
10 ਲੱਖ ਰੁਪਏ ਇਨਾਮ ਦੀ ਰਕਮ ਕੀਤੀ ਹਾਸਲ
ਫਰੀਦਕੋਟ- ਕਹਿੰਦੇ ਹਨ ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਕੇ ਆਉਂਦੇ ਹਨ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਅਜਿਹਾ ਹੀ ਕੁੱਝ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੇ ਰਹਿਣ ਵਾਲੇ ਆਫਤਾਬ ਨੇ ਕਰ ਦਿਖਾਇਆ ਹੈ।
Janta ka faisla saamne hain. Aftab jeet chuke hain #RisingStar3GrandFinale! Congratulations to him and his family. Thank you so much for showering him with #JantaKaPyaar! #RisingStar3 pic.twitter.com/pZJOPOvWpI
— COLORS (@ColorsTV) June 8, 2019
ਦਰਅਸਲ 3 ਮਹੀਨੇ ਪਹਿਲਾਂ ਚੱਲੇ ਸੰਗੀਤ ਦੇ ਸਫਰ ਮਗਰੋਂ ਸ਼ਨੀਵਾਰ ਨੂੰ ਪ੍ਰਸਾਰਿਤ ਹੋਏ ‘ਰਾਈਜ਼ਿੰਗ ਸਟਾਰ ਸੀਜ਼ਨ-3’ ਦੇ ਗਰੈਂਡ ਫਿਨਾਲੇ ਚ ਆਫਤਾਬ ਨੇ ਜਿੱਤ ਹਾਸਲ ਕੀਤੀ ਹੈ। 12 ਸਾਲ ਦੇ ਆਫਤਾਬ ਨੂੰ 10 ਲੱਖ ਰੁਪਏ ਇਨਾਮ ਦੀ ਰਕਮ ਅਤੇ ‘ਰਾਈਜ਼ਿੰਗ ਸਟਾਰ ਸੀਜ਼ਨ-3’ ਗਰੈਂਡ ਫਿਨਾਲੇ ਦਾ ਖਿਤਾਬ ਹਾਸਲ ਹੋਇਆ ਹੈ।
Aftab revels as the celebrations begin around him on the #RisingStar3GrandFinale. #RisingStar3 #JantaKaPyaar #AdityaNarayan #UditNarayan @neetimohan18 @Shankar_Live @diljitdosanjh pic.twitter.com/N0mDe4dRSv
— COLORS (@ColorsTV) June 8, 2019
ਇਸ ਜਿੱਤ ਨੂੰ ਹਾਸਲ ਕਰਨ ਤੋਂ ਬਾਅਦ ਆਫਤਾਬ ਨੇ ਪੰਜਾਬ ਦਾ ਨਹੀਂ ਸਗੋਂ ਆਪਣੇ ਪਿੰਡ ਦਾ ਨਾਮ ਵੀ ਦੁਨੀਆ ਦੇ ਨਕਸ਼ੇ ਤੇ ਪਹੁੰਚਾ ਦਿੱਤਾ ਹੈ। ਦੱਸ ਦਈਏ ਕਿ ਸ਼ੋਅ ਦੇ ਫਿਨਾਲੇ ਚ ਕੁੱਲ 4 ਫਾਈਨਲਿਸਟ ਪਹੁੰਚੇ ਸਨ। ਆਫਤਾਬ ਲਈ ਪ੍ਰਸ਼ੰਸ਼ਕਾਂ ਨੇ ਕੁੱਲ 90 ਫੀਸਦੀ ਵੋਟਿੰਗ ਕੀਤੀ ਸੀ।