
ਖੇਤੀ ਵਿਗਿਆਨੀਆਂ ਨੇ ਵਿਕਸਤ ਕੀਤੀ ਤਿੰਨ ਰੰਗਾਂ ਦੀ ਕਣਕ
ਮੋਹਾਲੀ- ਸਫ਼ੈਦ ਆਟੇ ਦੀਆਂ ਰੋਟੀਆਂ ਤਾਂ ਤੁਸੀਂ ਬਹੁਤ ਖਾਦੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਟੀਆਂ ਰੰਗ ਬਿਰੰਗੀਆਂ ਵੀ ਹੋ ਸਕਦੀਆਂ ਹਨ। ਉਹ ਵੀ ਕੁਦਰਤੀ ਤੌਰ 'ਤੇ ਬਿਨਾਂ ਕੋਈ ਰੰਗ ਪਾਏ। ਖੇਤੀ ਵਿਗਿਆਨੀਆਂ ਨੇ ਹੁਣ ਕਣਕ ਦੀਆਂ ਤਿੰਨ ਵੱਖੋ-ਵੱਖਰੇ ਰੰਗਾਂ ਦੀਆਂ ਕਿਸਮਾਂ ਤਿਆਰ ਕੀਤੀਆਂ ਹਨ। ਜਿਸ ਤੋਂ ਬਾਅਦ ਹੁਣ ਤੁਹਾਨੂੰ ਜਲਦ ਹੀ ਰੰਗ ਬਿਰੰਗੀਆਂ ਰੋਟੀਆਂ ਵੀ ਖਾਣ ਨੂੰ ਮਿਲ ਸਕਣਗੀਆਂ।
National Agri-Food Biotecnology Institution
ਅੱਠ ਸਾਲਾਂ ਤੱਕ ਚੱਲਿਆ ਇਹ ਖੋਜ–ਕਾਰਜ ਮੋਹਾਲੀ ਦੇ 'ਨੈਸ਼ਨਲ ਐਗਰੀ ਫ਼ੂਡ ਬਾਇਓਟੈਕਨਾਲੋਜੀ ਇੰਸਟੀਚਿਊਟ' ਵੱਲੋਂ ਕੀਤਾ ਗਿਆ ਹੈ। ਇਸ ਖੋਜ ਤਹਿਤ ਵਿਗਿਆਨੀਆਂ ਨੇ ਹੁਣ ਕਣਕ ਦੀਆਂ ਬੈਂਗਣੀ, ਕਾਲੇ ਤੇ ਨੀਲੇ ਰੰਗ ਦੀਆਂ ਤਿੰਨ ਕਿਸਮਾਂ ਵਿਕਸਤ ਕੀਤੀਆਂ ਹਨ ਹਾਲੇ ਇਨ੍ਹਾਂ ਦੀ ਖੇਤੀ ਸਿਰਫ਼ ਜਲੰਧਰ, ਪਟਿਆਲਾ ਤੋਂ ਲੈ ਕੇ ਮੱਧ ਪ੍ਰਦੇਸ਼ ਦੇ ਵਿਦੇਸ਼ਾ ਤੱਕ 700 ਏਕੜ ਤੋਂ ਵੱਧ ਰਕਬੇ ਵਿਚ ਹੀ ਕੀਤੀ ਗਈ ਹੈ।
Scientist
ਬਾਅਦ ਵਿਚ ਇਸ ਦਾ ਰਕਬਾ ਹੋਰ ਵਧਾ ਦਿੱਤਾ ਜਾਵੇਗਾ। ਰੰਗਦਾਰ ਕਣਕ ਵਿਚ ਐਂਥੋਕਿਆਨਿਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਇਕ ਐਂਟੀ–ਆਕਸੀਡੈਂਟ ਹੈ ਤੇ ਇਸ ਨੂੰ ਖਾਣ ਨਾਲ ਦਿਲ ਦੇ ਰੋਗਾਂ, ਸ਼ੂਗਰ ਤੇ ਮੋਟਾਪੇ ਜਿਹੀਆਂ ਜੀਵਨ–ਸ਼ੈਲੀ ਨਾਲ ਜੁੜੀਆਂ ਬੀਮਾਰੀਆਂ ਰੋਕਣ ਵਿਚ ਮਦਦ ਮਿਲਦੀ ਹੈ ਜਿੱਥੇ ਆਮ ਕਣਕ ਵਿਚ ਐਂਥੋਕਿਆਨਿਨ ਦੀ ਮਾਤਰਾ 5-ਪੀਪੀਐਮ ਹੁੰਦੀ ਹੈ।
Coloured Wheat
ਉਥੇ ਕਾਲੀ ਕਣਕ ਵਿਚ ਇਹ 140 ਪੀਪੀਐੱਮ, ਨੀਲੀ ਵਿਚ 80-ਪੀਪੀਐਮ ਅਤੇ ਬੈਂਗਣੀ ਕਣਕ ਵਿਚ 40-ਪੀਪੀਐਮ ਹੁੰਦੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਕਣਕ ਦਾ ਚੂਹੇ 'ਤੇ ਪ੍ਰਯੋਗ ਕਰਨ ਦੌਰਾਨ ਪਾਇਆ ਗਿਆ ਕਿ ਰੰਗੀਨ ਕਣਕ ਖਾਣ ਵਾਲਿਆਂ ਦਾ ਵਜ਼ਨ ਵਧਣ ਦੀ ਸੰਭਾਵਨਾ ਘੱਟ ਹੁੰਦੀ ਹੈ। ਸੰਸਥਾਨ ਦੇ ਮੁੱਖ ਵਿਗਿਆਨੀ ਮੋਨਿਕਾ ਗਰਗ ਦਾ ਕਹਿਣਾ ਹੈ ਕਿ ਇਸ ਰੰਗੀਨ ਕਣਕ ਬਾਰੇ ਜਾਣਕਾਰੀ ਜਾਪਾਨ ਤੋਂ 2011 ਦੌਰਾਨ ਮਿਲੀ ਸੀ, ਤਦ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।
Black Wheat
ਕਈ ਸੀਜ਼ਨ ਤੱਕ ਪ੍ਰਯੋਗ ਕਰਨ ਤੋਂ ਬਾਅਦ ਇਸ ਵਿਚ ਸਫ਼ਲਤਾ ਹਾਸਲ ਹੋ ਸਕੀ ਹੈ। ਵਿਗਿਆਨੀਆਂ ਅਨੁਸਾਰ ਹਾਲੇ ਰੰਗੀਨ ਕਣਕ ਦੀ ਪ੍ਰਤੀ ਏਕੜ ਪੈਦਾਵਾਰ ਕਾਫ਼ੀ ਘੱਟ ਹੈ। ਜਿੱਥੇ ਆਮ ਕਣਕ ਦੀ ਪੈਦਾਵਾਰ 24 ਕੁਇੰਟਲ ਪ੍ਰਤੀ ਏਕੜ ਦੇ ਲਗਭਗ ਹੁੰਦੀ ਹੈ। ਉੱਥੇ ਹੀ ਰੰਗੀਨ ਕਣਕ ਦੀ ਪ੍ਰਤੀ ਏਕੜ ਪੈਦਾਵਾਰ 17 ਤੋਂ 20 ਕੁਇੰਟਲ ਹੀ ਹੈ। ਇਸ ਲਈ ਬਾਜ਼ਾਰ ਵਿਚ ਰੰਗੀਨ ਕਣਕ ਦਾ ਰੇਟ ਮਹਿੰਗਾ ਹੋ ਸਕਦਾ ਹੈ।