Punjab News : ਝੋਨਾ ਲਗਾਉਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਚਿਹਰਿਆਂ ਤੋਂ ਉੱਡੀਆਂ ਰੌਣਕਾਂ, ਪਾਣੀ ਦਾ ਪੱਧਰ ਹੋਇਆ ਨੀਵਾਂ

By : BALJINDERK

Published : Jun 9, 2024, 4:58 pm IST
Updated : Jun 9, 2024, 4:58 pm IST
SHARE ARTICLE
ਝੋਨਾ ਲਗਾਉਂਂਦੇ ਹੋਏ ਕਿਸਾਨ ਫਾਈਲ ਫੋਟੋ
ਝੋਨਾ ਲਗਾਉਂਂਦੇ ਹੋਏ ਕਿਸਾਨ ਫਾਈਲ ਫੋਟੋ

Punjab News : ਝੋਨੇ ਦੀ ਲਗਵਾਈ ਦਾ ਕੰਮ 10 ਤੋਂ 15 ਜੂਨ ਤੱਕ ਹੋ ਰਿਹਾ ਸ਼ੁਰੂ 

Punjab News : ਪੰਜਾਬ ਵਿਚ 11 ਜੁਲਾਈ ਤੋਂ ਝੋਨੇ ਦੀ ਲਗਵਾਈ ਸ਼ੁਰੂ ਹੋਣ ਜਾ ਰਹੀ ਹੈ। ਲਗਵਾਈ ਤੋਂ ਪਹਿਲਾਂ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਤਿਆਰ ਬਰ ਤਿਆਰ ਕਰ ਲਈ ਗਈ ਹੈ ਅਤੇ ਜ਼ਮੀਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉੱਥੇ ਕਿਸਾਨਾਂ ਅੱਗੇ ਪਾਣੀ ਦੇ ਨੀਵੇਂ ਚਲੇ ਜਾਣ ਨਾਲ ਵੱਡੀ ਮੁਸੀਬਤ ਵੀ ਖੜੀ ਹੁੰਦੀ ਨਜ਼ਰ ਆ ਰਹੀ ਹੈ। ਕਿਉਂਕਿ ਪਾਣੀ ਦਾ ਪੱਧਰ ਇੱਕੋਂ ਦਮ 10 ਤੋਂ 15 ਫੁੱਟ ਲੈਵਲ ਥੱਲ੍ਹੇ ਜਾਣ ਨਾਲ ਕਿਸਾਨਾਂ ਦੇ ਕਈ ਬੋਰ ਖ਼ਰਾਬ ਹੀ ਹੋ ਗਏ ਹਨ ਅਤੇ ਕਈ ਟਿਊਬਲ ਬੋਰਾਂ ਦਾ ਪਾਣੀ ਹੇਠਾਂ ਜਾਣ ਕਾਰਨ ਪਾਣੀ ਛੱਡ ਜਾਣ ਕਾਰਨ ਕਿਸਾਨਾਂ ਨੂੰ ,10/15 ਫੁੱਟ ਦੇ ਡਿਲੀਵਰੀ ਪਾਈਪ ਪਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। 
ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਅਸੀਂ ਇਸੇ ਤਰ੍ਹਾਂ ਹੀ ਪਾਣੀ ਦੀ ਦੁਰਵਰਤੋਂ ਕਰਦੇ ਰਹੇ ਤਾਂ ਉਹ ਦੂਰ ਨਹੀਂ ਜਦੋਂ ਪੰਜਾਬ ਦੀ ਰੇਗਿਸਤਾਨ ਵਾਂਗ ਹੋ ਜਾਵੇਗਾ। ਕਿਸਾਨ ਭਰਾ ਫੂਸਾ ਝੋਨੇ ਨੂੰ ਛੱਡ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਬਨਸਪਤੀ ਅਤੇ ਝੋਨੇ ਦੇ ਹੋਰ ਬੀਜਾਂ ਨੂੰ ਹੀ ਆਪਣੀ ਜ਼ਮੀਨ ਵਿੱਚ ਬੀਜਣ ਤਾਂ ਜੋ ਪਾਣੀ ਦੀ ਬਚਤ ਹੋ ਸਕੇ। ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਚਾਰ ਬਲਾਕ ਮੋਗਾ ਵਨ -ਮੋਗਾ ਟੂ  ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਪਾਣੀ ਬਲਾਕ ’ਚ ਪਹਿਲਾਂ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ 4 ਬਲਾਕਾਂ ਨੂੰ ਡਾਰਕ ਜੋਨ ਘੋਸ਼ਿਤ ਜਾ ਚੁੱਕਿਆ ਹੈ।  

