ਭੱਠੇ ’ਤੇ ਕੰਮ ਕਰਨ ਵਾਲਾ ਮੁੰਡਾ ਬਣਿਆ ਭਾਰਤੀ ਸੈਨਾ ’ਚ ਲੈਫ਼ਟੀਨੈਂਟ

By : JUJHAR

Published : Jun 9, 2025, 12:06 pm IST
Updated : Jun 9, 2025, 12:59 pm IST
SHARE ARTICLE
A boy who worked at a kiln became a lieutenant in the Indian Army.
A boy who worked at a kiln became a lieutenant in the Indian Army.

ਪਿੰਡ ਕੋਟ ਸੁਖੀਆ ਦੇ ਨੌਜਵਾਨ ਅਕਾਸ਼ਦੀਪ ਸਿੰਘ ਨੇ ਪੜ੍ਹਾਈ ਦੇ ਨਾਲ-ਨਾਲ ਕੀਤੀ ਮਜ਼ਦੂਰੀ

ਕਹਿੰਦੇ ਨੇ ਜੇ ਅਸੀਂ ਮਿਹਨਤ ਕਰੀਏ ਤਾਂ ਪਰਮਾਤਮਾ ਵੀ ਸਾਡਾ ਸਾਥ ਦਿੰਦਾ ਹੈ। ਇਸੇ ਤਰ੍ਹਾਂ ਫ਼ਰੀਦਕੋਰਟ ਦੇ ਪਿੰਡ ਕੋਟ ਸੁਖੀਆ ਦੇ ਰਹਿਣ ਵਾਲੇ ਅਕਾਸ਼ਦੀਪ ਸਿੰਘ ਨੇ ਵੀ ਆਪਣੀ ਮਿਹਨਤ ਸਦਕਾ ਭਾਰਤੀ ਸੈਨਾ ’ਚ ਲੈਫ਼ਟੀਨੈਂਟ ਬਣ ਕੇ ਪੰਜਾਬ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਅਕਾਸ਼ਦੀਪ ਦਾ ਪਰਿਵਾਰ ਬਹੁਤ ਹੀ ਗ਼ਰੀਬ ਹੈ ਜੋ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਘਰ ਚਲਾਉਂਦਾ ਹੈ। ਅਕਾਸ਼ਦੀਪ ਨੇ ਉਨ੍ਹਾਂ ਲੋਕਾਂ ਜਾਂ ਫਿਰ ਨੌਜਵਾਨਾਂ ਲਈ ਮਿਸਾਲ ਕਾਇਮ ਕੀਤੀ ਹੈ ਜਿਹੜੇ ਆਪਣੀ ਜ਼ਿੰਦਗੀ ਨਸ਼ਿਆਂ ਵਿਚ ਪੈ ਕੇ ਖ਼ਰਾਬ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਅਕਾਸ਼ਦੀਪ ਦੇ ਘਰ ਪਹੁੰਚੀ ਜਿਥੇ ਉਨ੍ਹਾਂ ਦੇ ਪਿਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਰਿਵਾਰ ਦੀ ਬਾਂਹ ਫੜੀ ਤੇ ਸਾਡੇ ਬੱਚੇ ਨੂੰ ਉਸ ਵਲੋਂ ਕੀਤੀ ਮਿਹਨਤ ਦਾ ਫਲ ਦਿਤਾ। ਅਸੀਂ ਝੋਨਾ ਲਗਾਉਂਦੇ ਤੇ ਭੱਠੇ ’ਤੇ ਕੰਮ ਕਰ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੈ। ਸਾਡੇ ਬੱਚੇ ਪੜ੍ਹਾਈ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਜਿਸ ਨਾਲ ਸਾਨੂੰ ਵੀ ਹੌਸਲਾ ਮਿਲਦਾ ਸੀ ਕਿ ਅਸੀਂ ਤਾਂ ਜਿਸ ਤਰ੍ਹਾਂ ਦੀ ਜ਼ਿੰਦਗੀ ਲੰਘਾ ਲਈ ਪਰ ਸਾਡੇ ਬੱਚੇ ਤਾਂ ਚੰਗਾ ਪੜ੍ਹ ਰਹੇ ਹਨ।

ਸਾਨੂੰ ਆਪਣੇ ਬੱਚਿਆਂ ’ਤੇ ਮਾਣ ਹੈ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਇਸ ਮੁਕਾਮ ਤਕ ਪਹੁੰਚਾਇਆ। ਅਕਾਸ਼ਦੀਪ ਤੋਂ ਪਹਿਲਾਂ ਸਾਡੇ ਪਿੰਡ ’ਚ ਇਕ ਵਿਅਕਤੀ ਸੁਬੇਦਾਰ ਸੇਵਾਮੁਕਤ ਹੋ ਕੇ ਆਇਆ ਸੀ। ਉਸ ਤੋਂ ਬਾਅਦ ਸਾਡਾ ਬੱਚਾ ਹੀ ਫ਼ੌਜ ਵਿਚ ਭਰਤੀ ਹੋਇਆ ਹੈ। ਅਕਾਸ਼ਦੀਪ ਦੀ ਭੈਣ ਨੇ ਕਿਹਾ ਕਿ ਸਾਨੂੰ ਬਹੁਤ ਖ਼ੁਸ਼ੀ ਹੈ ਕਿ ਮੇਰਾ ਭਰਾ ਸੈਨਾ ਵਿਚ ਭਰਤੀ ਹੋ ਗਿਆ ਹੈ। ਮੇਰੇ ਭਰਾ ਨੇ ਮਿਹਨਤ ਕਰ ਕੇ ਜੋ ਮੁਕਾਮ ਹਾਸਲ ਕੀਤਾ ਹੈ ਉਹ ਸਾਇਦ ਹੀ ਸਾਡੇ ਪਿੰਡ ਵਿਚ ਕਿਸੇ ਨੇ ਹਾਸਲ ਕੀਤਾ ਹੋਵੇਗਾ। ਸਾਡਾ ਪਰਿਵਾਰ ਸ਼ੁਰੂ ਤੋਂ ਹੀ ਗ਼ਰੀਬ ਪਰਿਵਾਰ ਹੈ।

photophoto

ਸਾਡੇ ਮਾਪੇ ਝੋਨਾ ਲਗਾਉਂਦੇ ਹੁੰਦੇ ਸੀ ਤੇ ਅਸੀਂ ਵੀ ਉਨ੍ਹਾਂ ਦਾ ਹੱਥ ਵਟਾਉਂਦੇ ਸੀ। ਅਸੀਂ ਦੋਵੇਂ ਭੈਣ ਭਰਾ ਸਰਕਾਰੀ ਸਕੂਲ ਵਿਚ ਪੜ੍ਹੇ ਹਾਂ। ਅਸੀਂ ਭੱਠੇ ’ਤੇ ਵੀ ਕੰਮ ਕੀਤਾ ਹੈ। ਅਸੀਂ ਬਸ ਇਹੋਂ ਹੀ ਸੋਚਦੇ ਸੀ ਕਿ ਕਿਸੇ ਵੀ ਤਰ੍ਹਾਂ ਸਾਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ। ਜਿਸ ਨਾਲ ਸਾਡੇ ਮਾਪੇ ਸੌਖੇ ਹੋ ਜਾਣ। ਮੈਂ ਬੀਐਡ ਕਰ ਰਹੀ ਹਾਂ ਤੇ ਮੈਂ ਅਧਿਆਪਕ ਬਣਨਾ ਚਾਹੁੰਦੀ ਹਾਂ। ਅਕਾਸ਼ਦੀਪ ਦੀ ਮਾਤਾ ਜੀ ਨੇ ਕਿਹਾ ਕਿ ਸਾਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੇ ਬੱਚੇ ਨੇ ਜੋ ਮਿਹਨਤ ਕੀਤੀ ਸੀ ਉਸ ਨੂੰ ਫਲ ਪਿਆ। ਅਸੀਂ ਮਿਹਨਤ ਮਜ਼ਦੂਰੀ ਕਰਦੇ ਸੀ ਤਾਂ ਸਾਡੇ ਬੱਚੇ ਵੀ ਸਾਡੇ ਨਾਲ ਮਜ਼ਦੂਰੀ ਕਰਦੇ ਸਨ।

ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਕਹਿੰਦੇ ਸੀ ਜੇ ਪੜ੍ਹੋਗੇ ਤਾਂ ਹੀ ਕੁੱਝ ਬਣੋਗੇ ਤੇ ਅਸੀਂ ਹੋਰ ਬੱਚਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਮਿਹਨਤ ਕਰੋ ਨਸ਼ਿਆਂ ਨੂੰ ਤਿਆਗੋ ਤੇ ਆਪਣੇ ਮਾਪਿਆਂ, ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰੋ। ਜਦੋਂ ਅਸੀਂ ਮਜ਼ਦੂਰੀ ਕਰਦੇ ਸੀ ਉਸ ਦੌਰਾਨ ਅਸੀਂ ਘੰਟਾ ਆਰਾਮ ਕਰਦੇ ਸੀ ਤਾਂ ਅਕਾਸ਼ਦੀਪ ਪੜ੍ਹਨ ਲੱਗ ਪੈਂਦਾ ਸੀ, ਰਾਤ ਨੂੰ ਵੀ ਪੜ੍ਹਦਾ ਰਹਿੰਦਾ ਸੀ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement