Bathinda News : ਬਠਿੰਡਾ ਡੀ.ਸੀ ਸ਼ੌਕਤ ਅਹਿਮਦ ਪਰੇ ਨੇ ਜਾਰੀ ਕੀਤਾ ਪੱਤਰ 
Published : May 9, 2025, 2:03 pm IST
Updated : May 9, 2025, 2:03 pm IST
SHARE ARTICLE
Bathinda DC Shaukat Ahmed Pare issued a letter Latest News in Punjabi
Bathinda DC Shaukat Ahmed Pare issued a letter Latest News in Punjabi

Bathinda News : ਫ਼ੂਡ ਸਪਲਾਈ ਵਿਭਾਗ ਨੂੰ ਐਮਰਜੈਂਸੀ ਲਈ ਪਟਰੌਲ, ਡੀਜ਼ਲ ਤੇ ਗੈਸ ਰਿਜਰਵ ਕੋਟਾ ਰੱਖਣ ਦੇ ਹੁਕਮ

Bathinda DC Shaukat Ahmed Pare issued a letter Latest News in Punjabi : ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਅਪ੍ਰੇਸ਼ਨ ਸੰਧੂਰ ਤਹਿਤ ਚਲਾਏ ਅਪ੍ਰੇਸ਼ਨ ਨਾਲ ਪਾਕਿਸਤਾਨ ਦੇ ਅਤਿਵਾਦੀ ਦੇ ਟਿਕਾਣਿਆਂ ਨੂੰ ਉਡਾਉਣ ਮਗਰੋਂ ਭਾਰਤ-ਪਾਕਿਸਤਾਨ ਵਿਚਕਾਰ ਵੱਧਦੇ ਤਨਾਅ ਅਤੇ ਜੰਗ ਦੇ ਮਾਹੌਲ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਨੇ ਫ਼ੂਡ ਸਪਲਾਈ ਵਿਭਾਗ ਨੂੰ ਪੱਤਰ ਜਾਰੀ ਕੀਤਾ ਹੈ। 

ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਜਾਰੀ ਪੱਤਰ ਤਹਿਤ ਜ਼ਿਲ੍ਹੇ ਦੇ ਸਾਰੇ ਹੀ ਪਟਰੌਲ ਪੰਪ ਅਤੇ ਗੈਸ ਏਜੰਸੀਆਂ ਨੂੰ ਕਿਸੇ ਵੀ ਐਮਰਜੈਂਸੀ ਦੇ ਤਹਿਤ ਰਿਜ਼ਰਵ ਕੋਟਾ ਰੱਖਣਾ ਲਾਜ਼ਮੀ ਹੋਵੇਗਾ। ਜਿਸ ਵਿਚ ਜ਼ਿਲ੍ਹੇ ਦੇ ਹਰੇਕ ਪਟਰੌਲ ਪੰਪ ਨੂੰ ਘੱਟੋ-ਘੱਟ 4,000 ਲੀਟਰ ਡੀਜ਼ਲ ਤੇ ਘੱਟੋ-ਘੱਟ 2,000 ਲੀਟਰ ਪਟਰੌਲ ਰੱਖਣ ਦੇ ਜ਼ਰੂਰੀ ਨਿਰਦੇਸ਼ ਦਿਤੇ ਗਏ ਹਨ। ਇਸ ਦੇ ਨਾਲ ਹੀ ਹਰ ਇਕ ਗੈਸ ਏਜੰਸੀ ਨੂੰ ਘੱਟੋ-ਘੱਟ 600 ਸਿਲੰਡਰ ਭਰੇ ਹੋਏ ਰੱਖਣੇ ਲਾਜ਼ਮੀ ਹੋਣਗੇ। ਡਿਪਟੀ ਕਮਿਸ਼ਨਰ ਵਲੋਂ ਪੱਤਰ ਜਾਰੀ ਕਰਦੇ ਹੋਏ ਸਾਰੇ ਜ਼ਿਲ੍ਹੇ ਦੇ ਪਟਰੌਲ ਪੰਪ ਮਾਲਕਾਂ ਨੂੰ ਅਤੇ ਗੈਸ ਏਜੰਸੀ ਦੇ ਮਾਲਕਾਂ ਨੂੰ ਤੇ ਕੰਪਨੀਆਂ ਦੇ ਸੇਲਜ ਅਫ਼ਸਰਾਂ ਤੇ ਉੱਚ ਅਧਿਕਾਰੀਆਂ ਨੂੰ ਇਹ ਹੁਕਮ ਲਾਗੂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement