ਰੇਲਾਂ ਰੋਕਣ ਦੇ ਮਾਮਲੇ 'ਚ ਸਾਬਕਾ ਮੰਤਰੀ ਨੇ ਭੁਗਤੀ ਪੇਸ਼ੀ
Published : Jun 9, 2018, 12:25 am IST
Updated : Jun 9, 2018, 12:25 am IST
SHARE ARTICLE
Harminder Singh Jassi Coming out after Hearing
Harminder Singh Jassi Coming out after Hearing

ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਜੱਸੀ ਨੇ ਅੱਜ ਸਥਾਨਕ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਰੇਲਾਂ ਰੋਕਣ...

ਬਠਿੰਡਾ, ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਜੱਸੀ ਨੇ ਅੱਜ ਸਥਾਨਕ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਰੇਲਾਂ ਰੋਕਣ ਦੇ ਮਾਮਲੇ 'ਚ ਸਾਥੀਆਂ ਸਹਿਤ ਪੇਸ਼ੀ ਭੁਗਤੀ। ਅਦਾਲਤ ਨੇ ਜਰੂਰੀ ਕਾਰਵਾਈ ਕਰਨ ਤੋਂ ਬਾਅਦ ਇਸ ਕੇਸ ਦੀ ਅਗਲਈ ਸੁਣਵਾਈ 10 ਅਗੱਸਤ 'ਤੇ ਪਾ ਦਿੱਤੀ।

ਰੇਲਵੇ ਪੁਲਿਸ ਬਲ ਦੁਆਰਾ 2 ਮਈ 2015 ਨੂੰ ਅਧੀਨ ਧਾਰਾ 145,146,147 ਅਤੇ 174 ਰੇਲਵੇ ਐਕਟ ਤਹਿਤ ਦਰਜ਼ ਇਸ ਮੁਕੱਦਮੇ ਵਿਚ ਸਾਬਕਾ ਮੰਤਰੀ ਸ਼੍ਰੀ ਜੱਸੀ ਤੋਂ ਇਲਾਵਾ ਸਾਬਕਾ ਵਿਧਾਇਕ ਗੁਰਾ ਸਿੰਘ ਤੂੰਗਵਾਲੀ, ਇੱਕ ਕੋਂਸਲਰ ਅਤੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਕਥਿਤ ਮੁਜ਼ਰਮ ਬਣਾਇਆ ਹੋਇਆ ਹੈ। ਸੂਤਰਾਂ ਮੁਤਾਬਕ ਸ਼੍ਰੀ ਜੱਸੀ ਨੂੰ ਕੁੱਝ ਸਮਾਂ ਪਹਿਲਾਂ ਸੁਰੱਖਿਆ ਕਾਰਨਾਂ ਦੇ ਚੱਲਦੇ ਅਦਾਲਤ ਵਿਚ ਨਿੱਜੀ ਪੇਸ਼ੀ ਲਈ ਛੋਟ ਮਿਲੀ ਹੋਈ ਹੈ।

ਪ੍ਰੰਤੂ ਅੱਜ ਉਹ ਅਦਾਲਤ ਵਿਚ ਕਾਫ਼ੀ ਲੰਮੇ ਸਮੇਂ ਬਾਅਦ ਨਿੱਜੀ ਤੌਰ 'ਤੇ ਪੇਸ਼ ਹੋਏ ਸਨ, ਇਸ ਦੌਰਾਨ ਇਸ ਕੇਸ ਦੀ ਸੁਣਵਾਈ ਕਰ ਰਹੇ ਜੱਜ ਦੀ ਬਦਲੀ ਵੀ ਹੋ ਚੁੱਕੀ ਹੈ। ਸੂਚਨਾ ਮੁਤਾਬਕ ਅੱਜ ਇਸ ਕੇਸ ਵਿਚ ਸੀਨੀਅਰ ਆਗੂ ਅਵਤਾਰ ਸਿੰਘ ਗੋਨਿਆਣਾ ਅਤੇ ਭੁਪਿੰਦਰ ਸਿੰਘ ਗੋਰਾ ਆਦਿ ਪੇਸ਼ ਨਹੀਂ ਹੋ ਸਕੇ। ਸੂਚਨਾ ਮੁਤਾਬਕ ਉਨ੍ਹਾਂ ਦੇ ਵਕੀਲ ਵਲੋਂ ਅਪਣੇ ਕਲਾਇੰਟ ਦੇ ਪੇਸ਼ ਨਾ ਹੋਣ ਕਾਰਨ ਸਕਣ ਦੇ ਅਦਾਲਤ ਵਿਚ ਕਾਰਨ ਪੇਸ਼ ਕੀਤੇ ਹਨ।

ਜ਼ਿਕਰਯੋਗ ਹੈ ਕਿ  ਧਰਨੇ ਕਾਰਨ ਬਹੁਤ ਸਾਰੀਆਂ ਰੇਲ ਗੱਡੀਆਂ ਲੇਟ ਹੋ ਗਈਆਂ ਸਨ ਤੇ ਰੇਲਵੇ ਪੁਲਿਸ ਬਲ ਨੇ ਉਨ੍ਹਾਂ ਸਹਿਤ ਕੁੱਲ 23 ਜਣਿਆਂ ਵਿਰੁਧ ਉਕਤ ਮੁਕੱਦਮਾ ਦਰਜ਼ ਕਰ ਲਿਆ ਸੀ। ਇਸ ਮੁਕੱਦਮੇ ਸਬੰਧੀ 11 ਅਗੱਸਤ 2016 ਨੂੰ ਅਦਾਲਤ ਵਿਚ ਬਤੌਰ ਮੁਜ਼ਰਮ ਚਲਾਨ ਵੀ ਪੇਸ਼ ਕਰ ਦਿਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement