
ਪੰਜਾਬ ਵਿਚ ਖਸ ਖਸ ਦੀ ਖੇਤੀ ਕਰਨ ਦੀ ਮੰਗ ਨੂੰ ਲੈ ਕੇ ਖੁਸ਼ਹਾਲ ਕਿਸਾਨ ਵੈਲਫ਼ੇਅਰ ਸੁਸਾਇਟੀ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ। ਰੈਲੀ ਨੂੰ ...
ਅਹਿਮਦਗੜ੍ਹ, ਪੰਜਾਬ ਵਿਚ ਖਸ ਖਸ ਦੀ ਖੇਤੀ ਕਰਨ ਦੀ ਮੰਗ ਨੂੰ ਲੈ ਕੇ ਖੁਸ਼ਹਾਲ ਕਿਸਾਨ ਵੈਲਫ਼ੇਅਰ ਸੁਸਾਇਟੀ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਧਰਮਵੀਰ ਗਾਂਧੀ, ਜਗਜੀਤ ਸਿੰਘ ਚੀਮਾ ਸਾਬਕਾ ਡਿਪਟੀ ਡਰੈਕਟਰ ਸਿਹਤ ਵਿਭਾਗ ਹਰਮੀਤ ਕੌਰ, ਸੁਸਾਇਟੀ ਦੇ ਚੇਐਰਮੇਨ ਰਣਜੀਤ ਸਿੰਘ ਸਾਹਨੇਵਾਲ,
ਅਹਿਮਗੜ੍ਹ ਇਕਾਈ ਦੇ ਆਗੂ ਬਿੱਲੂ ਮਾਜਰੀ, ਗੁਰਤੇਜ ਸਿੰਘ ਚਨੇਰ, ਹਰਮਿਲਾਪ ਸਿੰਘ, ਭਜਨ ਸਿੰਘ ਕਲਿਆਣੀ ਖ਼ੁਰਦ, ਰਾਮ ਸਿੰਘ ਪ੍ਰਧਾਨ ਮਜ਼ਦੂਰ ਦਲ ਨੇ ਸਰਕਾਰ ਤੋ ਪੰਜਾਬ ਵਿਚ ਖਸ ਖਸ ਦੀ ਖੇਤੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨ, ਮਜ਼ਦੂਰ, ਜਵਾਨੀ ਅਤੇ ਪਾਣੀ ਬਚਾਉਣ ਲਈ ਸਰਕਾਰ ਨੂੰ ਪੰਜਾਬ ਵਿੱਚ ਖਸ ਖਸ ਦੀ ਖੇਤੀ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜੋ ਕਿਸਾਨੀ ਦੇ ਨਾਲ ਨਾਲ ਸਰਕਾਰ ਲਈ ਵੀ ਲਾਹੇਵੰਦ ਸਾਬਤ ਹੋਵੇਗੀ।
ਇਕੱਠ ਨੂੰ ਸੰਬੋਧਨ ਕਰਦਿਆਂ ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਖਸ ਖਸ ਦੀ ਖੇਤੀ ਨਾਲ ਜਿਥੇ ਕਰਜ਼ਈ ਕਿਸਾਨ ਨੂੰ ਆਰਥਕ ਪੱਖੋ ਲਾਭ ਮਿਲੇਗਾ, ਉਥੇ ਪੰਜਾਬ ਵਿਚ ਮਾਰੂ ਨਸ਼ਿਆਂ ਨਾਲ ਖ਼ਤਮ ਹੁੰਦੀ ਜਵਾਨੀ ਨੂੰ ਇਨ੍ਹਾਂ ਘਾਤਕ ਨਸ਼ਿਆਂ ਤੋਂ ਬਚਾਉਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅਫ਼ੀਮ ਅਤੇ ਭੁੱਕੀ ਦੇ ਠੇਕੇ ਬੰਦ ਹੋਣ ਕਾਰਨ ਹੀ ਪੰਜਾਬ ਵਿਚ ਚਿੱਟਾ, ਸਮੈਕ ਆਦਿ ਵਰਗੇ ਜਾਨਲੇਵਾ ਨਸ਼ਿਆਂ ਨੇ ਪੈਰ ਪਸਾਰੇ ਹਨ।
ਇਸ ਮੌਕੇ ਉਪਰੋਕਤ ਬੁਲਾਰਿਆਂ ਤੋਂਂ ਇਲਾਵਾ ਬਿੱਟੂ ਧੂਰੀ, ਪਰਗਟ ਸਿੰਘ, ਬੁਟਾ ਸਿੰਘ, ਮੋਹਣ ਸਿੰਘ ਬੈਂਸ, ਕੁਲਦੀਪ ਸਿੰਘ, ਮਿੰਟੂ ਸਾਹਨੇਵਾਲ, ਹਰਮੀਤ ਕੌਰ ਬਰਾੜ, ਅਮਰਪ੍ਰੀਤ ਰੋਪੜ, ਜੱਗੀ ਕੰਗਣਵਾਲ, ਲਾਡੀ ਕੁੱਪ, ਸੰਸਥਾਂ ਪ੍ਰਧਾਨ ਡਾ. ਰਣਜੀਤ ਸਿੰਘ, ਅਕਾਈ ਅਹਿਮਦਗੜ੍ਹ ਦੇ ਆਗੂ ਬਿੱਲੂ ਮਾਜਰੀ, ਬਿੱਟੂ ਧੂਰੀ ਗੋਲੂ ਕੋਚ ਕੰਗਣਵਾਲ, ਸੁਖਵਿੰਦਰ ਸਿੰਘ ਸੁੱਖੀ ਲੇਲ, ਸੁਖਚੈਨ ਸਿੰਘ ਆਗੂਆਂ ਨੇ ਸ਼ਮੂਲੀਅਤ ਕੀਤੀ।