
Kangana Ranaut Case: ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ ਕਿਸਾਨ ਆਗੂਆਂ ਨੇ SSP ਮੁਹਾਲੀ ਨੂੰ ਦਿੱਤਾ ਸੀ ਮੰਗ ਪੱਤਰ
SIT formed in Kangana Ranaut slap case News in punjabi : ਕੰਗਨਾ ਰਣੌਤ ਥੱਪੜ ਮਾਮਲੇ ਵਿਚ ਸਿੱਟ ਦਾ ਗਠਨ ਕੀਤਾ ਗਿਆ। ਐਸਪੀ ਮੁਹਾਲੀ ਦੀ ਅਗਵਾਈ 'ਚ 3 ਮੈਂਬਰੀ ਸਿੱਟ ਬਣਾਈ ਗਈ ਹੈ। ਸਿੱਟ ਵਿਚ ਇਕ ਇੱਕ ਮਹਿਲਾ ਨੂੰ ਸ਼ਾਮਲ ਕੀਤਾ ਜਾਵੇਗਾ। ਦੱਸ ਦੇਈਏ ਕਿ ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ ਕਿਸਾਨ ਆਗੂਆਂ ਨੇ ਅੱਜ ਐਸਐਸਪੀ ਮੁਹਾਲੀ ਨੂੰ ਮੰਗ ਪੱਤਰ ਸੌਪਿਆ ਸੀ।
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕੁਲਵਿੰਦਰ ਕੌਰ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਡੀਸੀ ਦਫ਼ਤਰ 'ਚ ਮੰਗ ਪੱਤਰ ਸੌਂਪਿਆ।
ਕਿਸਾਨਾਂ ਦੀ ਮੰਗ ਹੈ ਕਿ ਮਹਿਲਾ ਜਵਾਨ ਕੁਲਵਿੰਦਰ ਕੌਰ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਵਾਪਸ ਲਿਆ ਜਾਵੇ ਅਤੇ ਸਸਪੈਂਡ ਮਹਿਲਾ ਅਧਿਕਾਰੀ ਨੂੰ ਬਹਾਲ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਕਿ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਵਾਲੀ ਕੰਗਨਾ ਖਿਲਾਫ ਕਾਰਵਾਈ ਕੀਤੀ ਜਾਵੇ।