਕਾਨਦਾਰਾਂ ਦੀ ਪੁਲਿਸ ਸਖ਼ਤੀ ਕਾਰਨ ਦੁਕਾਨਾਂ ਖੋਲ੍ਹਣ ਦੀ ਨਹੀਂ ਪਈ ਹਿੰਮਤ

ਚੰਡੀਗੜ੍ਹ, 8 ਮਈ (ਗੁਰਉਪਦੇਸ਼ ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤੀ ਦੀ ਚੇਤਾਵਨੀ ਨੂੰ  ਦਰਕਿਨਾਰ ਕਰ ਕੇ ਅੱਜ ਪੰਜਾਬ ਭਰ 'ਚ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਥਾਂ-ਥਾਂ ਕਿਸਾਨ ਦੁਕਾਨਦਾਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਤਾਲਾਬੰਦੀ ਦੀਆਂ ਪਾਬੰਦੀਆਂ ਵਿਰੁਧ ਸੜਕਾਂ 'ਤੇ ਉਤਰੇ |  ਕਿਸਾਨਾਂ ਨੇ ਕੋਰੋਨਾ ਨਿਯਮਾਂ ਨੂੰ  ਤੋੜਦਿਆਂ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਰੋਸ ਮੁਜ਼ਾਹਰੇ ਕੀਤੇ | ਕਈ ਥਾਈਾ ਇਨ੍ਹਾਂ ਰੋਸ ਮੁਜ਼ਾਹਰਿਆਂ 'ਚ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਸਨ ਪਰ ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਕਿਸੇ ਪੁਲਿਸ ਵਾਲੇ ਦੀ ਇਨ੍ਹਾਂ ਨੂੰ  ਮਾਰਚ ਤੋਂ ਰੋਕਣ ਦੀ ਹਿੰਮਤ ਨਾ ਪਈ | ਬਲਕਿ ਇਕੋ-ਦੋ ਥਾਵਾਂ 'ਤੇ ਪੁਲਿਸ ਨੇ ਰੇਹੜੀ ਤੇ ਦੁਕਾਨਦਾਰਾਂ ਦੇ ਚਾਲਾਨ ਕੱਟੇ ਪਰ ਉਹ ਵੀ ਥਾਣੇ ਘੇਰ ਕੇ ਕਿਸਾਨ ਆਗੂਆਂ ਨੇ ਵਾਪਸ ਕਰਵਾ ਲਏ | ਪਰ ਦੂਜੇ ਪਾਸੇ ਜਿਨ੍ਹਾਂ ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ਦੇ ਸਮਰਥਨ 'ਚ ਕਿਸਾਨਾਂ ਨੇ ਤਾਲਾਬੰਦੀ ਖੁਲ੍ਹਵਾਉਣ ਲਈ ਰੋਸ ਮਾਰਚ ਕੀਤੇ ਸਨ, ਉਹ ਪਿਛੇ ਹਟ ਗਏ ਅਤੇ ਦੁਕਾਨਾਂ ਬੰਦ ਕਰ ਕੇ ਘਰਾਂ 'ਚ ਬੈਠੇ ਰਹੇ |
ਕਿਸਾਨਾਂ ਦੀ ਵਾਰ-ਵਾਰ ਅਪੀਲ 'ਤੇ ਉਨ੍ਹਾਂ ਦੁਕਾਨਾਂ ਨਹੀਂ ਖੋਲ੍ਹੀਆਂ ਅਤੇ ਕਿਸਾਨ ਅਪਣਾ ਸ਼ਾਂਤਮਈ ਰੋਸ ਪ੍ਰਗਟ ਕਰਨ ਤੋਂ ਬਾਅਦ ਚਲੇ ਗਏ | ਪਤਾ ਲੱਗਾ ਹੈ ਕਿ ਦੁਕਾਨਦਾਰ ਤੇ ਵਪਾਰੀਆਂ ਦਾ ਕਿਸਾਨਾਂ ਨੂੰ  ਇਸ ਲਈ ਸਾਥ ਨਹੀਂ ਮਿਲਿਆ ਕਿਉਂਕਿ ਸੋਮਵਾਰ ਤੋਂ ਸਰਕਾਰ ਨੇ ਦੁਕਾਨਾਂ ਦਾ ਮਸਲਾ ਰੋਟੇਸ਼ਨ ਸਿਸਟਮ ਤਹਿਤ ਹੱਲ ਕਰਨ ਦਾ ਭਰੋਸਾ ਦਿਤਾ ਹੈ | ਇਕ ਕਾਰਨ ਇਹ ਵੀ ਹੈ ਕਿ ਪੁਲਿਸ ਦਾ ਵੀ ਦੁਕਾਨਦਾਰਾਂ 'ਤੇ ਭਾਰੀ ਦਬਾਅ ਸੀ ਅਤੇ ਵਪਾਰਕ ਸੰਗਠਨ ਕਈ ਸਿਆਸੀ ਪਾਰਟੀਆਂ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਦੀ ਆਪਸੀ ਸਹਿਮਤੀ ਵੀ ਨਹੀਂ ਬਣ ਸਕੀ | ਪੰਜਾਬ 'ਚ ਰੋਸ ਮੁਜ਼ਾਹਰਿਆਂ ਦੀ ਅਗਵਾਈ 32 ਕਿਸਾਨ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਅਤੇ ਕਿਸਾਨ ਮਜ਼ਦੂਰ 


ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਨੇ ਕੀਤੀ | 
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ਼ ਦੁਕਾਨਦਾਰਾਂ ਨੂੰ  ਅਪਣਾ ਸਮਰਥਨ ਦੇਣਾ ਸੀ ਨਾਕਿ ਜਬਰੀ ਦੁਕਾਨਾਂ ਖੁਲ੍ਹਵਾਉਣਾ | ਉਨ੍ਹਾਂ ਕਿਹਾ ਕਿ ਉਹ ਭਵਿੱਖ 'ਚ ਵੀ ਲੋੜ ਪੈਣ 'ਤੇ ਦੁਕਾਨimageimageਦਾਂਰਾਂ ਤੇ ਹੋਰ ਕਾਰੋਬਾਰੀ ਲੋਕਾਂ ਦਾ ਸਾਥ ਦੇਣਗੇ, ਕਿਉਂਕਿ ਤਾਲਾਬੰਦੀ ਮਸਲੇ ਦਾ ਹੱਲ ਨਹੀਂ | ਇਸ ਦੀ ਥਾਂ ਸਰਕਾਰ ਨੂੰ  ਡਾਕਟਰੀ ਸਹੂਲਤਾਂ ਤੇ ਹੋਰ ਪ੍ਰਬੰਧ ਬੇਹਤਰ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ |

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement