
ਸ਼ਹਿਰ ਦੇ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਆਮ ਜਨਤਾ ਕਾਫ਼ੀ ਮੁਸ਼ਕਲ ਵਿਚ ਹੈ। ਤ੍ਰਿਪੜੀ ਇਲਾਕੇ ਦੇ 150 ਘਰਾਂ ਦੀਆਂ ਗਲੀਆਂ ਵਿਚ ਪਿਛਲੇ 2 ਮਹੀਨਿਆਂ ਤੋਂ...
ਪਟਿਆਲਾ : ਸ਼ਹਿਰ ਦੇ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਆਮ ਜਨਤਾ ਕਾਫ਼ੀ ਮੁਸ਼ਕਲ ਵਿਚ ਹੈ। ਤ੍ਰਿਪੜੀ ਇਲਾਕੇ ਦੇ 150 ਘਰਾਂ ਦੀਆਂ ਗਲੀਆਂ ਵਿਚ ਪਿਛਲੇ 2 ਮਹੀਨਿਆਂ ਤੋਂ ਸਟਰੀਟ ਲਾਈਟਾਂ ਬੰਦ ਪਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਨਿਗਮ ਵਿਚ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਪਰ ਘਰਾਂ ਬਾਹਰ ਹਨੇਰਾ ਜਿਉਂ ਦਾ ਤਿਉਂ ਕਾਇਮ ਹੈ।
Street lights
ਸ਼ੁਕਰਵਾਰ ਨੂੰ ਲੋਕਾਂ ਵਲੋਂ ਵਿਰੋਧ ਦਾ ਨਵਾਂ ਤਰੀਕਾ ਅਪਨਾਇਆ ਗਿਆ। ਜਿਨ੍ਹਾਂ ਗਲੀਆਂ ਵਿਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਅੰਧਕਾਰ ਸੀ ਉਥੇ ਲੋਕਾਂ ਨੇ ਦੀਵੇ ਤੇ ਮੋਮਬੱਤੀਆਂ ਜਲਾ ਕੇ ਰੋਸ਼ਨੀ ਕੀਤੀ ਅਤੇ ਪ੍ਰਸ਼ਾਸਨ ਦੀ ਅੱਖਾਂ ਖੋਲਣ ਦੀ ਕੋਸ਼ਿਸ ਕੀਤੀ। ਸ਼ਹਿਰ ਵਿਚ ਕੁਲ 30 ਹਜ਼ਾਰ ਦੇ ਲਗਭੱਗ ਸਟਰੀਟ ਲਾਈਟਾਂ ਦੇ ਪੁਆਇੰਟ ਹਨ ਜਿਨ੍ਹਾਂ ਨੂੰੰ ਬਦਲ ਕੇ ਐਲ.ਈ.ਡੀ ਬਲਬ ਲਗਾਉਣ ਦਾ ਕੰਮ ਇਕ ਨਿਜੀ ਕੰਪਨੀ ਵਲੋਂ ਕੀਤਾ ਜਾ ਰਿਹਾ ਸੀ। ਨਿਗਮ ਵਲੋਂ ਕੰਪਨੀ ਨੂੰ ਮੇਂਟੀਨੈਂਸ ਚਾਰਜ ਨਹੀਂ ਦਿਤੇ ਜਾਣ ਕਾਰਨ ਕੰਮ ਬੰਦ ਸੀ।
Candles
ਇਸ ਲਈ ਜੇਕਰ ਕਿਤੇ ਸਟਰੀਟ ਲਾਈਟ ਬੰਦ ਹੁੰਦੀ ਹੈ ਤਾਂ ਇਹ ਕੰਪਨੀ ਜ਼ਿੰਮੇਵਾਰੀ ਨਹੀਂ ਲੈ ਰਹੀ। ਹਾਲਾਂਕਿ ਸਟਰੀਟ ਲਾਈਟਾਂ ਦਾ ਸਾਰਾ ਕੰਮ ਨਿਜੀ ਕੰਪਨੀ ਕੋਲ ਹੋਣ ਕਾਰਨ ਨਿਗਮ ਦੇ ਕੋਲ ਇਨ੍ਹਾਂ ਦੇ ਮੇਂਟੀਨੈਂਸ ਦਾ ਸਮਾਨ ਵੀ ਨਹੀਂ ਹੈ। ਇਹੀ ਕਾਰਨ ਹੈ ਕਿ ਤ੍ਰਿਪੜੀ ਜਿਹੇ ਇਲਾਕਿਆਂ ਵਿਚ ਮਹੀਨਿਆਂ ਤੋਂ ਸਟਰੀਟ ਲਾਈਟਾਂ ਬੰਦ ਪਈਆਂ ਹਨ। ਐਸ.ਡੀ.ਓ ਵਿਜੈ ਕੁਮਾਰ ਨੇ ਕਿਹਾ ਕਿ 1 ਜਾਂ 2 ਦਿਨਾਂ ਵਿਚ ਸਮੱਸਿਆ ਦਾ ਹੱਲ ਹੋ ਜਾਵੇਗਾ। ਨਿਜ਼ੀ ਕੰਪਨੀ ਦੇ ਮੇਂਟੀਂਨੈਂਸ ਚਾਰਜ ਬਾਰੇ ਉਹਨਾਂ ਕਿਹਾ ਕਿ ਸ਼ਹਿਰ ਦੇ ਸਾਰੇ ਪੁਆਇੰਟ ਬਦਲਣ ਤੋਂ ਬਾਅਦ ਉਹਨਾਂ ਦਾ ਚਾਰਜ ਵੀ ਦੇ ਦਿਤਾ ਜਾਵੇਗਾ। ਕੰਪਨੀ ਵਲੋਂ ਰਿਪੇਅਰ ਦਾ ਕੰਮ ਜਾਰੀ ਹੈ।