ਦੱਸ ਦਈਏ ਅੱਗੇ ਜੇਕਰ ਕਿਸਾਨ ਨੂੰ ਬੋਰ ਕਰਨਾ ਪੈਂਦਾ ਹੈ ਤਾਂ ਢਾਈ ਤੋਂ 3 ਲੱਖ ਰੁਪਏ ਦਾ ਖਰਚ ਆਉਂਦਾ ਹੈ ਅਤੇ ਜੇਕਰ ਪਾਈਪ ਵੀ ਪਾਉਣੀ ਪੈਂਦੀ ਹੈ ਤਾਂ ਉਸ ਦਾ ਵੀ ਖਰਚਾ 10 ਹਜ਼ਾਰ ਦੇ ਕਰੀਬ ਆ ਜਾਂਦਾ ਹੈ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਊਬਲ ਬੋਰਾਂ ਦਾ ਕੰਮ ਕਰਨ ਵਾਲੇ ਮਿਸਤਰੀ ਗੋਰਾ ਸਿੰਘ ਦੁਸਾਂਝ ਨੇ ਕਿਹਾ ਕਿ ਮੋਗਾ ਦੇ ਆਸ ਪਾਸ ਹਲਕਿਆਂ ਦਾ ਪਾਣੀ ਪੱਧਰ ਨੀਵਾਂ ਚਲੇ ਜਾਣ ਨਾਲ ਕਿਸਾਨਾਂ ਦੇ ਬੋਰ ਪਾਣੀ ਛੱਡ ਰਹੇ ਹਨ ਅਤੇ ਕਈ ਬੋਰ ਤਾਂ ਛੋਟੇ ਹੋਣ ਕਾਰਨ ਬਿਲਕੁਲ ਖ਼ਤਮ ਹੋ ਗਏ ਹਨ ਅਤੇ ਉਹਨਾਂ ਨੂੰ ਨਵੇਂ ਬੋਰ ਕਰਨੇ ਪੈ ਰਹੇ ਹਨ। ਜਿਸ ਕਾਰਨ ਕਿਸਾਨ ਵੀਰ ਝੋਨੇ ਦੀ ਲਗਵਾਈ ਤੋਂ ਪਹਿਲਾਂ ਹੀ ਪਰੇਸ਼ਾਨੀ ਵਿੱਚ ਨਜ਼ਰ ਆ ਰਹੇ ਹਨ। ਕਿਸਾਨਾਂ ਦੇ ਕਈ ਟਿਊਬਲ ਬੋਰ ਖੜੇ, ਕਈਆਂ ’ਚ 10/15-ਫੁੱਟ ਦੇ ਪਾਈਪ ਦੇ ਟੋਟੇ ਪਾਏ ਜਾ ਰਹੇ ਹਨ। 

ਉਧਰ ਇਸ ਮਾਮਲੇ ਸੰਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਸੀਨੀਅਰ ਡਾਕਟਰ ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੋਗਾ ਦੇ ਚਾਰ ਬਲਾਕ ਮੋਗਾ ਵਨ ਮੋਗਾ ਟੂ ਨਿਹਾਲ ਸਿੰਘ ਵਾਲਾ ਅਤੇ ਬਾਘਾ ਪੁਰਾਣਾ ਪਹਿਲਾ ਹੀ ਪਾਣੀ ਦਾ ਪੱਧਰ ਨੀਵਾਂ ਚਲੇ ਜਾਣ ਕਾਰਨ ਡਾਰਕ ਜੋਨ ’ਚ ਘੋਸ਼ਿਤ ਕੀਤੇ ਗਏ ਹਨ।
ਇਸ ਮੌਕੇ ’ਤੇ ਬਰਾੜ ਨੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰਿਕਮੈਂਡ ਕੀਤੇ ਝੋਨੇ ਦੇ ਬੀਜ ਬੀਜਣ ਦੇ ਨਾਲ ਨਾਲ ਬਾਂਸਪਤੀ ਅਤੇ ਸਿੱਧੀ ਬਿਜਾਈ ਕਰਨ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅੱਜ ਲੋੜ ਹੈ ਸਾਨੂੰ ਪਾਣੀ ਨੂੰ ਬਚਾਉਣ ਦੀ ਅਤੇ ਜ਼ਰੂਰਤ ਤੋਂ ਵੱਧ ਪਾਣੀ ਬੇਸਟ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਾਣੀ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ ਵੀ ਰੇਗਿਸਤਾਨ ਦਾ ਰੂਪ ਧਾਰਨ ਕਰ ਜਾਵੇਗਾ। ਅੱਜ ਲੋੜ ਹੈ ਗੰਭੀਰਤਾ ਨਾਲ ਸੋਚਣ ਦੀ ਉਹਨਾਂ ਕਿਹਾ ਕਿ ਬੇਸ਼ੱਕ 11 ਜੂਨ ਤੋਂ ਝੋਨੇ ਦੀ ਲਗਵਾਈ ਸ਼ੁਰੂ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਪਾਣੀ ਦਾ ਪੱਧਰ 10 ਤੋਂ 15 ਫੁੱਟ ਮੋਗਾ ਦੇ 4 ਬਲਾਕਾਂ ’ਚ ਥੱਲ੍ਹੇ ਚਲਾ ਗਿਆ ਹੈ। ਜਿਸ ਕਾਰਨ ਕਿਸਾਨਾਂ ਨੂੰ ਹੁਣ ਬੋਰਾਂ ’ਚ ਪਾਣੀ ਕੱਢਣ ਲਈ ਪਾਈਪਾਂ ਦੇ ਟੋਟੇ ਪਾਉਣੇ ਪੈ ਰਹੇ ਹਨ ਅਤੇ ਕਈ ਬੋਰ ਤਾਂ ਖ਼ਰਾਬ ਵੀ ਹੋ ਗਏ ਹਨ। ਜਿਸ ਨਾਲ ਕਿਸਾਨਾਂ ਨੂੰ ਝੋਨਾ ਲਗਵਾਉਣ ਤੋਂ ਪਹਿਲਾਂ ਹੀ ਕਰਜਈ ਹੋਣਾ ਪਵੇਗਾ।

(For more news apart from Water level decreased before paddy planting in punjab News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement